ਮਹਿੰਗੇ ਹੈਲਥ ਇੰਸ਼ੋਰੈਂਸ ਤੋਂ ਪਰੇਸ਼ਾਨ ਹਨ ਦੇਸ਼ ਦੇ ਬਜ਼ੁਰਗ

Sunday, Dec 24, 2017 - 11:22 AM (IST)

ਮਹਿੰਗੇ ਹੈਲਥ ਇੰਸ਼ੋਰੈਂਸ ਤੋਂ ਪਰੇਸ਼ਾਨ ਹਨ ਦੇਸ਼ ਦੇ ਬਜ਼ੁਰਗ

ਨਵੀਂ ਦਿੱਲੀ—ਦੇਸ਼ਭਰ ਦੇ ਸੀਨੀਅਰ ਸਿਟੀਜ਼ਨ ਮਹਿੰਗੇ ਹੈਲਥ ਇੰਸ਼ੋਰੈਂਸ ਪ੍ਰੀਮੀਅਮ ਤੋਂ ਪਰੇਸ਼ਾਨ ਹਨ। ਇੰਸ਼ੋਰੈਂਸ ਕੰਪਨੀਆਂ ਸੀਨੀਅਰ ਸਿਟੀਜ਼ਨ ਕੈਟਿਗਰੀ ਦੇ ਲੋਕਾਂ ਤੋਂ ਹੈਲਥ ਇੰਸ਼ੋਰੈਂਸ ਦਾ ਭਾਰੀ ਪ੍ਰੀਮੀਅਮ ਵਸੂਲ ਰਹੀ ਹੈ। ਕੋਲਕਾਤਾ ਦੀ ਰਹਿਣ ਵਾਲੇ ਸੁਬਿਤਾਂ ਬੈਨਰਜੀ ਅਤੇ ਉਨ੍ਹਾਂ ਦੀ ਪਤਨੀ ਆਪਣੀ ਜਿੰਦਗੀ ਦੇ 70ਵੇਂ ਦਸ਼ਕ 'ਚ ਹੈ। ਉਨ੍ਹਾਂ ਦਾ ਹੈਲਥ ਇੰਸ਼ੋਰੈਂਸ ਪ੍ਰੀਮੀਅਮ 32,000 ਤੋਂ 63,000 ਰੁਪਏ ਹੋ ਚੁੱਕਿਆ ਹੈ। ਇਹ ਰਾਸ਼ੀ ਲਗਭਗ ਪੁਰਾਣੇ ਪ੍ਰੀਮੀਅਮ ਤੋਂ ਲਗਭਗ  ਦੋਗੁਣੀ ਹੈ। ਇਸੇ ਤਰ੍ਹਾਂ ਚੇਨਈ ਦੇ ਰਹਿਣ ਵਾਲੇ 68 ਸਾਲਾਂ ਅੰਨਾਤਾਈ ਗੋਪੀਕ੍ਰਿਸ਼ਨ ਨੂੰ ਹੁਣ ਹੈਲਥ ਇੰਸ਼ੋਰੈਂਸ ਪ੍ਰੀਮੀਅਮ ਦੇ ਰੂਪ 'ਚ 58,000 ਰੁਪਏ ਚੁਕਾਉਂਣਾ ਹੈ, ਪਹਿਲਾਂ ਇਹ ਰਾਸ਼ੀ 29,000 ਰੁਪਏ ਸੀ।
ਹੁਣ 5 ਲੱਖ ਰੁਪਏ ਦੇ ਇਕ ਸਾਧਾਰਣ ਹੈਲਥ ਇੰਸ਼ੋਰੈਂਸ ਦੇ ਲਈ 65 ਸਾਲ ਦੇ ਦੰਪਤੀ ਨੂੰ ਔਸਤਨ 84,000 ਰੁਪਏ ਪ੍ਰੀਮੀਅਮ ਚੁਕਾਉਣਾ ਪੈਂਦਾ ਹੈ। 