ਸਾਊਥ ਅਫਰੀਕਾ ''ਚ ਵਿਕਰੀ ਲਈ ਉਪਲੱਬਧ ਹੋਈ ਡੈਟਸਨ ਦੀ ਇਹ ਕਾਰ

05/10/2018 10:04:14 PM

ਨਵੀਂ ਦਿੱਲੀ—ਜਾਪਾਨੀ ਬ੍ਰੈਂਡ ਨੇ ਐਂਟਰੀ-ਲੇਵਲ ਹੈਚਬੈਕ 'ਚ ਡੈਟਸਨ ਗੋ 'ਫਲੈਸ਼' ਲਿਮਟਿਡ ਐਡੀਸ਼ਨ ਮਾਡਲ ਨੂੰ ਸਾਊਥ ਅਫਰੀਕਾ 'ਚ ਲਾਂਚ ਕਰ ਦਿੱਤਾ ਹੈ। ਸਾਊਥ ਅਫਰੀਕਾ 'ਚ ਪੇਸ਼ ਕੀਤੇ ਗਏ ਇਸ ਲਿਮਟਿਡ ਐਡੀਸ਼ਨ ਮਾਡਲ 'ਚ ਸਪੋਰਟ ਕਾਸਮੈਟਿਕ ਅਪਗਰੇਡਸ ਨਾਲ ਨਵੇਂ ਫੀਚਰਸ ਸ਼ਾਮਲ ਕੀਤੇ ਹਨ। ਡੈਟਸਨ ਗੋ ਫਲੈਸ਼ ਐਡੀਸ਼ਨ ਦੀ ਕੀਮਤ ਕਰੀਬ 7.25 ਲੱਖ ਰੁਪਏ ਹੈ। ਦੱਸਣਯੋਗ ਹੈ ਕਿ ਡੈਟਸਨ ਗੋ ਦੀ ਮੈਨਿਊਫੈਕਚਰਿੰਗ ਭਾਰਤ 'ਚ ਹੁੰਦੀ ਹੈ ਅਤੇ ਇਸ ਨੂੰ ਸਾਊਥ ਅਫਰੀਕਾ 'ਚ ਨਿਰਯਾਤ ਕੀਤਾ ਜਾਂਦਾ ਹੈ।

PunjabKesari

ਮੇਡ ਇਨ ਇੰਡੀਆ ਡੈਟਸਨ ਗੋ ਫਲੈਸ਼ ਲਿਮਟਿਡ ਐਡੀਸ਼ਨ 'ਚ ਬੀਸਪੋਕ ਹੁਡ, ਰੂਫ ਅਤੇ ਬਾਡੀ ਗ੍ਰਾਫਿਕਸ ਨਾਲ ਸਿਲਵਰ ਫਿਨਿਸ਼ਡ ਟਿਪ ਦਿੱਤੀਆਂ ਜਾਣਗੀਆਂ। ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ 'ਚ ਅਪਗਰੇਡਸ ਮਿਊਜ਼ਿਕ ਸਿਸਟਮ ਨਾਲ ਬਲੂਟੁੱਥ, AUX ਅਤੇ ਯੂ.ਐੱਸ.ਬੀ. ਕੁਨੈਕਟੀਵਿਟੀ ਆਪਸ਼ਨ ਦਿੱਤਾ ਜਾਵੇਗਾ ਜੋ ਸਟੈਂਡਰਡ ਮਾਡਲ 'ਚ ਮੌਜੂਦ ਮੋਬਾਇਲ ਡਾਕਿੰਗ ਸਟੇਸ਼ਨ ਨੂੰ ਰਿਪਲੇਸ ਕਰੇਗਾ।

PunjabKesari

ਡੈਸਟਨ ਗੋ ਗਲੈਫ ਸਿਰਫ ਸਾਊਥ ਅਫਰੀਕਾ 'ਚ ਵਿਕਰੀ ਲਈ ਉਪਲੱਬਧ ਹੈ। ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਗੋ ਫਲੈਸ਼ 'ਚ 1.2 ਲੀਟਰ ਥ੍ਰੀ-ਸਿਲੰਡਰ ਪੈਟਰੋਲ ਇੰਜਣ ਦਿੱਤਾ ਜਾਵੇਗਾ ਜੋ 5,000 ਆਰ.ਪੀ.ਐੱਮ. 'ਤੇ 67 ਬੀ.ਐੱਚ.ਪੀ. ਦੀ ਪਾਵਰ ਅਤੇ 4,000 ਆਰ.ਪੀ.ਐੱਮ. 'ਤੇ 104 ਐੱਨ.ਐੱਮ. ਦਾ ਟਾਰਕ ਜਨੇਰਟ ਕਰਦਾ ਹੈ। ਇੰਜਣ 5-ਸਪੀਡ ਟ੍ਰਾਂਸਮਿਸ਼ਨ ਨਾਲ ਲੈਸ ਹੈ।


Related News