ਚੀਨ ਦੀ ਅਰਥਵਿਵਸਥਾ ਨਾਲੋਂ ਬਹੁਤ ਛੋਟੀ ਹੈ ਭਾਰਤ ਦੀ ਅਰਥਵਿਵਸਥਾ, ਜਾਣੋ ਵਜ੍ਹਾ

10/14/2023 11:15:53 AM

ਨਵੀਂ ਦਿੱਲੀ (ਇੰਟ.) – ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਹੈ ਪਰ ਇਹ ਹਾਲੇ ਵੀ ਚੀਨ ਦੀ ਅਰਥਵਿਵਸਥਾ ਨਾਲੋਂ ਕਾਫ਼ੀ ਛੋਟੀ ਹੈ। ਐੱਚ. ਐੱਸ. ਬੀ. ਸੀ. ਹੋਲਡਿੰਗਸ ਮੁਤਾਬਕ ਇਹ ਸੰਭਵ ਦਿਖਾਈ ਨਹੀਂ ਦਿੰਦਾ ਕਿ ਨੇੜਲੇ ਭਵਿੱਖ ਵਿੱਚ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਆਰਥਿਕ ਇੰਜਣ ਵਲੋਂ ਚੀਨ ਨੂੰ ਪਿੱਛੇ ਛੱਡ ਦੇਵੇਗਾ। ਅਰਥਸ਼ਾਸਤਰੀ ਫ੍ਰੈਡਰਿਕ ਨਿਊਮੈਨ ਅਤੇ ਜਸਟਿਨ ਫੇਂਗ ਨੇ ਇਕ ਰਿਪੋਰਟ ’ਚ ਲਿਖਿਆ ਕਿ ਭਾਰਤ ਅਰਥਵਿਵਸਥਾ ਦੇ ਮਾਮਲੇ ਵੀ ਹਾਲੇ ਬਹੁਤ ਪਿੱਛੇ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰ ਰਹੀ ਹੈ। 

ਇਹ ਵੀ ਪੜ੍ਹੋ - ਗੌਤਮ ਅਡਾਨੀ ਨੂੰ ਪਛਾੜ ਮੁੜ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਮੁਕੇਸ਼ ਅੰਬਾਨੀ, ਜਾਣੋ ਕੁੱਲ ਜਾਇਦਾਦ

ਅਜਿਹੇ ਕਈ ਕਾਰਕ ਹਨ, ਜੋ ਭਾਰਤ ਨੂੰ ਪਿੱਛੇ ਖਿੱਚ ਰਹੇ ਹਨ, ਜਿਵੇਂ ਬੁਨਿਆਦੀ ਢਾਂਚੇ ਦੀਆਂ ਰੁਕਾਵਟਾਂ, ਭ੍ਰਿਸ਼ਟਾਚਾਰ ਅਤੇ ਹੁਨਰਮੰਦ ਕਾਮਿਆਂ ਦੀ ਘਾਟ। ਉੱਥੇ ਹੀ ਚੀਨ ਦੀ ਅਰਥਵਿਵਸਥਾ ਇੰਨੀ ਵੱਡੀ ਹੈ ਕਿ ਕਿਸੇ ਵੀ ਦੂਜੇ ਦੇਸ਼ ਲਈ ਉਸ ਤੋਂ ਅੱਗੇ ਨਿਕਲਣਾ ਬਹੁਤ ਮੁਸ਼ਕਲ ਹੈ। ਚੀਨ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਤੇਜ਼ੀ ਨਾਲ ਵਧ ਰਿਹਾ ਹੈ। ਉਹ ਵਸਤਾਂ ਅਤੇ ਸੇਵਾਵਾਂ ਦੇ ਇਕ ਪ੍ਰਮੁੱਖ ਇੰਪੋਰਟਰ ਅਤੇ ਐਕਸਪੋਰਟਰ ਹੈ ਅਤੇ ਉਹ ਗਲੋਬਲ ਅਰਥਵਿਵਸਥਾ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਆਈ. ਐੱਮ. ਐੱਫ. ਦੇ ਅਨੁਮਾਨਾਂ ਦੇ ਆਧਾਰ ’ਤੇ ਐੱਚ. ਐੱਸ. ਬੀ. ਸੀ. ਨੂੰ ਉਮੀਦ ਹੈ ਕਿ ਨੇੜਲੇ ਭਵਿੱਖ ਵਿੱਚ ਦੋਹਾਂ ਅਰਥਵਿਵਸਥਾਵਾਂ ਦਰਮਿਆਨ ਪਾੜਾ ਵਧਦਾ ਰਹੇਗਾ ਅਤੇ 2028 ਤੱਕ 17.5 ਟ੍ਰਿਲੀਅਨ ਡਾਲਰ ਤੱਕ ਵਧ ਜਾਏਗਾ। 

