ਪੈਟਰੋਲ-ਡੀਜ਼ਲ ਐਕਸਪੋਰਟ ’ਤੇ ਟੈਕਸ ਵਾਪਸ ਲੈਣ ਲਈ ਸਰਕਾਰ ਨੇ ਰੱਖੀ ਮੁਸ਼ਕਲ ਸ਼ਰਤ

Tuesday, Jul 05, 2022 - 11:01 AM (IST)

ਨਵੀਂ ਦਿੱਲੀ (ਭਾਸ਼ਾ) – ਸਰਕਾਰ ਨੇ ਪੈਟਰੋਲ-ਡੀਜ਼ਲ ਅਤੇ ਏ. ਟੀ. ਐੱਫ. ਐਕਸਪੋਰਟ (ਬਰਾਮਦ) ਕਰਨ ਵਾਲੀਆਂ ਭਾਰਤੀ ਕੰਪਨੀਆਂ ’ਤੇ ਲਗਾਏ ਗਏ ਵਿੰਡਫਾਲ ਟੈਕਸ ਨੂੰ ਵਾਪਸ ਲੈਣ ਲਈ ਇਕ ਮੁਸ਼ਕਲ ਸ਼ਰਤ ਰੱਖੀ ਹੈ। ਮਾਲੀਆ ਸਕੱਤਰ ਨੇ ਇਸ ਦਾ ਖੁਲਾਸਾ ਕੀਤਾ ਹੈ। ਮਾਲੀਆ ਸਕੱਤਰ ਤਰੁਣ ਬਜਾਜ ਨੇ ਕਿਹਾ ਕਿ ਸਰਕਾਰ ਪਿਛਲ ਹਫਤੇ ਤੇਲ ’ਤੇ ਲਾਗੂ ਵਾਧੂ ਟੈਕਸ ਨੂੰ ਵਾਪਸ ਲੈ ਸਕਦੀ ਹੈ, ਬਿਨਾਂ ਸ਼ਰਤ ਕਿ ਗਲੋਬਲ ਮਾਰਕੀਟ ’ਚ ਕਰੂਡ ਦੇ ਰੇਟ 40 ਡਾਲਰ ਪ੍ਰਤੀ ਡਾਲਰ ਤੱਕ ਉਤਰ ਆਉਣ। ਸਰਕਾਰ ਨੇ ਘਰੇਲੂ ਬਾਜ਼ਾਰ ’ਚ ਸਪਲਾਈ ਵਧਾਉਣ ਅਤੇ ਮਾਲੀਏ ’ਚ ਵਾਧਾ ਕਰਨ ਲਈ ਹੀ ਪੈਟਰੋਲ-ਡੀਜ਼ਲ ਅਤੇ ਹਵਾਈ ਈਂਧਨ ’ਤੇ ਵਾਧੂ ਟੈਕਸ ਲਗਾਇਆ ਹੈ। ਇਸ ਦੇ ਤਹਿਤ ਪੈਟਰੋਲ ਅਤੇ ਹਵਾਈ ਈਂਧਨ ’ਤੇ 6 ਰੁਪਏ ਪ੍ਰਤੀ ਲਿਟਰ ਦਾ ਵਾਧੂ ਟੈਕਸ ਲੱਗਾ ਹੈ ਜਦ ਕਿ ਡੀਜ਼ਲ ’ਤੇ 13 ਰੁਪਏ ਪ੍ਰਤੀ ਲਿਟਰ ਦਾ ਵਾਧੂ ਟੈਕਸ ਲਾਗੂ ਕੀਤਾ ਹੈ।

ਮਾਲੀਆ ਸਕੱਤਰ ਨੇ ਕਿਹਾ ਕਿ ਅਸੀਂ ਆਪਣੇ ਟੈਕਸ ਦੀ ਹਰ ਪੰਦਰਵਾੜੇ (15 ਦਿਨਾਂ ਬਾਅਦ) ਸਮੀਖਿਆ ਕਰਾਂਗੇ। ਇਹ ਪੂਰੀ ਗਲੋਬਲ ਮਾਰਕੀਟ ਦੇ ਕਰੂਡ ਰੇਟ ’ਤੇ ਨਿਰਭਰ ਕਰੇਗਾ। ਜੇ ਕੀਮਤਾਂ ’ਚ ਗਿਰਾਵਟ ਆਉਂਦੀ ਹੈ ਤਾਂ ਅਸੀਂ ਵਿੰਡਫਾਲ ਟੈਕਸ ਨੂੰ ਵਾਪਸ ਲੈਣ ਦਾ ਫੈਸਲਾ ਕਰ ਸਕਦੇ ਹਾਂ। ਹਾਲਾਂਕਿ ਇਸ ਲਈ ਕਰੂਡ ਆਇਲ ਦਾ ਭਾਅ 40 ਡਾਲਰ ਪ੍ਰਤੀ ਬੈਰਲ ਤੱਕ ਆਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਇੰਡੀਗੋ ਦੀਆਂ 900 ਉਡਾਣਾਂ ’ਚ ਦੇਰੀ ਕਾਰਨ ਯਾਤਰੀ ਪਰੇਸ਼ਾਨ, DGCA ਨੇ ਮੰਗਿਆ ਜਵਾਬ

