ਜਿਸ ਕੰਪਨੀ ਨੂੰ ਵੇਚਣ ਵਾਲੀ ਹੈ ਮੋਦੀ ਸਰਕਾਰ, ਉਸ ਨੂੰ ਹੋਇਆ 2,777.6 ਕਰੋੜ ਰੁਪਏ ਦਾ ਮੁਨਾਫਾ

02/11/2021 1:41:04 PM

ਨਵੀਂ ਦਿੱਲੀ (ਇੰਟ.) – ਜਨਤਕ ਖੇਤਰ ਦੀ ਤੇਲ ਕੰਪਨੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਯਾਨੀ ਬੀ. ਪੀ. ਸੀ. ਐੱਲ. ’ਚ ਸਰਕਾਰ ਆਪਣੀ ਹਿੱਸੇਦਾਰੀ ਵੇਚਣ ’ਚ ਜੁਟੀ ਹੈ। ਇਸ ਦਰਮਿਆਨ ਬੀ. ਪੀ. ਸੀ. ਐੱਲ. ਨੂੰ ਇਕ ਵਾਰ ਮੁੜ ਸ਼ਾਨਦਾਰ ਮੁਨਾਫਾ ਹੋਇਆ ਹੈ। ਚਾਲੂ ਵਿੱਤੀ ਸਾਲ 2020-21 ਦੀ ਅਕਤੂਬਰ-ਦਸੰਬਰ ਤਿਮਾਹੀ ’ਚ ਬੀ. ਪੀ. ਸੀ. ਐੱਲ. ਦਾ ਮੁਨਾਫਾ 120 ਫੀਸਦੀ ਉਛਲ ਕੇ 2,777.6 ਕਰੋੜ ਰੁਪਏ ਰਿਹਾ।

ਇਸ ਤੋਂ ਪਹਿਲਾਂ ਵਿੱਤੀ ਸਾਲ 2019-20 ਦੀ ਇਸੇ ਤਿਮਾਹੀ ’ਚ ਕੰਪਨੀ ਨੂੰ 1,260.6 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਤੇਲ ਦੇ ਰੇਟ ’ਚ ਵਾਧੇ ਤੋਂ ਪਹਿਲਾਂ ਦੇ ਬਚੇ ਮਾਲ ’ਤੇ ਹੋਏ ਲਾਭ ਕਾਰਣ ਕੰਪਨੀ ਨੂੰ ਫਾਇਦਾ ਹੋਇਆ ਹੈ। ਦੇਸ਼ ’ਚ ਬੀ. ਪੀ. ਸੀ. ਐੱਲ. ਦੀਆਂ 4 ਰਿਫਾਇਨਰੀ ਹਨ। ਉਸ ਨੇ ਅਕਤੂਬਰ-ਦਸੰਬਰ ਤਿਮਾਹੀ ’ਚ ਹਰੇਕ ਇਕ ਬੈਰਲ ਕੱਚੇ ਤੇਲ ਨੂੰ ਈਂਧਨ ’ਚ ਤਬਦੀਲ ਕਰਨ ’ਤੇ 2.47 ਡਾਲਰ ਦਾ ਲਾਭ ਕਮਾਇਆ। ਕੰਪਨੀ ਦੀ ਵਿਕਰੀ 1.4 ਫੀਸਦੀ ਵਧ ਕੇ 86,579.9 ਕਰੋੜ ਰੁਪਏ ਰਹੀ।

ਇਹ ਵੀ ਪੜ੍ਹੋ : Valentine's Day 'ਤੇ Samsung ਦਾ ਤੋਹਫ਼ਾ, 10 ਹਜ਼ਾਰ ਦੇ ਕੈਸ਼ਬੈਕ ਤੇ ਖ਼ਰੀਦੋ ਫੋਨ ਅਤੇ ਟੈਬ

ਬੀ. ਪੀ. ਸੀ. ਐੱਲ. ਦੇ ਡਾਇਰੈਕਟਰ (ਵਿੱਤ) ਐੱਨ. ਵਿਜੇ ਗੋਪਾਲ ਨੇ ਕਿਹਾ ਕਿ ਚਾਲੂ ਵਿੱਤੀ ਸਾਲ ’ਚ ਲਾਭ ਦੇ ਰੂਪ ’ਚ ਤੀਜੀ ਤਿਮਾਹੀ ਕਾਫੀ ਬਿਹਤਰ ਰਹੀ। ਅਸੀਂ ਵਿਕਰੀ ਦੇ ਮਾਮਲੇ ’ਚ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਆ ਗਏ ਹਾਂ। ਕੰਪਨੀ ਨੂੰ ਪਹਿਲਾਂ ਦੇ ਬਚੇ ਤੇਲ ਤੋਂ 771 ਕਰੋੜ ਰੁਪਏ ਦਾ ਲਾਭ ਹੋਇਆ ਹੈ। ਕੰਪਨੀ ਨੇ ਈਂਧਨ ਤਿਆਰ ਕਰਨ ਲਈ ਕੱਚਾ ਤੇਲ ਘੱਟ ਰੇਟ ’ਤੇ ਖਰੀਦਿਆ ਸੀ ਪਰ ਬਾਅਦ ’ਚ ਰੇਟ ਵਧਣ ਨਾਲ ਉਸ ਨੂੰ ਉੱਚੇ ਮੁੱਲ ’ਤੇ ਵੇਚਿਆ। ਇਸ ਤੋਂ ਇਲਾਵਾ ਕੰਪਨੀ ਨੂੰ 76 ਕਰੋੜ ਰੁਪਏ ਦਾ ਵਿਦੇਸ਼ੀ ਲਾਭ ਵੀ ਹੋਇਆ ਹੈ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਨੂੰ ਝਟਕਾ,  ਹਰਦੀਪ ਸਿੰਘ ਪੁਰੀ ਨੇ ਫਲਾਈਟ ਦੇ ਕਿਰਾਏ ਨੂੰ ਲੈ ਕੇ ਦਿੱਤਾ ਇਹ ਬਿਆਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਲਿਖੋ।


Harinder Kaur

Content Editor

Related News