ਸਰਕਾਰ ਨੇ ਗੰਢੇ ਦੀਆਂ ਚੁਣੀਆਂ ਹੋਈਆਂ ਕਿਸਮਾਂ ਤੋਂ ਹਟਾਈ ਬਰਾਮਦ ਡਿਊਟੀ
Saturday, Sep 30, 2023 - 03:34 PM (IST)
ਬਿਜ਼ਨੈੱਸ ਡੈਸਕ : ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਬੈਂਗਲੁਰੂ ਦੀ ਗੁਲਾਬ ਕਿਸਮ ਦੇ ਗੰਡੇ 'ਤੇ ਐਰਸਪੋਰਟ ਡਿਊਟੀ ਹਟਾ ਦਿੱਤੀ ਹੈ। ਸ਼ੁੱਕਰਵਾਰ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ ਕੁਝ ਸ਼ਰਤਾਂ ਦੇ ਨਾਲ ਬਰਾਮਦ ਦੀ ਇਜਾਜ਼ਤ ਦਿੱਤੀ ਗਈ ਹੈ। ਵਿੱਤ ਮੰਤਰਾਲੇ ਨੇ ਬੈਂਗਲੁਰੂ ਦੇ 'ਰੋਜ਼' ਗੰਢੇ 'ਤੇ ਬਰਾਮਦ ਡਿਊਟੀ ਛੋਟ ਨੂੰ ਹਟਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਇਸ ਤੋਂ ਪਹਿਲਾਂ ਅਗਸਤ ਵਿੱਚ ਸਰਕਾਰ ਨੇ ਸਾਰੇ ਤਰ੍ਹਾਂ ਦੇ ਗੰਡੇ ਦੇ ਨਿਰਯਾਤ 'ਤੇ 40 ਫ਼ੀਸਦੀ ਡਿਊਟੀ ਲਗਾਈ ਸੀ। ਸਰਕਾਰ ਨੇ ਉਦੋਂ ਕਿਹਾ ਸੀ ਕਿ 31 ਦਸੰਬਰ 2023 ਤੱਕ ਇਹ ਡਿਊਟੀ ਲਾਗੂ ਰਹੇਗੀ। ਗੰਢੇ ਦੀ ਘਰੇਲੂ ਉਪਲਬਧਤਾ ਨੂੰ ਸੁਧਾਰਨ ਲਈ ਇਹ ਡਿਊਟੀ ਲਗਾਈ ਹੈ। ਇਸ ਸਾਲ ਬਣਾਏ ਗਏ 3 ਲੱਖ ਮੀਟ੍ਰਿਕ ਟਨ ਗੰਢੇ ਦਾ ਬਫਰ ਸਟਾਕ ਜਾਰੀ ਕਰਨ ਦਾ ਫ਼ੈਸਲਾ ਕੀਤਾ। ਇਸ ਸਬੰਧ ਵਿੱਚ ਸਰਕਾਰ ਨੇ ਕਿਹਾ ਕਿ ਕਰਨਾਟਕ ਦੇ ਬਾਗਬਾਨੀ ਕਮਿਸ਼ਨਰ ਦੁਆਰਾ ਨਿਰਯਾਤ ਕੀਤੇ ਜਾ ਰਹੇ 'ਬੈਂਗਲੁਰੂ ਰੋਜ਼' ਗੰਢੇ ਦੀ ਗੁਣਵੱਤਾ ਨੂੰ ਪ੍ਰਮਾਣਿਤ ਕਰਨ ਵਾਲਾ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਹੈ।
ਇਸ ਕਿਸਮ ਦੀ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਜਿਵੇਂ ਮਲੇਸ਼ੀਆ, ਸਿੰਗਾਪੁਰ, ਥਾਈਲੈਂਡ ਅਤੇ ਤਾਈਵਾਨ ਵਿੱਚ ਵੱਡੀ ਮੰਗ ਹੈ। ਆਮ ਤੌਰ 'ਤੇ ਕ੍ਰਿਸ਼ਨਪੁਰਮ ਗੰਢੇ ਭਾਰਤ ਵਿੱਚ ਇਸਦੇ ਆਕਾਰ ਅਤੇ ਤਿੱਖੇ ਹੋਣ ਕਾਰਨ ਆਮ ਤੌਰ 'ਤੇ ਨਹੀਂ ਵਰਤਿਆ ਜਾਂਦਾ ਹੈ। ਥਾਈਲੈਂਡ, ਹਾਂਗਕਾਂਗ, ਮਲੇਸ਼ੀਆ, ਸ਼੍ਰੀਲੰਕਾ ਅਤੇ ਸਿੰਗਾਪੁਰ ਵਰਗੇ ਦੇਸ਼ ਕ੍ਰਿਸ਼ਨਾਪੁਰਮ ਪਿਆਜ਼ ਖਰੀਦਦੇ ਹਨ। ਪਿਆਜ਼ ਦੀਆਂ ਹੋਰ ਕਿਸਮਾਂ ਦੇ ਨਿਰਯਾਤ 'ਤੇ ਅਜੇ ਵੀ ਪਾਬੰਦੀ ਹੈ।