ਦੱਖਣੀ ਕੋਰੀਆ ਦੇ ਕੇਂਦਰੀ ਬੈਂਕ ਨੇ ਨੀਤੀਗਤ ਦਰ ’ਚ ਲਗਾਤਾਰ ਦੂਜੇ ਮਹੀਨੇ ਕੀਤੀ ਕਟੌਤੀ
Thursday, Nov 28, 2024 - 06:29 PM (IST)
ਸਿਓਲ (ਭਾਸ਼ਾ) - ਦੱਖਣੀ ਕੋਰੀਆ ਦੇ ਕੇਂਦਰੀ ਬੈਂਕ ਨੇ ਨਵੰਬਰ ’ਚ ਲਗਾਤਾਰ ਦੂਜੇ ਮਹੀਨੇ ਆਪਣੀ ਮੁੱਖ ਨੀਤੀਗਤ ਦਰ ’ਚ ਕਟੌਤੀ ਕੀਤੀ ਅਤੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਉਸ ਦੇ ਮੁੱਢਲੇ ਅੰਦਾਜ਼ੇ ਤੋਂ ਹੌਲੀ ਰਫਤਾਰ ਨਾਲ ਵਧੇਗੀ। ਕਰੰਸੀ ਨੀਤੀ ਨਿਰਮਾਤਾਵਾਂ ਦੀ ਬੈਠਕ ਤੋਂ ਬਾਅਦ ਬੈਂਕ ਆਫ ਕੋਰੀਆ ਨੇ ਵੀਰਵਾਰ ਨੂੰ ਆਪਣੀ ਨੀਤੀਗਤ ਵਿਆਜ ਦਰ ’ਚ ਇਕ ਚੌਥਾਈ ਫੀਸਦੀ ਦੀ ਕਟੌਤੀ ਕਰ ਕੇ ਉਸ ਨੂੰ 3 ਫੀਸਦੀ ਕਰ ਦਿੱਤਾ।
ਇਹ ਵੀ ਪੜ੍ਹੋ : ਓਲਾ ਇਲੈਕਟ੍ਰਿਕ ਨੇ ਲਾਂਚ ਕੀਤਾ ਆਪਣਾ ਸਭ ਤੋਂ ਸਸਤਾ ਈ-ਸਕੂਟਰ, ਸ਼ੇਅਰਾਂ 9 ਫੀਸਦੀ ਚੜ੍ਹੇ, ਜਾਣੋ ਪੂਰੇ ਵੇਰਵੇ
ਬੈਂਕ ਨੇ ਦੇਸ਼ ਦੇ ਆਰਥਿਕ ਵਾਧੇ ਲਈ ਆਪਣੇ ਅਗਾਊਂ ਅੰਦਾਜ਼ੇ ਨੂੰ 2024 ਲਈ 2.4 ਫੀਸਦੀ ਤੋਂ ਘਟਾ ਕੇ 2.2 ਫੀਸਦੀ ਅਤੇ 2025 ਲਈ 2.1 ਫੀਸਦੀ ਤੋਂ ਘਟਾ ਕੇ 1.9 ਫੀਸਦੀ ਕਰ ਦਿੱਤਾ। ਬੈਂਕ ਨੇ ਲਗਾਤਾਰ ਦੂਜੇ ਮਹੀਨੇ ਉਧਾਰ ਲੈਣ ਦੀ ਲਾਗਤ ਘੱਟ ਕਰਨ ਅਤੇ ਕਰੰਸੀ ਸਪਲਾਈ ਵਧਾਉਣ ਲਈ ਇਹ ਕਦਮ ਚੁੱਕਿਆ। ਹਾਲਾਂਕਿ ਉੱਚ ਮਹਿੰਗਾਈ ਅਤੇ ਘਰੇਲੂ ਕਰਜ਼ੇ ਦੇ ਖਤਰਨਾਕ ਪੱਧਰ ਦੇ ਪ੍ਰਭਾਵ ਹੁਣ ਵੀ ਬਣੇ ਹੋਏ ਹਨ, ਜਿਸ ਨਾਲ ਅਰਥਵਿਵਸਥਾ ’ਚ ਗਿਰਾਵਟ ਨੂੰ ਲੈ ਕੇ ਚਿੰਤਾਵਾਂ ਵੱਧ ਰਹੀਆਂ ਹਨ।
ਇਹ ਵੀ ਪੜ੍ਹੋ : ਸੋਨਾ ਹੋਇਆ ਮਹਿੰਗਾ, ਚਾਂਦੀ ਦੀ ਵੀ ਵਧੀ ਚਮਕ, ਖ਼ਰੀਦਣ ਤੋਂ ਪਹਿਲਾਂ ਜਾਣੋ ਅੱਜ ਦੀ ਕੀਮਤ
ਬੈਂਕ ਨੇ ਅਕਤੂਬਰ ’ਚ ਆਪਣੀ ਨੀਤੀਗਤ ਦਰ ਨੂੰ ਇਕ ਚੌਥਾਈ ਫੀਸਦੀ ਘਟਾ ਕੇ 3.25 ਫੀਸਦੀ ਕਰ ਦਿੱਤਾ ਸੀ। ਮਈ 2020 ਤੋਂ ਬਾਅਦ ਪਹਿਲੀ ਵਾਰ ਇਸ ’ਚ ਕਟੌਤੀ ਕੀਤੀ ਗਈ ਸੀ। ਬੈਂਕ ਨੇ ਬਿਆਨ ’ਚ ਕਿਹਾ,‘‘ਭਵਿੱਖ ’ਚ ਘਰੇਲੂ ਖਪਤ ’ਚ ਹੱਲਕਾ ਵਾਧਾ ਹੋਵੇਗਾ ਪਰ ਮੁੱਖ ਉਦਯੋਗਾਂ ’ਚ ਮੁਕਾਬਲੇਬਾਜ਼ੀ ਵਧਣ ਅਤੇ ਸੁਰੱਖਿਆਵਾਦੀ ਵਪਾਰ ਨੀਤੀਆਂ ਦੇ ਮਜ਼ਬੂਤ ਹੋਣ ਨਾਲ ਬਰਾਮਦ ’ਚ ਵਾਧਾ ਸ਼ੁਰੂਆਤੀ ਅੰਦਾਜ਼ੇ ਤੋਂ ਹੌਲੀ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : 5, 10 ਨਹੀਂ ਦਸੰਬਰ 'ਚ 17 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਬਣਾ ਲਓ ਪੂਰੀ ਯੋਜਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8