ਇਸ ਬੈਂਕ ਨੇ ਦਿੱਤਾ ਤੋਹਫਾ, ਕਾਰ ਲੋਨ ਲੈਣਾ ਹੋਇਆ ਸਸਤਾ!

08/17/2017 1:45:25 PM

ਨਵੀਂ ਦਿੱਲੀ— ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ. ਬੀ. ਆਈ. (ਭਾਰਤੀ ਸਟੇਟ ਬੈਂਕ) ਨੇ ਕਾਰ ਖਰੀਦਣ ਵਾਲਿਆਂ ਨੂੰ ਨਵਾਂ ਤੋਹਫਾ ਦਿੱਤਾ ਹੈ। ਬੈਂਕ ਨੇ ਨਵੀਂ ਕਾਰ ਦੇ ਲੋਨ 'ਤੇ ਲੱਗਣ ਵਾਲੀ ਪ੍ਰੋਸੈਸਿੰਗ ਫੀਸ ਨੂੰ ਖਤਮ ਕਰ ਦਿੱਤਾ ਹੈ। ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 31 ਦਸੰਬਰ 2017 ਤਕ ਨਵੀਂ ਕਾਰ ਖਰੀਦਣ ਲਈ ਬੈਂਕ ਤੋਂ ਲਏ ਜਾਣ ਵਾਲੇ ਲੋਨ 'ਤੇ 'ਪ੍ਰੋਸੈਸਿੰਗ' ਫੀਸ ਨਹੀਂ ਲਈ ਜਾਵੇਗੀ। 
ਮੰਨਿਆ ਜਾ ਰਿਹਾ ਹੈ ਕਿ ਤਿਉਹਾਰੀ ਸੀਜ਼ਨ ਅਤੇ ਇਸ ਸਾਲ ਸਾਉਣੀ ਫਸਲਾਂ ਦੀ ਰਿਕਾਰਡ ਪੈਦਾਵਾਰ ਦੀ ਉਮੀਦ ਨੂੰ ਦੇਖਦੇ ਹੋਏ ਸਟੇਟ ਬੈਂਕ ਨੇ ਵਧ ਤੋਂ ਵਧ ਗਾਹਕਾਂ ਨੂੰ ਆਪਣੇ ਵੱਲੋ ਖਿਚਣ ਲਈ ਕਾਰ ਲੋਨ 'ਤੇ ਲੱਗਣ ਵਾਲੀ ਪ੍ਰਕਿਰਿਆ ਫੀਸ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਹੈ। 
8.75 ਫੀਸਦੀ ਦੀ ਦਰ 'ਤੇ ਮਿਲੇਗਾ ਆਟੋ ਲੋਨ
ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਵਧ ਤੋਂ ਵਧ 7 ਸਾਲ ਯਾਨੀ 84 ਮਹੀਨਿਆਂ ਦੀ ਮਿਆਦ ਲਈ ਕਾਰ ਲੋਨ ਲਿਆ ਜਾ ਸਕਦਾ ਹੈ। ਐੱਸ. ਬੀ. ਆਈ. ਵਧ ਤੋਂ ਵਧ 8.75 ਫੀਸਦੀ ਦਰ 'ਤੇ ਆਟੋ ਲੋਨ ਮੁਹੱਈਆ ਕਰਾਉਂਦਾ ਹੈ। ਬੈਂਕ ਵੱਲੋਂ ਕਾਰ ਦੀ ਕੁੱਲ ਕੀਮਤ ਦਾ 85 ਫੀਸਦੀ ਲੋਨ ਦੇ ਤੌਰ 'ਤੇ ਦਿੱਤਾ ਜਾਂਦਾ ਹੈ।


Related News