ਘੋੜੇ 'ਤੇ ਸਵਾਰ Swiggy Boy ਨੂੰ ਲੱਭ ਰਹੀ ਕੰਪਨੀ, ਪਤਾ ਦੱਸਣ ਵਾਲੇ ਨੂੰ 5 ਹਜ਼ਾਰ ਦੇ ਇਨਾਮ ਦਾ ਐਲਾਨ

Saturday, Jul 09, 2022 - 06:35 PM (IST)

ਘੋੜੇ 'ਤੇ ਸਵਾਰ Swiggy Boy ਨੂੰ ਲੱਭ ਰਹੀ ਕੰਪਨੀ, ਪਤਾ ਦੱਸਣ ਵਾਲੇ ਨੂੰ 5 ਹਜ਼ਾਰ ਦੇ ਇਨਾਮ ਦਾ ਐਲਾਨ

ਨਵੀਂ ਦਿੱਲੀ - ਕੁਝ ਦਿਨ ਪਹਿਲਾਂ ਤੁਸੀਂ ਘੋੜੇ 'ਤੇ ਸਵਾਰ ਸਵਿੱਗੀ ਦੇ ਡਿਲੀਵਰੀ ਬੁਆਏ ਦੀ ਵਾਇਰਲ ਵੀਡੀਓ ਦੇਖੀ ਹੋਵੇਗੀ। ਇਹ ਵੀਡੀਓ ਮੁੰਬਈ ਦੀ ਦੱਸੀ ਜਾ ਰਹੀ ਹੈ ਅਤੇ ਇਸ ਵੀਡੀਓ ਨੂੰ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਹੈ। ਵੀਡੀਓ ਕਾਫੀ ਵਾਇਰਲ ਹੋਈ ਅਤੇ ਲੋਕਾਂ ਨੇ ਕਾਫੀ ਤਾਰੀਫ ਕੀਤੀ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਡਿਲੀਵਰੀ ਬੁਆਏ ਕੌਣ ਸੀ।

ਇਹ ਵੀ ਪੜ੍ਹੋ : ਵੀਵੋ ਇੰਡੀਆ ਦੀ ਚਲਾਕੀ ਦਾ ਪਰਦਾਫਾਸ਼, ਚੀਨ ਭੇਜੇ 62 ਹਜ਼ਾਰ ਕਰੋੜ ਰੁਪਏ, 2 ਕਿਲੋ ਸੋਨਾ ਤੇ FD ਜ਼ਬਤ

ਇਹੀ ਸਵਾਲ Swiggy ਦੇ ਸਾਹਮਣੇ ਵੀ ਹੈ ਅਤੇ ਕੰਪਨੀ ਨੇ ਡਿਲੀਵਰੀ ਬੁਆਏ ਬਾਰੇ ਜਾਣਕਾਰੀ ਦੇਣ 'ਤੇ ਇਨਾਮ ਦਾ ਐਲਾਨ ਵੀ ਕੀਤਾ ਹੈ। ਸਵਿੱਗੀ ਨੇ ਡਿਲੀਵਰੀ ਬੁਆਏ ਨੂੰ ਲੱਭਣ ਲਈ ਨੋਟ ਜਾਰੀ ਕੀਤਾ ਹੈ। ਇਸ ਦਾ ਕਹਿਣਾ ਹੈ ਕਿ ਇੰਟਰਨੈੱਟ 'ਤੇ ਬਾਕੀ ਲੋਕਾਂ ਵਾਂਗ ਅਸੀਂ ਵੀ ਅਜੇ ਤੱਕ ਇਸ ਵਿਅਕਤੀ ਦੀ ਪਛਾਣ ਨਹੀਂ ਕਰ ਸਕੇ। ਸਵਿੱਗੀ ਨੇ ਪੁੱਛਿਆ ਹੈ ਕਿ "ਇਹ ਬਹਾਦਰ ਨੌਜਵਾਨ ਸਟਾਰ ਕੌਣ ਹੈ।" ਸਵਿੱਗੀ ਨੇ ਅੱਗੇ ਕਿਹਾ, "ਕੀ ਉਹ ਤੂਫਾਨ 'ਤੇ ਸਵਾਰ ਹੈ ਜਾਂ ਫਿਰ ਬਿਜਲੀ 'ਤੇ ? ਉਸ ਦੀ ਪਿੱਠ 'ਤੇ ਜਿਹੜਾ ਬੈਗ ਹੈ ਉਸ ਦੇ ਅੰਦਰ ਕੀ ਹੈ। ਆਖ਼ਿਰ ਉਹ ਭਾਰੀ ਬਰਸਾਤ ਵਾਲੇ ਦਿਨ ਮੁੰਬਈ ਦੀ ਇੱਕ ਵਿਅਸਤ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ। ਜਦੋਂ ਉਹ ਆਰਡਰ ਡਿਲੀਵਰ ਕਰਨ ਗਿਆ ਸੀ ਤਾਂ ਉਸਨੇ ਆਪਣਾ ਘੋੜਾ ਕਿੱਥੇ ਪਾਰਕ ਕੀਤਾ ਸੀ? ਉਹ ਆਪਣਾ ਘੋੜਾ ਖੜ੍ਹਾ ਕਰਦਾ ਹੈ?

