ਇਸ ਕੰਪਨੀ ਨੇ ਛੇ ਮਹੀਨਿਆਂ ਵਿਚ ਦੂਜੀ ਵਾਰ ਆਪਣੇ ਮੁਲਾਜ਼ਮਾਂ ਦੀ ਤਨਖ਼ਾਹ ਵਧਾਉਣ ਦਾ ਕੀਤਾ ਐਲਾਨ

Saturday, Mar 20, 2021 - 03:32 PM (IST)

ਇਸ ਕੰਪਨੀ ਨੇ ਛੇ ਮਹੀਨਿਆਂ ਵਿਚ ਦੂਜੀ ਵਾਰ ਆਪਣੇ ਮੁਲਾਜ਼ਮਾਂ ਦੀ ਤਨਖ਼ਾਹ ਵਧਾਉਣ ਦਾ ਕੀਤਾ ਐਲਾਨ

ਨਵੀਂ ਦਿੱਲੀ - ਕੋਰੋਨਾ ਵਾਇਰਸ ਦਰਮਿਆਨ ਜਿਥੇ ਬਹੁਤ ਸਾਰੇ ਲੋਕ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ ਉਥੇ ਇਕ ਸਾਲ ਤੋਂ ਵਧ ਸਮਾਂ ਹੋਣ ਦੇ ਬਾਵਜੂਦ ਦੁਨੀਆ ਭਰ ਦੇ ਦੇਸ਼ ਅਜੇ ਤੱਕ ਇਸ ਦੀ ਰੋਕਥਾਮ 'ਚ ਨਾਕਾਮਯਾਬ ਰਹੇ ਹਨ। ਅਜੇ ਵੀ ਸਥਿਤੀ ਦੇ ਆਮ ਹੋਣ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਕੋਰੋਨਾ ਵਾਇਰਸ ਨੇ ਦੁਨੀਆ ਭਰ ਦੀ ਆਰਥਿਕਤਾ ਨੂੰ ਵੱਡਾ ਧੱਕਾ ਦਿੱਤਾ ਹੈ। ਜਿਸ ਕਾਰਨ ਕੰਪਨੀਆਂ ਅਜੇ ਵੀ ਨਾ ਤਾਂ ਨੌਕਰੀਆਂ ਦੇ ਰਹੀਆਂ ਹਨ ਅਤੇ ਨਾ ਹੀ ਜ਼ਿਆਦਾ ਪੈਸਾ ਅਦਾ ਕਰ ਰਹੀਆਂ ਹਨ। ਇਸ ਦੌਰਾਨ ਇਕ ਕੰਪਨੀ ਨੇ ਛੇ ਮਹੀਨਿਆਂ ਵਿਚ ਦੂਜੀ ਵਾਰ ਆਪਣੇ ਮੁਲਾਜ਼ਮਾਂ ਦੀ ਤਨਖਾਹ ਵਧਾਉਣ ਦਾ ਐਲਾਨ ਕਰਦਿਆਂ ਸਭ ਨੂੰ ਹੈਰਾਨ ਕਰ ਦਿੱਤਾ। ਗੱਲ ਦੇਸ਼ ਦੀ ਸਭ ਤੋਂ ਵੱਡੀ ਆਈਟੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਦੀ ਹੈ। ਕੰਪਨੀ ਨੇ ਅਗਲੇ ਵਿੱਤੀ ਸਾਲ 2021-22 ਲਈ ਆਪਣੇ ਮੁਲਾਜ਼ਮਾਂ ਦੀ ਤਨਖਾਹ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਆਫਸ਼ੋਰ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ 6-7% ਤੱਕ ਦਾ ਵਾਧਾ ਕਰ ਸਕਦੀ ਹੈ। ਇਹ ਛੇ ਮਹੀਨਿਆਂ ਵਿਚ ਦੂਜੀ ਵਾਰ ਹੈ ਜਦੋਂ ਟੀ.ਸੀ.ਐਸ. ਨੇ ਆਪਣੇ ਮੁਲਾਜ਼ਮਾਂ ਦੀ ਤਨਖਾਹ ਵਧਾਉਣ ਦਾ ਫ਼ੈਸਲਾ ਕੀਤਾ ਹੈ ਜਦਕਿ ਅਜਿਹਾ ਕਰਨ ਵਾਲੀ ਇਹ ਦੇਸ਼ ਦੀ ਪਹਿਲੀ ਆਈ.ਟੀ. ਕੰਪਨੀ ਵੀ ਹੈ। ਟੀ.ਸੀ.ਐਸ. ਦੇ ਇਸ ਫ਼ੈਸਲੇ ਨਾਲ ਕੰਪਨੀ ਦੇ 7.7 ਲੱਖ ਮੁਲਾਜ਼ਮਾਂ ਨੂੰ ਫ਼ਾਇਦਾ ਹੋਏਗਾ। 

