ਅਗਲੇ 6 ਮਹੀਨਿਆਂ 'ਚ 4,000 ਲੋਕਾਂ ਨੂੰ ਨੌਕਰੀ ਦੇਵੇਗਾ ਇਹ ਐਜੂਕੇਸ਼ਨ ਸਟਾਰਟਅੱਪ

06/26/2020 6:08:37 PM

ਨਵੀਂ ਦਿੱਲੀ — ਆਨਲਾਈਨ ਐਜੂਕੇਸ਼ਨ ਸਟਾਰਟਅਪ Byju's ਨੇ ਆਪਣੇ ਕਾਰੋਬਾਰ, ਸਮੱਗਰੀ ਅਤੇ ਉਤਪਾਦ ਦੇ ਵਾਧੇ ਲਈ 4,000 ਲੋਕਾਂ ਨੂੰ ਹਾਇਰ ਕਰਨ ਦਾ ਫੈਸਲਾ ਕੀਤਾ ਹੈ। ਬਾਇਜੂਸ ਆਪਣੇ ਆਨਲਾਈਨ ਕੋਰਸਾਂ ਦੀ ਗਿਣਤੀ ਵਧਾਉਣਾ ਚਾਹੁੰਦਾ ਹੈ। ਇਸ ਕਾਰਨ ਉਸਨੇ ਅਗਲੇ 6 ਮਹੀਨਿਆਂ 'ਚ ਘੱਟੋ ਘੱਟ 4,000 ਲੋਕਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਦੇਖੋ : 12 ਅਗਸਤ ਤੱਕ ਸਾਰੀਆਂ ਆਮ ਰੇਲ ਸੇਵਾਵਾਂ ਬੰਦ, ਜਾਣੋ ਆਪਣੇ ਹਰ ਸਵਾਲ ਦਾ ਜਵਾਬ

ਤਾਲਾਬੰਦੀ ਕਾਰਨ ਉਪਭੋਗਤਾਵਾਂ ਦੀ ਗਿਣਤੀ 'ਚ ਹੋਇਆ ਵਾਧਾ 

ਮਾਰਚ ਦੇ ਮਹੀਨੇ ਵਿਚ ਹੀ ਭਾਰਤ ਵਿਚ ਇਸ Ed-Tech Startup in India ਨੇ 'ਫ੍ਰੀਮੀਅਮ' ਮਾਡਲ ਅਪਣਾਇਆ, ਜਿਸ ਦੇ ਤਹਿਤ ਸਕੂਲ ਬੰਦ ਹੋਣ ਤੋਂ ਬਾਅਦ ਕੁਝ ਕੋਰਸ ਵਿਦਿਆਰਥੀਆਂ ਨੂੰ ਮੁਫਤ 'ਚ ਉਪਲਬਧ ਹੋ ਰਹੇ ਹਨ। ਇਸ ਸਮੇਂ ਤੋਂ ਬਾਅਦ ਤੋਂ ਹੀ ਬਾਈਜੂਸ ਦੇ ਕੋਰਸਾਂ ਦੀ ਮੰਗ ਵਧ ਗਈ ਹੈ ਅਤੇ ਘਰ ਵਿਚ ਪੜ੍ਹ ਰਹੇ ਵਿਦਿਆਰਥੀ ਹੁਣ ਇਸ ਆਨਲਾਈਨ ਟੂਲ ਦਾ ਲਾਭ ਲੈ ਰਹੇ ਹਨ।

ਲੱਖਾਂ ਦੀ ਗਿਣਤੀ 'ਚ ਜੁੜੇ ਵਿਦਿਆਰਥੀ 

ਸਿਰਫ ਮਾਰਚ ਮਹੀਨੇ ਵਿਚ ਹੀ 60 ਲੱਖ ਨਵੇਂ ਵਿਦਿਆਰਥੀ ਇਸ ਆਨਲਾਈਨ ਪਲੇਟਫਾਰਮ ਨਾਲ ਜੁੜੇ। ਇਸ ਤੋਂ ਬਾਅਦ ਅਪ੍ਰੈਲ ਵਿਚ 75 ਲੱਖ ਨਵੇਂ ਵਿਦਿਆਰਥੀ ਸ਼ਾਮਲ ਹੋਏ। ਬਾਇਜੂਸ ਦੇ ਸੀਓਓ ਮ੍ਰਿਣਾਲ ਮੋਹਿਤ ਨੇ ਕਿਹਾ ਕਿ ਅਪ੍ਰੈਲ ਅਤੇ ਮਈ ਮਹੀਨਾ ਵਿਕਰੀ ਦੇ ਮਾਮਲੇ ਵਿਚ ਸਰਬੋਤਮ ਮਹੀਨੇ ਸਾਬਤ ਹੋਏ। ਵੱਡੇ ਪੱਧਰ 'ਤੇ, ਇਹ ਮੁਫਤ ਉਪਭੋਗਤਾਵਾਂ ਨੂੰ ਭੁਗਤਾਨ ਉਪਭੋਗਤਾਵਾਂ ਵਿਚ ਬਦਲਣ 'ਚ ਕਾਮਯਾਬ ਹੋਏ ਹਨ।

ਇਹ ਵੀ ਦੇਖੋ : EPFO ਦੇ ਖਾਤਾਧਾਰਕਾਂ ਨੂੰ ਲਗ ਸਕਦਾ ਹੈ ਝਟਕਾ, ਇਸ ਕਾਰਨ ਘੱਟ ਸਕਦੀ ਹੈ ਵਿਆਜ ਦਰ


Harinder Kaur

Content Editor

Related News