ਇਹ ਵੀ ਪੜ੍ਹੋ : GST ਈ-ਬਿੱਲ ਦਾ ਬਦਲੇਗਾ ਨਿਯਮ, 5 ਕਰੋੜ ਤੋਂ ਵੱਧ ਸਾਲਾਨਾ ਬਿਜ਼ਨੈੱਸ ਕਰਨ ਵਾਲੇ ਵੀ ਆਉਣਗੇ ਘੇਰੇ ’ਚ

ਸਵਿੱਗੀ ਨੇ ਸ਼ੁਰੂ ਕੀਤਾ ਕੈਂਪੇਨ

ਸਵਿੱਗੀ ਨੇ ਇਸ ਘੋੜੇ ਦੇ ਡਿਲੀਵਰੀ ਬੁਆਏ ਲਈ ਇਕ 'ਹਾਰਸ ਹੰਟ' ਸ਼ੁਰੂ ਕੀਤਾ ਹੈ ਅਤੇ ਇਸ 'ਐਕਸੀਡੈਂਟਲ ਬ੍ਰਾਂਡ ਅੰਬੈਸਡਰ' ਬਾਰੇ ਜਾਣਕਾਰੀ ਦੇਣ ਵਾਲੇ ਲਈ ਇਨਾਮ ਦਾ ਐਲਾਨ ਕੀਤਾ ਹੈ। ਸਵਿੱਗੀ ਨੇ ਦੱਸਿਆ ਕਿ ਜੋ ਵੀ ਇਸ ਘੋੜੇ ਵਾਲੇ ਲੜਕੇ ਬਾਰੇ ਜਾਣਕਾਰੀ ਦੇਵੇਗਾ, ਉਸ ਨੂੰ 5000 ਰੁਪਏ ਦੀ ਸਵਿੱਗੀ ਮਨੀ ਦਿੱਤੀ ਜਾਵੇਗੀ।

ਜਾਣੋ ਕੀ ਹੈ ਪੂਰਾ ਮਾਮਲਾ

ਪਿਛਲੇ ਹਫਤੇ ਸੋਸ਼ਲ ਮੀਡੀਆ 'ਤੇ ਅਚਾਨਕ ਇਕ ਵੀਡੀਓ ਵਾਇਰਲ ਹੋ ਗਿਆ ਸੀ, ਜਿਸ 'ਚ ਘੋੜੇ 'ਤੇ ਸਵਾਰ ਇਕ ਵਿਅਕਤੀ ਭਾਰੀ ਬਾਰਿਸ਼ ਦੌਰਾਨ ਫੂਡ ਡਿਲੀਵਰੀ ਕੰਪਨੀ ਸਵਿੱਗੀ ਦਾ ਬੈਗ ਲੈ ਕੇ ਜਾ ਰਿਹਾ ਸੀ। ਵੀਡੀਓ 'ਚ ਘੋੜੇ 'ਤੇ ਸਵਾਰ ਇਕ ਵਿਅਕਤੀ ਸਵਿੱਗੀ ਦਾ ਡਲਿਵਰੀ ਬੈਗ ਲੈ ਕੇ ਭਾਰੀ ਮੀਂਹ 'ਚ ਇਕ ਵਿਅਸਤ ਸੜਕ ਪਾਰ ਕਰਦਾ ਦੇਖਿਆ ਗਿਆ। ਇਹ ਵੀਡੀਓ ਮੁੰਬਈ ਦਾ ਦੱਸਿਆ ਜਾ ਰਿਹਾ ਹੈ ਅਤੇ ਇਸ ਨੂੰ ਯੂਜ਼ਰ ਨੇ ਕਾਫ਼ੀ ਵਾਇਰਲ ਕੀਤਾ ਹੈ।

ਇਹ ਵੀ ਪੜ੍ਹੋ : ਨਿਤਿਨ ਗਡਕਰੀ ਦਾ ਵੱਡਾ ਦਾਅਵਾ-ਅਗਲੇ 5 ਸਾਲਾਂ ’ਚ ਦੇਸ਼ ’ਚ ਬੈਨ ਹੋ ਜਾਏਗਾ ਪੈਟਰੋਲ!

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News