‘ਮਹਾਮਾਰੀ ਕਾਰਨ 200 ਕਰੋੜ ਲੋਕਾਂ ਦੀ ਆਮਦਨ ਪ੍ਰਭਾਵਿਤ, ਇਨ੍ਹਾਂ ’ਚ ਨੌਜਵਾਨ ਅਤੇ ਔਰਤਾਂ ਸਭ ਤੋਂ ਵੱਧ’

Friday, Jun 04, 2021 - 09:57 AM (IST)

‘ਮਹਾਮਾਰੀ ਕਾਰਨ 200 ਕਰੋੜ ਲੋਕਾਂ ਦੀ ਆਮਦਨ ਪ੍ਰਭਾਵਿਤ, ਇਨ੍ਹਾਂ ’ਚ ਨੌਜਵਾਨ ਅਤੇ ਔਰਤਾਂ ਸਭ ਤੋਂ ਵੱਧ’

ਸੰਯੁਕਤ ਰਾਸ਼ਟਰ (ਭਾਸ਼ਾ) – ਕੌਮਾਂਤਰੀ ਮਜ਼ਦੂਰ ਸੰਗਠਨ (ਆਈ. ਐੱਲ. ਓ.) ਨੇ ਇਕ ਰਿਪੋਰਟ ’ਚ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਕੌਮਾਂਤਰੀ ਲੇਬਰ ਬਾਜ਼ਾਰ ਲਈ ਅਚਾਨਕ ਸੰਕਟ ਪੈਦਾ ਕਰ ਦਿੱਤਾ ਹੈ, ਜਿਸ ਨਾਲ ਰੋਜ਼ਗਾਰ ਬਾਜ਼ਾਰ ਸਾਲਾਂ ਤੱਕ ਪ੍ਰਭਾਵਿਤ ਹੋਵੇਗਾ। ਸੰਯੁਕਤ ਰਾਸ਼ਟਰ ਦੀ ਲੇਬਰ ਏਜੰਸੀ ਆਈ. ਐੱਲ. ਓ. ਨੇ ਕਿਹਾ ਕਿ ਸਾਰੇ ਦੇਸ਼ਾਂ ’ਚ ਰੋਜ਼ਗਾਰ ਅਤੇ ਰਾਸ਼ਟਰੀ ਅਾਮਦਨ ’ਚ ਕਮੀ ਆਈ ਹੈ, ਜਿਸ ਕਾਰਣ ਮੌਜੂਦਾ ਅਸਮਾਨਤਾਵਾਂ ਅਤੇ ਮਜ਼ਦੂਰਾਂ ਅਤੇ ਉੱਦਮਾਂ ਲਈ ਲੰਮੇ ਸਮੇਂ ਦੇ ਖਤਰੇ ਵਧੇ ਹਨ।

164 ਪੰਨਿਆਂ ਦੇ ‘ਵਿਸ਼ਵ ਰੋਜ਼ਗਾਰ ਅਤੇ ਸਮਾਜਿਕ ਲੈਂਡਸਕੇਪ : ਰੁਝਾਨ 2021’ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਸੰਕਟ ਨੇ ਗੈਰ-ਰਸਮੀ ਖੇਤਰ ਦੇ 200 ਕਰੋੜ ਲੋਕਾਂ ਦੀ ਆਮਦਨ ਪ੍ਰਭਾਵਿਤ ਹੋਈ ਹੈ ਅਤੇ ਇਸ ਕਾਰਨ ਔਰਤਾਂ ਅਤੇ ਯੁਵਾ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ 2020 ’ਚ ਕੁਲ ਕੰਮਕਾਜੀ ਸਮੇਂ ਦੇ 8.8 ਫੀਸਦੀ ਹਿੱਸੇ ਦਾ ਨੁਕਸਾਨ ਹੋਇਆ ਹੈ ਯਾਨੀ 25.5 ਕਰੋੜ ਮਜ਼ਦੂਰ ਇਕ ਸਾਲ ਤੱਕ ਕੰਮ ਕਰ ਸਕਦੇ ਸਨ। ਉਸ ਨੇ ਕਿਹਾ ਕਿ ਇਸ ਦੇ ਉਲਟ ਜੇ ਸੰਸਾਰਿਕ ਮਹਾਮਾਰੀ ਨਾ ਹੁੰਦੀ ਤਾਂ ਵਿਸ਼ਵ ’ਚ 2020 ’ਚ ਕਰੀਬ 3 ਕਰੋੜ ਨਵੀਆਂ ਨੌਕਰੀਆਂ ਪੈਦਾ ਹੋਈਆਂ ਹੁੰਦੀਆਂ।

 