ਇਹ ਵੀ ਪੜ੍ਹੋ : LIC ਦੇ ਪਾਲਸੀਧਾਰਕਾਂ ਲਈ ਵੱਡੀ ਰਾਹਤ, ਮੈਚਿਉਰਿਟੀ ਡਾਕਯੁਮੈਂਟ ਨੂੰ ਲੈ ਕੇ ਕੀਤਾ ਇਹ ਐਲਾਨ

ਟੀ.ਸੀ.ਐਸ. ਦੇ ਬੁਲਾਰੇ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੰਪਨੀ ਦੇ ਮਾਪਦੰਡ ਅਨੁਸਾਰ ਵਿਸ਼ਵ ਭਰ ਦੇ ਟੀ.ਸੀ.ਐਸ. ਮੁਲਾਜ਼ਮ ਇਸਦਾ ਲਾਭ ਲੈਣਗੇ। ਇਸ ਦੇ ਨਾਲ ਹੀ ਸੂਤਰ ਦੱਸਦੇ ਹਨ ਕਿ ਸਾਲ 2021-22 ਦੀ ਤਨਖਾਹ ਵਾਧੇ ਤੋਂ ਬਾਅਦ ਟੀ,ਸੀ,ਐਸ, ਮੁਲਾਜ਼ਮਾਂ ਨੂੰ ਛੇ ਮਹੀਨਿਆਂ ਵਿਚ ਔਸਤਨ ਕੁੱਲ 12-14 ਪ੍ਰਤੀਸ਼ਤ ਵਾਧਾ ਮਿਲੇਗਾ।

ਇਹ ਵੀ ਪੜ੍ਹੋ : ਕਾਰ ਦਾ ਸੁਫ਼ਨਾ ਜਲਦ ਹੋਵੇਗਾ ਪੂਰਾ, ਜ਼ੀਰੋ ਪ੍ਰੋਸੈਸਿੰਗ ਫ਼ੀਸ ਨਾਲ ਇਹ ਬੈਂਕ ਦੇ ਰਿਹੈ ਸਸਤਾ ਲੋਨ

ਤੀਜੀ ਤਿਮਾਹੀ ਵਿਚ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ

ਟੀ.ਸੀ.ਐਸ. ਦੇ ਛੇ ਮਹੀਨਿਆਂ ਵਿਚ ਦੂਜੀ ਵਾਰ ਤਨਖਾਹ ਵਿਚ ਵਾਧਾ ਕਰਨ ਦਾ ਇੱਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਟੀ.ਸੀ.ਐਸ. ਨੇ ਮੌਜੂਦਾ ਵਿੱਤੀ ਸਾਲ ਦੀ ਤੀਜੀ ਤਿਮਾਹੀ ਅਕਤੂਬਰ-ਦਸੰਬਰ 2020 ਵਿਚ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਕੋਰੋਨਾ ਮਹਾਮਾਰੀ ਦੇ ਬਾਵਜੂਦ ਕੰਪਨੀ ਨੇ ਆਪਣੇ ਉਦਯੋਗ ਦੇ ਨਿਯਮਾਂ ਅਨੁਸਾਰ ਆਪਣੇ ਮੁਲਾਜ਼ਮਾਂ ਦੀ ਤਨਖਾਹ ਵਧਾਉਣ ਦਾ ਫੈਸਲਾ ਕੀਤਾ ਸੀ।

ਇਹ ਵੀ ਪੜ੍ਹੋ : 31 ਮਾਰਚ ਤੋਂ ਪਹਿਲਾਂ ਕਰਾਓ ਵਾਹਨਾਂ ਨਾਲ ਸਬੰਧਿਤ ਇਹ ਕੰਮ, ਨਹੀਂ ਤਾਂ ਹੋਵੇਗੀ ਪ੍ਰੇਸ਼ਾਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News