ਪਾਨ ਮਸਾਲਾ ਪੈਕ ’ਤੇ ਹੁਣ ਪ੍ਰਚੂਨ ਮੁੱਲ ਛਾਪਣਾ ਲਾਜ਼ਮੀ ਹੋਵੇਗਾ

Wednesday, Dec 03, 2025 - 09:36 PM (IST)

ਪਾਨ ਮਸਾਲਾ ਪੈਕ ’ਤੇ ਹੁਣ ਪ੍ਰਚੂਨ ਮੁੱਲ ਛਾਪਣਾ ਲਾਜ਼ਮੀ ਹੋਵੇਗਾ

ਨਵੀਂ ਦਿੱਲੀ, (ਭਾਸ਼ਾ)- ਸਰਕਾਰ ਨੇ ਪਾਨ ਮਸਾਲਾ ਪੈਕ ’ਤੇ ਪ੍ਰਚੂਨ ਵਿਕਰੀ ਮੁੱਲ (ਆਰ. ਐੱਸ. ਪੀ.) ਛਾਪਣਾ ਲਾਜ਼ਮੀ ਕਰ ਦਿੱਤਾ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ ਅਨੁਸਾਰ ਇਹ ਨਿਯਮ 1 ਫਰਵਰੀ 2026 ਤੋਂ ਲਾਗੂ ਹੋਵੇਗਾ। ਹੁਣ 10 ਗ੍ਰਾਮ ਜਾਂ ਉਸ ਤੋਂ ਘੱਟ ਭਾਰ ਵਾਲੇ ਛੋਟੇ ਪੈਕ ’ਤੇ ਵੀ ਆਰ. ਐੱਸ. ਪੀ. ਅਤੇ ਸਾਰੇ ਲਾਜ਼ਮੀ ਐਲਾਨ ਲਿਖਣੇ ਪੈਣਗੇ।

ਪਹਿਲਾਂ ਇਸ ਛੋਟੇ ਪੈਕ ਨੂੰ ਛੋਟ ਮਿਲੀ ਹੋਈ ਸੀ, ਜਿਸ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਖਪਤਕਾਰ ਸੁਰੱਖਿਆ, ਕੀਮਤ ’ਚ ਪਾਰਦਰਸ਼ਿਤਾ ਅਤੇ ਪਾਨ ਮਸਾਲੇ ’ਤੇ ਜੀ. ਐੱਸ. ਟੀ. ਦੀ ਸਹੀ ਵਸੂਲੀ ਯਕੀਨੀ ਬਣਾਏਗਾ।


author

Rakesh

Content Editor

Related News