ਵਿੱਤ ਮੰਤਰਾਲੇ ਨੇ ਇਨਫੋਸਿਸ ਦੇ MD ਨੂੰ ਭੇਜਿਆ ਸੰਮਨ, ਕੱਲ੍ਹ ਤੱਕ ਦੇਣਾ ਹੋਵੇਗਾ ਜਵਾਬ

Sunday, Aug 22, 2021 - 06:31 PM (IST)

ਵਿੱਤ ਮੰਤਰਾਲੇ ਨੇ ਇਨਫੋਸਿਸ ਦੇ MD ਨੂੰ ਭੇਜਿਆ ਸੰਮਨ, ਕੱਲ੍ਹ ਤੱਕ ਦੇਣਾ ਹੋਵੇਗਾ ਜਵਾਬ

ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰਾਲੇ ਨੇ ਇਨਫੋਸਿਸ ਦੇ ਐਮ.ਡੀ. ਅਤੇ ਸੀ.ਈ.ਓ. ਸਲਿਲ ਪਾਰੇਖ ਨੂੰ ਸੰਮਨ ਭੇਜਿਆ ਹੈ। ਸੰਮਨ ਵਿੱਚ ਉਨ੍ਹਾਂ ਨੂੰ ਇਨਕਮ ਟੈਕਸ ਦੇ ਈ-ਫਾਈਲਿੰਗ ਪੋਰਟਲ ਨੂੰ ਆਪਰੇਟ ਕਰਨ ਵਿਚ ਆ ਰਹੀਆਂ ਦਿੱਕਤਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ। ਸੰਮਨ ਵਿੱਚ ਲਿਖਿਆ ਗਿਆ ਹੈ ਕਿ ਸਲਿਲ ਪਾਰੇਖ ਨੂੰ 23 ਅਗਸਤ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਦੱਸਣਾ ਚਾਹੀਦਾ ਹੈ ਕਿ ਈ-ਫਾਈਲਿੰਗ ਪੋਰਟਲ ਵਿੱਚ ਗੜਬੜੀ ਢਾਈ ਮਹੀਨੇ ਬੀਤ ਜਾਣ ਦੇ ਬਾਅਦ ਵੀ ਕਿਉਂ ਜਾਰੀ ਹੈ।

ਇਹ ਵੀ ਪੜ੍ਹੋ : ਅਮਰੀਕੀ ਕੰਪਨੀਆਂ ਭਾਰਤ ਦੇ ਇਸ ਸੂਬੇ 'ਚ ਕਰਨਗੀਆਂ ਕਰੋੜਾਂ ਦਾ ਨਿਵੇਸ਼, ਵਧਣਗੇ ਰੁਜ਼ਗਾਰ ਦੇ ਮੌਕੇ

ਵਿੱਤ ਮੰਤਰਾਲੇ ਨੇ ਇੰਫੋਸਿਸ ਦੇ ਐਮ.ਡੀ. ਅਤੇ ਸੀ.ਈ.ਓ. ਪਾਰੇਖ ਨੂੰ ਪੁੱਛਿਆ ਹੈ ਕਿ ਇੰਨੇ ਦਿਨਾਂ ਬਾਅਦ ਵੀ ਈ-ਫਾਈਲਿੰਗ ਨਾਲ ਜੁੜੀਆਂ ਦਿੱਕਤਾਂ ਅਜੇ ਤੱਕ ਸੁਧਾਰੀਆਂ ਕਿਉਂ ਨਹੀਂ ਜਾ ਸਕੀਂਆਂ। ਇਸ ਕਾਰਨ ਟੈਕਸਦਾਤਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 21 ਅਗਸਤ ਤੋਂ, ਇਹ ਪੋਰਟਲ ਟੈਕਸਦਾਤਿਆਂ ਲਈ ਉਪਲਬਧ ਨਹੀਂ ਹੈ ਕਿਉਂਕਿ ਇਸ ਵਿੱਚ ਕੁਝ ਤਕਨੀਕੀ ਖਾਮੀਆਂ ਦੱਸੀਆਂ ਜਾ ਰਹੀਆਂ ਹਨ।

 

ਜਾਣੋ ਕੀ ਹੈ ਸਮੱਸਿਆ

ਈ-ਫਾਈਲਿੰਗ ਪੋਰਟਲ ਦੇ ਲਾਂਚ ਹੋਣ ਤੋਂ ਬਾਅਦ, ਬਹੁਤ ਸਾਰੀਆਂ ਤਕਨੀਕੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਇਸ ਨਾਲ ਟੈਕਸ ਦਾਤਾਵਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁੱਦੇ ਨੂੰ ਸੰਸਦ ਵਿੱਚ ਵੀ ਉਠਾਇਆ ਗਿਆ, ਜਿਸ 'ਤੇ ਸਰਕਾਰ ਨੇ ਜਲਦੀ ਹੀ ਗੜਬੜੀ ਨੂੰ ਸੁਲਝਾਉਣ ਦਾ ਭਰੋਸਾ ਦਿੱਤਾ। ਕਿਹਾ ਜਾ ਰਿਹਾ ਹੈ ਕਿ ਈ-ਫਾਈਲਿੰਗ ਪੋਰਟਲ 'ਤੇ 90 ਵੱਖ-ਵੱਖ ਪ੍ਰਕਾਰ ਦੀਆਂ ਸਮੱਸਿਆਵਾਂ ਆ ਰਹੀਆਂ ਹਨ ਜਿਨ੍ਹਾਂ ਨੂੰ ਜਲਦੀ ਠੀਕ ਕਰਨ ਦੀ ਜ਼ਰੂਰਤ ਹੈ। ਇਸ ਪੋਰਟਲ ਦਾ ਕੰਮ ਦੇਸ਼ ਦੀ ਮਸ਼ਹੂਰ ਆਈ.ਟੀ. ਕੰਪਨੀ ਇਨਫੋਸਿਸ ਨੂੰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਕੋਰੋਨਾ ਆਫ਼ਤ 'ਚ ਬੱਚਿਆਂ ਲਈ ਪਹਿਲੇ ਸਵਦੇਸ਼ੀ ਟੀਕੇ ਨੂੰ ਮਿਲੀ ਇਜਾਜ਼ਤ, ਜਾਣੋ ਵਿਸ਼ੇਸ਼ਤਾਵਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News