ਕਟ ਹਾਲੇ ਖਤਮ ਨਹੀਂ ਹੋਇਆ

ਏਜੰਸੀ ਨੇ ਕਿਹਾ ਕਿ ਵਿਸ਼ਵ ਭਰ ’ਚ ਮਹਾਮਾਰੀ ਦੀ ਲਹਿਰ ਵਾਰ-ਵਾਰ ਆਉਣ ਨਾਲ ਕੰਮਕਾਜੀ ਸਮੇਂ ਦਾ ਨੁਕਸਾਨ ਵਧਿਆ ਹੈ। 2021 ਦੀ ਪਹਿਲੀ ਤਿਮਾਹੀ ’ਚ 4.4 ਫੀਸਦੀ ਕੰਮਕਾਜੀ ਸਮੇਂ ਦਾ ਨੁਕਸਾਨ ਹੋਇਆ ਯਾਨੀ 14 ਕਰੋੜ ਫੁਲ ਟਾਈਮ ਵਰਕਰ ਇਕ ਸਾਲ ਤੱਕ ਕੰਮ ਕਰ ਸਕਦੇ ਸਨ। ਇਸ ਤੋਂ ਇਲਾਵਾ 2021 ਦੀ ਦੂਜੀ ਤਿਮਾਹੀ ’ਚ 4.4 ਫੀਸਦੀ ਕੰਮਕਾਜੀ ਸਮੇਂ ਦਾ ਨੁਕਸਾਨ ਹੋਇਆ ਯਾਨੀ 12 ਕਰੋੜ 70 ਲੱਖ ਫੁਲ ਟਾਈਮ ਵਰਕਰ ਇਕ ਸਾਲ ਤੱਕ ਕੰਮ ਕਰ ਸਕਦੇ ਸਨ। ਏਜੰਸੀ ਨੇ ਕਿਹਾ ਕਿ ਸੰਕਟ ਹਾਲੇ ਸਮਾਪਤ ਨਹੀਂ ਹੋਇਆ ਹੈ। ਉਸ ਨੇ ਕਿਹਾ ਕਿ ਇਸ ਸਾਲ ਪਹਿਲੇ 6 ਮਹੀਨਿਆਂ ’ਚ ਲਾਤਿਨ ਅਮਰੀਕਾ ਅਤੇ ਕੈਰੇਬੀਅਨ, ਯੂਰਪ ਅਤੇ ਮੱਧ ਏਸ਼ੀਆ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

 

ਇਸ ਸਾਲ 10 ਕਰੋੜ ਅਤੇ 2022 ’ਚ 8 ਕਰੋੜ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ

ਰਿਪੋਰਟ ’ਚ ਕਿਹਾ ਿਗਆ ਹੈ ਕਿ ਟੀਕਾਕਰਨ ਅਤੇ ਵੱਡੇ ਪੱਧਰ ’ਤੇ ਵਿੱਤੀ ਖਰਚੇ ਕਾਰਨ 2021 ਦੇ ਅੰਤਿਮ ਮਹੀਨਿਆਂ ’ਚ ਅਸਮਾਨ ਅਾਰਥਿਕ ਸੁਧਾਰ ਹੋਣ ਦੀ ਸੰਭਾਵਨਾ ਹੈ। ਉਸ ਨੇ ਇਸ ਸਾਲ 10 ਕਰੋੜ ਅਤੇ 2022 ’ਚ 8 ਕਰੋੜ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਜਤਾਈ ਹੈ। ਰਿਪੋਰਟ ’ਚ ਕਿਹਾ ਿਗਆ ਹੈ ਕਿ ਬੁਰੀ ਗੱਲ ਇਹ ਹੋਵੇਗੀ ਕਿ ਨਵੀਆਂ ਨੌਕਰੀਆਂ ਦੀ ਉਤਪਾਦਕਤਾ ਘੱਟ ਅਤੇ ਗੁਣਵੱਤਾ ਖਰਾਬ ਰਹੇਗੀ।

ਨੁਕਸਾਨ ਦੀ ਭਰਪਾਈ 2023 ਤੱਕ ਪੂਰੀ ਨਹੀਂ ਹੋ ਸਕੇਗੀ

ਏਜੰਸੀ ਨੇ ਅਨੁਮਾਨ ਜਤਾਇਆ ਕਿ ਰੋਜ਼ਗਾਰ ’ਚ ਵਾਧਾ ਮਹਾਮਾਰੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਨੂੰ ਘੱਟ ਤੋਂ ਘੱਟ 2023 ਤੱਕ ਪੂਰਾ ਨਹੀਂ ਕਰ ਸਕੇਗਾ। ਉਸ ਨੇ ਕਿਹਾ ਕਿ ਕਈ ਸੂਖਮ ਅਤੇ ਲਘੁ ਉਦਯੋਗ ਪਹਿਲਾਂ ਹੀ ਦਿਵਾਲੀਆ ਹੋ ਚੁੱਕੇ ਹਨ ਜਾਂ ਉਨ੍ਹਾਂ ਦਾ ਭਵਿੱਖ ਬਹੁਤ ਅਨਿਸ਼ਚਿਤ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ 200 ਦੀ ਦੂਜੀ ਤਿਮਾਹੀ ’ਚ ਵਿਸ਼ਵ ਭਰ ’ਚ 45 ਦੇਸ਼ਾਂ ਦੇ 4,520 ਕਾਰੋਬਾਰਾਂ ਦੇ ਸਰਵੇਖਣ ’ਚ ਦੇਖਿਆ ਗਿਆ ਹੈ ਕਿ 80 ਫੀਸਦੀ ਸੂਖਮ ਉਦਯੋਗ ਅਤੇ 70 ਫੀਸਦੀ ਲਘੂ ਕੰਪਨੀਆਂ ਵਿੱਤੀ ਮੁਸ਼ਕਲਾਂ ਨਾਲ ਜੂਝ ਰਹੀਆਂ ਹਨ।

ਇਹ ਵੀ ਪੜ੍ਹੋ :

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News