RK ਸਟੂਡਿਓ ਨੂੰ ਕਰੋੜਾਂ ਰੁਪਿਆਂ ''ਚ ਖਰੀਦੇਗੀ ਇਹ ਕੰਪਨੀ

Sunday, Oct 28, 2018 - 03:57 PM (IST)

RK ਸਟੂਡਿਓ ਨੂੰ ਕਰੋੜਾਂ ਰੁਪਿਆਂ ''ਚ ਖਰੀਦੇਗੀ ਇਹ ਕੰਪਨੀ

ਮੁੰਬਈ — ਢਾਈ ਏਕੜ ਜ਼ਮੀਨ 'ਤੇ ਬਣੇ ਰਾਜ ਕਪੂਰ ਦੇ 70 ਸਾਲ ਪੁਰਾਣੇ ਆਰ.ਕੇ. ਸਟੂਡਿਓ ਨੂੰ ਆਖਿਰਕਾਰ ਖਰੀਦਦਾਰ ਮਿਲ ਹੀ ਗਿਆ। ਮੀਡੀਆ ਤੋਂ ਆ ਰਹੀਆਂ ਖਬਰਾਂ ਮੁਤਾਬਕ ਗੋਦਰੇਜ ਪ੍ਰਾਪਰਟੀ ਨੇ ਇਸ ਸਟੂਡਿਓ ਨੂੰ ਖਰੀਦਣ ਲਈ ਕਪੂਰ ਪਰਿਵਾਰ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। 

70 ਸਾਲ ਪੁਰਾਣਾ ਆਰ.ਕੇ. ਸਟੂਡੀਓ ਹੁਣ ਰਾਜਕਪੂਰ ਦੇ ਖ਼ਾਨਦਾਨ ਦਾ ਨਹੀਂ ਰਿਹਾ। ਇਸ ਨੂੰ ਗੋਦਰੇਜ ਕੰਪਨੀ  200 ਕਰੋੜ ਰੁਪਏ ’ਚ ਖਰੀਦੇਗੀ। ਪਿਛਲੇ ਕਾਫ਼ੀ ਸਮੇਂ ਤੋਂ ਇਸ ਦੇ ਵਿਕਣ ਦੀਆਂ ਖ਼ਬਰਾਂ ਆ ਰਹੀਆਂ ਸਨ ਪਰ ਹੁਣ ਇਸ ਸੌਦੇ ਦਾ ਰਸਮੀ ਐਲਾਨ ਛੇਤੀ ਹੀ ਕਰ ਦਿੱਤਾ ਜਾਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰ ਖ਼ਾਨਦਾਨ ਇਸ ਸਟੂਡੀਓ ਦੇ 250 ਕਰੋੜ ਰੁਪਏ ਮੰਗ ਰਿਹਾ ਸੀ ਪਰ ਬਾਜ਼ਾਰ ਵਿਚ ਕਈ ਬਿਲਡਰਜ਼ ਨੇ ਇਸ ਦੀ ਕੀਮਤ 150 ਕਰੋੜ ਰੁਪਏ ਲਾਈ ਸੀ ਪਰ ਗੋਦਰੇਜ ਨੇ ਬਾਜ਼ੀ ਮਾਰ ਲਈ ਹੈ।

ਗੋਦਰੇਜ ਦੇ ਬੁਲਾਰੇ ਨੇ ਕਿਹਾ ਕਿ ਇਹ ਕੰਪਨੀ ਦਾ ਮਾਮਲਾ ਹੈ ਅਤੇ ਉਨ੍ਹਾਂ ਦੀ ਪਾਲਸੀ ਹੈ ਕਿ ਅਸੀਂ ਬਜ਼ਾਰ ਵਿਚ ਚਲ ਰਹੀਆਂ ਖਬਰਾਂ 'ਤੇ ਕੋਈ ਕਮੈਂਟ ਨਹੀਂ ਕਰਦੇ।

1948 ਵਿਚ ਬਣਾਇਆ ਗਿਆ ਸੀ ਆਰ.ਕੇ. ਸਟੂਡਿਓ

ਇਸ ਸਟੂਡਿਓ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਰਾਜ ਕਪੂਰ ਨੇ 1948 'ਚ ਆਰ.ਕੇ. ਸਟੂਡਿਓ ਬਣਵਾਇਆ ਸੀ। ਇਸ ਸਟੁਡਿਓ ਦੇ ਬੈਨਰ ਹੇਠ ਬਣੀ 'ਆਗ' ਫਿਲਮ ਜ਼ਿਆਦਾ ਨਹੀਂ ਚੱਲੀ ਸੀ ਪਰ ਦੂਜੀ ਫਿਲਮ 'ਬਰਸਾਤ' ਸੂਪਰ ਹਿੱਟ ਸਾਬਤ ਹੋਈ ਸੀ। ਆਰ.ਕੇ. ਸਟੂਡਿਓ ਦਾ ਲੋਗੋ ਵੀ 'ਬਰਸਾਤ' 'ਚ ਰਾਜ ਕਪੂਰ ਅਤੇ ਨਰਗਿਸ ਦੇ ਇਕ ਮਸ਼ਹੂਰ ਪੋਜ਼ ਨਾਲ ਬਣਾਇਆ ਗਿਆ ਹੈ।ਆਰ.ਕੇ. ਸਟੂਡੀਓ ਬਾਲੀਵੁੱਡ ਦੀਆਂ ਕਈ ਫਿ਼ਲਮਾਂ ਦੇ ਨਿਰਮਾਣ ਦਾ ਗਵਾਹ ਰਿਹਾ ਹੈ। ਰਾਜਕਪੂਰ ਦੀਆਂ ਤਾਂ ਸਾਰੀਆਂ ਹੀ ਫਿ਼ਲਮਾਂ ਇੱਥੇ ਹੀ ਤਿਆਰ ਹੋਈਆਂ ਸਨ।

ਕਪੂਰ ਪਰਿਵਾਰ ਵਲੋਂ ਲਗਾਤਾਰ ਸਟੂਡਿਓ ਕਾਰਨ ਲਗਾਤਾਰ ਹੋ ਰਹੇ ਨੁਕਸਾਨ ਕਾਰਨ ਇਸ ਨੂੰ ਵੇਚਣ ਦਾ ਫੈਸਲਾ ਲਿਆ ਗਿਆ ਹੈ।

 

 


Related News