5 ਸਾਲ ਪਹਿਲਾਂ ਇਸੇ ਇੰਸ਼ੋਰੈਂਸ ਦੇ ਲਈ ਕੇਵਲ 54,000 ਰੁਪਏ ਦਾ ਪ੍ਰੀਮੀਅਮ ਭਰਨਾ ਹੁੰਦਾ ਸੀ। ਪੈਨਸ਼ਨ 'ਤੇ ਜੀਵਨਗੁਜ਼ਾਰ ਰਹੇ ਜ਼ਿਆਦਾਤਰ ਬਜ਼ੁਰਗਾਂ ਲਈ ਇਹ ਰਾਸੀ ਬਹੁਤ ਜ਼ਿਆਦਾ ਹੈ। ਇਨ੍ਹਾਂ ਬਜ਼ੁਰਗਾਂ ਦੇ ਲਈ ਇਹ ਰਾਸ਼ੀ ਬਹੁਤ ਜ਼ਿਆਦਾ ਹੈ। ਇਨ੍ਹਾਂ ਬਜ਼ੁਰਗਾਂ ਦੇ ਲਈ ਉਮਰ ਦੇ ਇਸ ਪੜਾਅ 'ਤੇ ਇੰਸ਼ੋਰੈਂਸ ਕੰਪਨੀ ਬਦਲਦਾ ਵੀ ਆਸਾਨ ਨਹੀਂ ਹੈ। ਉਨ੍ਹਾਂ ਦੇ ਨਾਲ ਦਿੱਕਤ ਇਹ ਵੀ ਹੈ ਕਿ ਜ਼ਿਆਦਾਤਰ ਕੰਪਨੀਆਂ ਨੇ ਆਪਣਾ ਪ੍ਰੀਮੀਅਮ ਵਧਾ ਦਿੱਤਾ ਹੈ।
ਨਿਯਮਾਂ 'ਚ ਬਦਲਾਅ ਇੰਸ਼ੋਰੈਂਸ ਪ੍ਰੀਮੀਅਮ 'ਚ ਵਾਧੇ ਦੀ ਵੱਡੀ ਵਜ੍ਹਾਂ ਹੈ। ਮਸਲਨ ਪਹਿਲਾਂ ਬੀਮਾ ਧਾਰਕ ਬੀਮਾ ਧਾਰਕ ਦੇ ਦੁਆਰਾ ਜੇਕਰ ਕੋਈ ਕਲੇਮ ਨਹੀਂ ਕੀਤਾ ਹੈ ਤਾਂ ਇਸ ਸਥਿਤੀ 'ਚ ਪ੍ਰੀਮੀਅਮ 'ਤੇ 15% ਦੀ ਛੂਟ ਦਿੱਤੀ ਜਾਂਦੀ ਸੀ, ਇਸ ਨਿਯਮਾਂ ਨੂੰ ਹਟਾ ਦਿੱਤਾ ਗਿਆ ਹੈ। ਉਸੇ ਤਰ੍ਹਾਂ ਪਹਿਲਾਂ ਜੇਕਰ ਇਕ ਹੀ ਪਰਿਵਾਰ ਦੇ ਦੋ ਲੋਕ ਹੈਲਥ ਇੰਸ਼ੋਰੈਂਸ ਲੈ ਰਹੇ ਹੁੰਦੇ ਹਨ ਤਾਂ ਉਨ੍ਹਾਂ ਨੇ 10% ਦਾ ਫੈਮਿਲੀ ਡਿਸਕਾਉਂਟ ਵੀ ਮਿਲਦਾ ਸੀ। ਇਸ ਤਰ੍ਹਾਂ ਤੋਂ ਇੰਸ਼ੋਰੈਂਸ ਪ੍ਰੀਮੀਅਮ 'ਚ 25 ਫੀਸਦੀ ਦੀ ਛੂਟ ਆਮਤੌਰ 'ਤੇ ਸੀਨੀਅਰ ਸਿਟੀਜਨ ਨੂੰ ਮਿਲ ਜਾਂਦੀ ਸੀ। ਇਸ 'ਤੋਂ ਪ੍ਰੀਮੀਅਮ ਦੀ ਰਾਸ਼ੀ ਬਹੁਤ ਘੱਟ ਹੋ ਜਾਂਦੀ ਸੀ। 