ਇਹ ਵੀ ਪੜ੍ਹੋ - ਘਰ ਲੈਣ ਦਾ ਸੁਫ਼ਨਾ ਹੋਵੇਗਾ ਸਾਕਾਰ, ਦੀਵਾਲੀ ਤੋਂ ਪਹਿਲਾਂ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ

ਇਹ ਯੂਰਪੀ ਸੰਘ ਦੀ ਮੌਜੂਦਾ ਆਰਥਿਕਤਾ ਦੇ ਆਕਾਰ ਦੇ ਬਰਾਬਰ ਹੈ। ਪਿਛਲੇ ਸਾਲ ਦੋਵੇਂ ਦੇਸ਼ਾਂ ਦੇ ਦਰਮਿਆਨ ਦਾ ਪਾੜਾ 15 ਟ੍ਰਿਲੀਅਨ ਡਾਲਰ ਸੀ। ਭਾਰਤ ਦੀ ਅਰਥਵਿਵਸਥਾ ਲਈ ਐੱਚ. ਐੱਸ. ਬੀ. ਸੀ. ਦਾ ਦ੍ਰਿਸ਼ਟੀਕੋਣ ਬਾਰਕਲੇਜ਼ ਦੀ ਤੁਲਣਾ ਵਿੱਚ ਵਧੇਰੇ ਚੌਕਸ ਹੈ। ਐੱਚ. ਐੱਸ. ਬੀ. ਸੀ. ਦਾ ਮੰਨਣਾ ਹੈ ਕਿ ਭਾਰਤ ਦੀ ਅਰਥਵਿਵਸਥਾ ਹਾਲੇ ਤੱਕ ਇੰਨੀ ਵੱਡੀ ਜਾਂ ਵਿਕਸਿਤ ਨਹੀਂ ਹੋਈ ਹੈ ਕਿ ਉਹ ਚੀਨ ਨੂੰ ਦੁਨੀਆ ਦੇ ਮੁੱਖ ਆਰਥਿਕ ਵਿਕਾਸ ਇੰਜਣ ਵਜੋਂ ਬਦਲ ਸਕੇ। ਦੂਜੇ ਪਾਸੇ ਬਾਰਕਲੇਜ਼ ਜ਼ਿਆਦਾ ਹਾਂ ਪੱਖੀ ਹੈ ਅਤੇ ਉਸ ਦਾ ਮੰਨਣਾ ਹੈ ਕਿ ਜੇ ਸਾਲਾਨਾ ਗ੍ਰੋਥ 8 ਫ਼ੀਸਦੀ ਰਹੀ ਤਾਂ ਭਾਰਤ ਅਗਲੇ 5 ਸਾਲਾਂ ਵਿੱਚ ਗਲੋਬਲ ਵਿਕਾਸ ਇੰਜਣ ਵਜੋਂ ਚੀਨ ਤੋਂ ਅੱਗੇ ਨਿਕਲ ਸਕਦਾ ਹੈ।

ਇਹ ਵੀ ਪੜ੍ਹੋ - Kailash Yatra: ਹੁਣ ਕੈਲਾਸ਼ ਵਿਊ ਪੁਆਇੰਟ 'ਤੇ ਪਹੁੰਚਣਾ ਹੋਵੇਗਾ ਸੌਖਾ, ਘੱਟ ਖ਼ਰਚ 'ਤੇ ਹੋਣਗੇ ਭੋਲੇ ਬਾਬਾ ਦੇ ਦਰਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News