ਜੀਐੱਸਟੀ ਰਿਟਰਨ ਦਾਖਲ ਕਰਨ ਦੀ ਤਰੀਕ 10 ਜਨਵਰੀ ਤੱਕ ਵਧੀ
Saturday, Dec 30, 2017 - 12:04 AM (IST)
ਨਵੀਂ ਦਿੱਲੀ—ਸਰਕਾਰ ਨੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਤਹਿਤ ਜੁਲਾਈ-ਸਤੰਬਰ ਮਿਆਦ ਦੀ ਆਖਰੀ ਵਿਕਰੀ ਰਿਟਰਨ ਮਤਲਬ ਜੀ. ਐੱਸ. ਟੀ. ਆਰ.-1 ਦਾਖਲ ਕਰਨ ਲਈ ਸਮਾਂ ਹੱਦ ਵਧਾ ਕੇ 10 ਜਨਵਰੀ 2018 ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਰਿਟਰਨ 31 ਦਸੰਬਰ ਤੱਕ ਭਰੀ ਜਾਣੀ ਸੀ।
ਇਸ ਤੋਂ ਬਾਅਦ ਕਾਰੋਬਾਰੀਆਂ ਨੂੰ ਦਸੰਬਰ ਮਹੀਨੇ ਲਈ ਇਹ ਰਿਟਰਨ 10 ਫਰਵਰੀ ਤੱਕ ਭਰਨੀ ਪਵੇਗੀ। ਜੀ. ਐੱਸ. ਟੀ. ਕੌਂਸਲ ਨੇ ਡੇਢ ਕਰੋੜ ਰੁਪਏ ਤੱਕ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਨੂੰ ਨਵੰਬਰ ਮਹੀਨੇ ਵਿਚ ਉਨ੍ਹਾਂ ਦੀ ਆਖਰੀ ਰਿਟਰਨ ਜੀ. ਐੱਸ. ਟੀ. ਆਰ.-1 ਨੂੰ ਤਿਮਾਹੀ ਦੇ ਆਧਾਰ 'ਤੇ ਭਰਨ ਦੀ ਇਜਾਜ਼ਤ ਦੇ ਦਿੱਤੀ ਸੀ।