ਸਰਕਾਰ ਨੂੰ ਹੋਵੇਗੀ 67,400 ਕਰੋੜ ਦੀ ਕਮਾਈ

ਮਾਲੀਆ ਸਕੱਤਰ ਨੇ ਉਂਝ ਤਾਂ ਤੇਲ ਦੀ ਐਕਸਪੋਰਟ ’ਤੇ ਟੈਕਸ ਵਧਾਉਣ ਨਾਲ ਸਰਕਾਰ ਨੂੰ ਹੋਣ ਵਾਲੀ ਕਮਾਈ ਦਾ ਕੋਈ ਅੰਕੜਾ ਨਹੀਂ ਦੱਸਿਆ ਹੈ ਪਰ ਮਾਰਕੀਟ ਐਕਸਪਰਟ ਨੇ ਇਸ ਕਦਮ ਨਾਲ ਕਰੀਬ 67,400 ਕਰੋੜ ਰੁਪਏ ਦੀ ਸਾਲਾਨਾ ਦੀ ਵਾਧੂ ਆਮਦਨ ਦੱਸੀ ਹੈ। ਇਹ ਰਕਮ ਉਸ ਨੁਕਸਾਨ ਦੀ ਭਰਪਾਈ ਕਰੇਗੀ ਜੋ ਸਰਕਾਰ ਦੇ ਮਈ ’ਚ ਪੈਟਰੋਲ ’ਤੇ 8 ਰੁਪਏ ਐਕਸਾਈਜ਼ ਡਿਊਟੀ ਅਤੇ ਡੀਜ਼ਲ ’ਤੇ 6 ਰੁਪਏ ਐਕਸਾਈਜ਼ ਡਿਊਟੀ ਘਟਾਉਣ ਤੋਂ ਬਾਅਦ ਹੋਈ ਸੀ।

ਕੰਪਨੀਆਂ ਦੀ ਕਮਾਈ ’ਤੇ ਹੋਵੇਗਾ ਅਸਰ

ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵਾਧੂ ਟੈਕਸ ਵਸੂਲੀ ਦੇ ਇਸ ਫੈਸਲੇ ਦਾ ਸਰਕਾਰੀ ਅਤੇ ਨਿੱਜੀ ਦੋਹਾਂ ਖੇਤਰ ਦੀਆਂ ਕੰਪਨੀਆਂ ’ਤੇ ਅਸਰ ਹੋਵੇਗਾ ਅਤੇ ਇਸ ਵਿੱਤੀ ਸਾਲ ’ਚ ਉਨ੍ਹਾਂ ਦੀ ਕਮਾਈ ਘਟ ਜਾਵੇਗੀ। ਵਿੱਤੀ ਸਾਲ 2021-22 ’ਚ ਤੇਲ ਉਤਪਾਦਕ ਅਤੇ ਰਿਫਾਇਨਰੀ ਕੰਪਨੀਆਂ ਦਾ ਸ਼ੁੱਧ ਮੁਨਾਫਾ 1,47,197 ਕਰੋੜ ਰੁਪਏ ਸੀ ਜੋ ਇਕ ਸਾਲ ਪਹਿਲਾਂ ਦੇ ਵਿੱਤੀ ਸਾਲ ਦੇ ਮੁਕਾਬਲੇ ਕਰੀਬ 51 ਫੀਸਦੀ ਵੱਧ ਹੈ। ਇਸ ’ਚ ਐਕਸਪੋਰਟ ਤੋਂ ਹੋਏ ਮੁਨਾਫੇ ਦੀ ਵੀ ਵੱਡੀ ਹਿੱਸੇਦਾਰੀ ਹੈ। ਐਕਸਪੋਰਟ ’ਤੇ ਵਧੇਰੇ ਟੈਕਸ ਵਸੂਲੇ ਜਾਣ ’ਤੇ ਕੰਪਨੀਆਂ ਦੀ ਕਮਾਈ ’ਚ ਇਸ ਸਾਲ ਗਿਰਾਵਟ ਆ ਸਕਦੀ ਹੈ।

ਇਹ ਵੀ ਪੜ੍ਹੋ : ਇੰਪੋਰਟ ਡਿਊਟੀ ਵਧਣ ਨਾਲ ਮਹਿੰਗਾ ਹੋਇਆ ਸੋਨਾ , 52 ਹਜ਼ਾਰ ਦੇ ਪਾਰ ਪਹੁੰਚੀ ਕੀਮਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News