ਇਕ ਹੈਲਥ ਇੰਸ਼ੋਰੈਂਸ ਏਜੰਟ ਨੇ ਦੱਸਿਆ ਕਿ ' ਮੇਰੇ ਇਕ ਕਲਾਇੰਟ 30 ਸਾਲ ਤੋਂ ਹੈਲਥ ਇੰਸ਼ੋਰੈਂਸ ਪ੍ਰੀਮੀਅਮ ਭਰ ਰਹੇ ਹਨ। ਉਹ ਨੋ ਕਲੇਮ ਸਟੇਟਸ ਕਰਨ ਦੇ ਲਈ ਆਪਣੇ ਸਾਰੇ ਛੋਟੇ ਹਾਸਪਤਾਲ ਬਿਲ ਆਪਣੀ ਜੇਬ 'ਚ ਰੱਖਦੇ ਸਨ। ਇਸ ਨਾਲ ਉਨ੍ਹਾਂ ਨੂੰ ਹੈਲਥ ਇੰਸ਼ੋਰੈਂਸ 'ਚ ਭਾਰੀ ਛੂਟ ਮਿਲ ਜਾਂਦੀ ਹੈ। ' ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਸੀ.ਐੱਮ.ਡੀ. ਜੀ. ਸ਼੍ਰੀ ਨਿਵਾਸਨ ਦੱਸਦੇ ਹਨ,' ਡਿਸਕਾਉਂਟ ਦੇਣ ਦੀ ਪਾਲਿਸੀ ਹੁਣ ਰਾਹਤ ਵਾਲੀ ਨਹੀਂ ਰਹੀ। ਇੰਸ਼ੋਰੈਂਸ ਕੰਪਨੀਆਂ ਨੂੰ ਸੀਨੀਅਰ ਸਿਟੀਜਨ ਕੈਟਿਗਰੀ 'ਚ 300 ਫੀਸਦੀ ਤੱਕ ਦਾ ਨੁਕਸਾਨ ਹੋ ਰਿਹਾ ਹੈ। ਮੈਡੀਕਲ ਖੇਤਰ 'ਚ ਮਹਿੰਗਾਈ ਵੱਧ ਜਾਣ ਦੇ ਕਾਰਣ ਅਸੀਂ ਪ੍ਰੀਮੀਅਮ ਵਧਾਉਣ ਨੂੰ ਮਜ਼ਬੂਰ ਹਾਂ। 
'ਇੰਸ਼ੋਰੈਂਸ ਰੇਗੂਲੇਟਰ ਆਈ.ਆਰ.ਡੀ.ਏ. ਦੇ ਨਿਯਮ ਦੇ ਅਨੁਸਾਰ ਕੰਪਨੀਆਂ 3 ਸਾਲ 'ਚ ਇਕ ਬਾਰ ਹੀ ਪ੍ਰੀਮੀਅਮ ਵਧਾ ਸਕਦੀ ਹੈ। ਅੰਤਿਮ ਬਾਰ 2012 'ਚ ਅਸੀਂ ਪ੍ਰੀਮੀਅਮ ਵਧਾਇਆ ਸੀ। ਅਸੀਂ ਹੁਣ ਵੀ ਸੀਨੀਅਰ ਸਿਟੀਜਨ ਕੈਟਿਗਰੀ 'ਚ ਨੁਕਸਾਨ ਉਠਾ ਰਹੇ ਹਨ। ਜੇਕਰ ਇਸ ਨੁਕਸਾਨ ਦੀ ਭਰਪਾਈ ਅਸੀਂ ਕਰਨੀ ਹੈ ਤਾਂ ਪ੍ਰੀਮੀਅਮ 'ਚ ਅਤੇ ਵਾਧੇ ਦੀ ਜ਼ਰੂਰਤ ਹੋਵੇਗੀ।


Related News