ਚੋਟੀ ਦੇ 6 ਸ਼ਹਿਰਾਂ ’ਚ ਖਾਲੀ ਆਫਿਸ ਸਪੇਸ ਦਾ ਅੰਕੜਾ 16.4 ਫੀਸਦੀ ’ਤੇ ਸਥਿਰ

Monday, Apr 24, 2023 - 09:48 AM (IST)

ਚੋਟੀ ਦੇ 6 ਸ਼ਹਿਰਾਂ ’ਚ ਖਾਲੀ ਆਫਿਸ ਸਪੇਸ ਦਾ ਅੰਕੜਾ 16.4 ਫੀਸਦੀ ’ਤੇ ਸਥਿਰ

ਨਵੀਂ ਦਿੱਲੀ (ਭਾਸ਼ਾ) – ਦੇਸ਼ ਦੇ ਛੇ ਪ੍ਰਮੁੱਖ ਸ਼ਹਿਰਾਂ ’ਚ ਜਨਵਰੀ-ਮਾਰਚ, 2023 ਤਿਮਾਹੀ ’ਚ ਖਾਲੀ ਪਏ ਆਫਿਸ ਸਪੇਸ ਦਾ ਅੰਕੜਾ 16.4 ਫੀਸਦੀ ’ਤੇ ਸਥਿਰ ਬਣਿਆ ਹੋਇਆ ਹੈ। ਰੀਅਲ ਅਸਟੇਟ ਸਲਾਹਕਾਰ ਫਰਮ ਕਾਲੀਅਰਸ ਇੰਡੀਆ ਨੇ ਇਹ ਜਾਣਕਾਰੀ ਦਿੱਤੀ।

ਫਰਮ ਨੇ ਦੱਸਿਆ ਿਕ ਜਿੱਥੇ ਦਿੱਲੀ-ਐੱਨ. ਸੀ. ਆਰ., ਪੁਣੇ ਅਤੇ ਹੈਦਰਾਬਾਦ ’ਚ ਖਾਲੀ ਆਫਿਸ ਸਪੇਸ ’ਚ ਵਾਧਾ ਹੋਇਆ, ਉੱਥੇ ਹੀ ਚੇਨਈ ’ਚ ਇਸ ’ਚ ਤੇਜ਼ ਗਿਰਾਵਟ ਦੇਖੀ ਗਈ। ਅੰਕੜਿਆਂ ਮੁਤਾਬਕ ਮੁੰਬਈ ਅਤੇ ਬੇਂਗਲੁਰੂ ’ਚ ਖਾਲੀ ਪਏ ਆਫਿਸ ਸਪੇਸ ਦਾ ਅੰਕੜਾ ਸਥਿਰ ਬਣਿਆ ਹੋਇਆ ਹੈ। ਕਾਲੀਅਰਸ ਨੇ ਦੱਸਿਆ ਕਿ ਜ਼ਿਆਦਾਤਰ ਬਾਜ਼ਾਰਾਂ ’ਚ ਨਵੀਂ ਸਪਲਾਈ ਵੱਡੇ ਪੈਮਾਨੇ ’ਤੇ ਮੰਗ ਨਾਲ ਚਲਦੀ ਹੈ, ਜਿਸ ਨਾਲ ਖਾਲੀ ਸਪੇਸ ਸਥਿਰ ਰਹਿੰਦੀ ਹੈ।

ਕਾਲੀਅਰਸ ਇੰਡੀਆ ਦੇ ਆਫਿਸ ਸਰਵਿਸਿਜ਼ ਦੇ ਮੈਨੇਜਿੰਗ ਡਾਇਰੈਕਟਰ ਪੀਯੂਸ਼ ਜੈਨ ਨੇ ਕਿਹਾ ਕਿ ਅਜਿਹੇ ਸਮੇਂ ’ਚ ਜਦੋਂ ਕਾਰੋਬਾਰੀ ਆਰਥਿਕ ਅਨਿਸ਼ਚਿਤਤਾਵਾਂ ਦਰਮਿਆਨ ਲੀਜ਼ ’ਤੇ ਆਫਿਸ ਸਪੇਸ ਲੈਣ ਦੇ ਫੈਸਲੇ ’ਚ ਦੇਰੀ ਕਰ ਰਹੇ ਹਨ, ਆਫਿਸ ਬਾਜ਼ਾਰ ’ਚ 2023 ਦੀ ਪਹਿਲੀ ਤਿਮਾਹੀ ’ਚ ਸਥਿਰਤਾ ਦੇ ਸੰਕੇਤ ਦੇਖੇ ਗਏ ਅਤੇ ਪਿਛਲੀ ਤਿਮਾਹੀ ਦੀ ਤੁਲਣਾ ’ਚ ਇਹ 16.4 ਫੀਸਦੀ ’ਤੇ ਬਰਕਰਾਰ ਰਿਹਾ। ਜੈਨ ਨੇ ਖਾਲੀ ਸਪੇਸ ਅਤੇ ਕਿਰਾਏ ਦੇ ਪੱਧਰ ਨੂੰ ਇਕ ਦਾਇਰੇ ’ਚ ਰੱਖ ਕੇ ਮੰਗ ਅਤੇ ਸਪਲਾਈ ਦੇ ਇਕੋ ਦਰ ਨਾਲ ਵਧਣ ਦੀ ਉਮੀਦ ਪ੍ਰਗਟਾਈ।

ਉਨ੍ਹਾਂ ਨੇ ਕਿਹਾ ਕਿ ਸਾਲ 2023 ਤੋਂ ਬਾਅਦ ਇਸ ’ਚ ਸੁਧਾਰ ਹੋ ਸਕਦਾ ਹੈ। ਛੇ ਸ਼ਹਿਰਾਂ ’ਚੋਂ ਬੇਂਗਲੁਰੂ ’ਚ ਏ-ਗ੍ਰੇਡ ਦੀਆਂ ਇਮਾਰਤਾਂ ’ਚ ਆਫਿਸ ਸਪੇਸ ਦਾ ਖਾਲੀ ਪੱਧਰ ਜਨਵਰੀ-ਮਾਰਚ ’ਚ ਅਕਤੂਬਰ-ਦਸੰਬਰ ਦੇ 12.7 ਫੀਸੀਦ ਤੋਂ ਵਧ ਕੇ 12.8 ਫੀਸਦੀ ਹੋ ਗਿਆ। ਚੇਨਈ ’ਚ ਇਹ 19.9 ਫੀਸਦੀ ਤੋਂ ਘੱਟ ਹੋ ਕੇ 16.6 ਫੀਸਦੀ ਰਹਿ ਗਿਆ। ਦਿੱਲੀ-ਐੱਨ. ਸੀ. ਆਰ. ’ਚ ਖਾਲੀ ਸਪੇਸ 19.6 ਫੀਸਦੀ ਤੋਂ ਵਧ ਕੇ 20 ਫੀਸਦੀ ਹੋ ਗਏ।


author

Harinder Kaur

Content Editor

Related News