ONGC ਅਤੇ HPCL ਡੀਲ ''ਚ ਹੋ ਸਕਦੀ ਹੈ ਦੇਰੀ
Friday, Oct 27, 2017 - 04:33 PM (IST)
ਨਵੀਂ ਦਿੱਲੀ—ਓ. ਐੱਨ. ਜੀ. ਸੀ. ਅਤੇ ਐੱਚ. ਪੀ. ਸੀ. ਐੱਲ. ਡੀਲ 'ਚ ਦੇਰੀ ਹੋ ਸਕਦੀ ਹੈ। ਪਹਿਲਾਂ ਇਹ ਸੌਦਾ ਦਸੰਬਰ 2017 'ਤੇ ਹੀ ਪੂਰਾ ਹੋਣਾ ਸੀ, ਪਰ ਹੁਣ ਸੂਤਰਾਂ ਮੁਤਾਬਕ ਇਸ ਨੂੰ ਪੂਰਾ ਹੋਣ ਨਾਲ ਮਾਰਚ 2018 ਤੱਕ ਦਾ ਸਮਾਂ ਲੱਗ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਓ. ਐੱਨ. ਜੀ. ਸੀ. ਅਜੇ ਗੇਲ ਅਤੇ ਆਈ. ਓ. ਸੀ. 'ਚ ਹਿੱਸਾ ਵੇਚ ਕੇ ਐੱਚ. ਪੀ. ਸੀ. ਐੱਲ. ਦੇ ਨਾਲ ਡੀਲ ਕਰਨਾ ਨਹੀਂ ਚਾਹੁੰਦੀ ਹੈ।
ਓ. ਐੱਨ. ਜੀ. ਸੀ., ਐੱਚ.ਪੀ. ਸੀ. ਐੱਲ. ਦੇ ਨਾਲ ਡੀਲ ਦੇ ਨਾਲ 25,000 ਕਰੋੜ ਰੁਪਏ ਦੇ ਕਰਜ਼ ਤੋਂ ਇਲਾਵਾ ਹੋਰ ਬਦਲਾਆਂ 'ਤੇ ਵੀ ਵਿਚਾਰ ਕਰ ਰਹੀ ਹੈ। ਉਧਰ ਓ. ਐੱਨ. ਜੀ. ਸੀ. ਦੇ ਕੋਲ 10,000 ਕਰੋੜ ਰੁਪਏ ਦੀ ਨਕਦੀ ਮੌਜੂਦ ਹੈ। ਸਰਕਾਰ ਓ. ਐੱਨ. ਜੀ.ਸੀ-ਐੱਚ. ਪੀ. ਸੀ. ਐੱਲ. ਡੀਲ ਨਾਲ 30,000 ਕਰੋੜ ਰੁਪਏ ਮਿਲਣ ਦੀ ਉਮੀਦ ਹੈ।
