GST ਰਿਟਰਨ ਪ੍ਰਕਿਰਿਆ ਨੂੰ ਸਰਲ ਬਣਾਉਣ ''ਤੇ ਵਿਚਾਰ ਕਰੇਗੀ ਕਮੇਟੀ

Thursday, Feb 22, 2018 - 12:22 PM (IST)

GST ਰਿਟਰਨ ਪ੍ਰਕਿਰਿਆ ਨੂੰ ਸਰਲ ਬਣਾਉਣ ''ਤੇ ਵਿਚਾਰ ਕਰੇਗੀ ਕਮੇਟੀ

ਨਵੀਂ ਦਿੱਲੀ—ਜੀ.ਐੱਸ.ਟੀ.ਪਰਿਸ਼ਦ ਦੀ ਆਗਾਮੀ ਬੈਠਕ ਤੋਂ ਪਹਿਲਾਂ ਇਕ ਕਮੇਟੀ ਦੀ ਬੈਠਕ ਇੱਥੇ ਸ਼ਨੀਵਾਰ ਨੂੰ ਹੋਵੇਗੀ ਤਾਂਕਿ ਇਸ ਪ੍ਰਣਾਲੀ ਦੇ ਤਰ੍ਹਾਂ ਰਿਟਰਨ ਦਾਖਲ ਕਰਨ ਦੀ ਪ੍ਰਕਿਰਿਆ ਸਰਲ ਬਣਾਉਣ 'ਤੇ ਵਿਚਾਰ ਕੀਤਾ ਜਾ ਸਕੇ। ਬਿਹਾਰ ਦੇ ਉਪ ਮੁੱਖਮੰਤਰੀ ਸ਼ੁਸ਼ੀਲ ਮੋਦੀ ਦੀ ਅਗਵਾਈ ਵਾਲੀ ਇਹ ਕਮੇਟੀ ਸੁਖਾਲੇ ਰੂਪ 'ਚ ਇਕ ਚਰਨ ਰਿਟਰਨ ਫਾਲਿੰਗ ਪ੍ਰਕਿਰਿਆ 'ਤੇ ਚਰਚਾ ਕਰੇਗੀ। ਜ਼ਿਕਰਯੋਗ ਹੈ ਕਿ ਜੀ.ਐੱਸ.ਟੀ. ਪਰਿਸ਼ਦ ਦੀ ਬੈਠਕ 10 ਮਾਰਚ ਨੂੰ ਹੋਣੀ ਹੈ। ਇਸ ਬੈਠਕ ਦੀਆਂ ਤਿਆਰੀਆਂ ਦੇ ਸਿਲਸਿਲੇ 'ਚ ਰਿਟਰਨ ਸੁਖਾਲੀ ਕਮੇਟੀ ਦੇ ਪ੍ਰਮੁੱਖ ਮੈਂਬਰਾਂ ਨੰਦਨ ਨਿਲਕੇਣੀ , ਸੀ.ਬੀ.ਈ.ਸੀ. ਦੇ ਉਤਪਾਦ ਸ਼ੁਲਕ ਆਯੁਕਤ ਮਨੀਸ਼ ਕੁਮਾਰ ਸਿਨਹਾ ਅਤੇ ਜੀ.ਐੱਸ.ਟੀ.ਐੱਨ. ਦੇ ਚੇਅਰਮੈਨ ਅਜੇ ਭੂਸ਼ਣ ਪਾਂਡੇ ਨੇ ਅੱਜ ਵਿੱਤ ਸਚਿਵ ਹਸਮੁੱਖ ਅਦਿਆ ਨਾਲ ਮੁਲਾਕਾਤ ਕੀਤੀ। ਬੈਠਕ ਦੇ ਬਾਅਦ ਪਾਂਡੇ ਨੇ ਕਿਹਾ ਕਿ ਬੀਤੇ ਦੋ ਮਹੀਨਿਆਂ 'ਚ ਇਸ ਕਮੇਟੀ ਦੀਆਂ ਰਾਜ ਸਰਕਾਰਾਂ ਅਤੇ ਵਪਾਰਕ ਮੰਡਲਾਂ ਦੇ ਨਾਲ ਕਈ ਬੈਠਕਾਂ ਹੋਈਆਂ ਹਨ।

ਉਨ੍ਹਾਂ ਨੇ ਕਿਹਾ ਕਿ ਮੰਤਰੀ ਸਮੂਹ ਦੀ ਬੈਠਕ ਸ਼ਨੀਵਾਰ ਨੂੰ ਹੋਵੇਗੀ ਜਿਸ 'ਚ ਜੀ.ਐੱਸ.ਟੀ. ਰਿਟਰਨ ਨੂੰ ਸਰਲ ਬਣਾਉਣ ਦੇ ਕਈ ਉਪਾਆਵਾਂ 'ਤੇ ਚਰਚਾ ਹੋਵੇਗੀ। ਸੁਸ਼ੀਲ ਮੋਦੀ ਦੀ ਅਗਲਾਈ ਵਾਲਾ ਇਹ ਸਮੂਹ ਸੁਖਾਲੀ ਰਿਟਰਨ ਫਾਈਲਿੰਗ ਪ੍ਰਣਾਲੀ ਨੂੰ ਆਖਰੀ ਰੂਪ ਦੇਣ 'ਤੇ 24 ਫਰਵਰੀ ਨੂੰ ਵਿਚਾਰ ਕਰੇਗਾ। ਇਸ 'ਤੇ 10 ਮਾਰਚ ਨੂੰ ਜੀ.ਐੱਸ.ਟੀ. ਪਰਿਸ਼ਦ ਦੀ ਬੈਠਕ 'ਚ ਚਰਚਾ ਹੋਵੇਗੀ।


Related News