ਜਨਵਰੀ ’ਚ 18 ਮਹੀਨਿਆਂ ਦੇ ਉੱਚ ਪੱਧਰ ’ਤੇ ਪੁੱਜੀ ਦੇਸ਼ ਦੀ ਇਸਪਾਤ ਬਰਾਮਦ
Monday, Feb 26, 2024 - 10:21 AM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਮਹੀਨਾਵਾਰ ਇਸਪਾਤ ਬਰਾਮਦ ਜਨਵਰੀ 2024 ’ਚ 11 ਲੱਖ ਟਨ ਦੇ 18 ਮਹੀਨੇ ਦੇ ਉੱਚ ਪੱਧਰ ’ਤੇ ਪਹੁੰਚ ਗਿਆ ਹੈ। ‘ਸਟੀਲਮਿੰਟ’ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਯੂਰਪੀ ਸੰਘ ਦੀ ਮੰਗ ਵਧਣ ਅਤੇ ਵਿਸ਼ਵ ਪੱਧਰ ’ਤੇ ਅਨੁਕੂਲ ਕੀਮਤਾਂ ਕਾਰਨ ਇਸਪਾਤ ਬਰਾਮਦ ਦਾ ਅੰਕੜਾ ਚੰਗਾ ਰਿਹਾ ਹੈ। ਸੋਧ ਕੰਪਨੀ ਸਟੀਲਮਿੰਟ ਦੀ ਤਾਜ਼ਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ ਘਰੇਲੂ ਪੱਧਰ ’ਤੇ ਮੁਕਾਬਲੇਬਾਜ਼ ਕੀਮਤਾਂ ਨੇ ਬਰਾਮਦ ਵਾਧੇ ’ਚ ਯੋਗਦਾਨ ਦਿੱਤਾ ਹੈ।
ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ
ਜਨਵਰੀ 2023 ’ਚ ਇਸਪਾਤ ਦੀ ਬਰਾਮਦ 6.7 ਲੱਖ ਟਨ ਰਹੀ ਸੀ। ਬਰਾਮਦ ’ਚ ਵਾਧੇ ਦੇ ਕਾਰਨਾਂ ’ਤੇ ਸਟੀਲਮਿੰਟ ਨੇ ਕਿਹਾ,‘‘ਯੂਰਪੀ ਸੰਘ (ਈ. ਯੂ.) ਦੀ ਭੰਡਾਰ ਨੂੰ ਭਰਨ ਦੀ ਮੰਗ ਨੇ ਜਨਵਰੀ ’ਚ ਕੁਲ ਬਰਾਮਦ ’ਚ 67 ਫ਼ੀਸਦੀ ਦਾ ਯੋਗਦਾਨ ਦਿੱਤਾ ਹੈ। ਇਹ ਪਿਛਲੇ 18 ਮਹੀਨਿਆਂ ਦਾ ਸਭ ਤੋਂ ਵੱਡਾ ਉੱਚਾ ਅੰਕੜਾ ਹੈ।’’ ਦੇਸ਼ ’ਚ ਹਾਟ ਰੋਲਡ ਕਾਇਲ (ਐੱਚ. ਆਰ. ਸੀ.) ਦੀ ਕੀਮਤ ਜਿੱਥੇ 54,300 ਰੁਪਏ ਪ੍ਰਤੀ ਟਨ ਸੀ, ਉੱਥੇ ਵਿਸ਼ਵ ਪੱਧਰ ’ਤੇ ਇਹ 710 ਡਾਲਰ (ਲਗਭਗ 5800 ਰੁਪਏ) ਪ੍ਰਤੀ ਟਨ ਸੀ।
ਇਹ ਵੀ ਪੜ੍ਹੋ - ਹੁਣ ਅਣਚਾਹੀਆਂ ਕਾਲਾਂ ਤੋਂ ਮਿਲੇਗੀ ਰਾਹਤ, ਸਰਕਾਰ ਚੁੱਕ ਰਹੀ ਹੈ ਇਹ ਖ਼ਾਸ ਕਦਮ
ਦੱਸ ਦੇਈਏ ਕਿ ਇਸ ਕਾਰਕ ਨੇ ਵੀ ਵਿਸ਼ਵ ਪੱਧਰ ’ਤੇ ਇਸਪਾਤ ਦੀ ਮੰਗ ’ਚ ਯੋਗਦਾਨ ਦਿੱਤਾ। ਸਟੀਲਮਿੰਟ ਨੇ ਕਿਹਾ,‘‘ਚੀਨ ’ਚ ਛੁੱਟੀਆਂ ਅਤੇ ਵਿਅਤਨਾਮ ’ਚ ਤਿਉਹਾਰ ਕਾਰਨ ਨੇੜਲੇ ਭਵਿੱਖ ’ਚ ਕੁਲ ਮਿਲਾ ਕੇ ਭਾਰਤੀ ਇਸਪਾਤ ਬਰਾਮਦ ਕਾਫ਼ੀ ਹੱਦ ਤੱਕ ਸੀਮਿਤ ਘੇਰੇ ’ਚ ਰਹਿ ਸਕਦੀ ਹੈ ਜਾਂ ਇਸ ’ਚ ਥੋੜ੍ਹੀ ਗਿਰਾਵਟ ਆ ਸਕਦੀ ਹੈ।’’
ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8