ਟੈਸਟਿੰਗ ਦੌਰਾਨ ਸਪੋਰਟ ਹੋਈ ਇਹ ਕਾਰ, ਸਾਲ ਦੇ ਅੰਤ ''ਚ ਹੋਵੇਗੀ ਲਾਂਚ
Tuesday, Jun 13, 2017 - 08:58 PM (IST)
ਜਲੰਧਰ— Hyundai i20 ਭਾਰਤ ਦੀ ਪਸੰਦੀਦਾ HatchBack ਕਾਰਾਂ 'ਚੋਂ ਇਕ ਹੈ। ਇਸ ਦੇ ਮੱਦੇਨਜ਼ਰ ਰੱਖਦੇ ਹੋਏ ਕੰਪਨੀ ਇਸ ਦਾ FaceLift ਮਾਡਲ ਲਾਂਚ ਕਰਨ ਵਾਲੀ ਹੈ। ਹਾਲ 'ਚ ਹੀ ਇਹ ਕਾਰ ਟੈਸਟਿੰਗ ਦੇ ਦੌਰਾਨ ਨਜ਼ਰ ਆਈ ਹੈ। ਕੰਪਨੀ ਨੇ ਇਸ ਕਾਰ 'ਚ ਸਿਰਫ ਕਾਸਮੈਟਿਕ ਬਦਲਾਅ ਕੀਤੇ ਹਨ। ਕਾਰ ਦਾ ਇੰਜਨ ਅਤੇ Mechanisms ਪੁਰਾਣੀ ਕਾਰ ਵਰਗਾ ਹੀ ਹੋਵੇਗਾ। ਹਾਲਾਂਕਿ ਕੰਪਨੀ ਨੇ ਇਸ ਕਾਰ ਦੇ ਲਾਂਚ ਨੂੰ ਲੈ ਕੇ ਕੋਈ ਆਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਇਹ ਕਾਰ ਸਾਲ ਦੇ ਅੰਤ ਤੱਕ ਲਾਂਚ ਹੋ ਸਕਦੀ ਹੈ।
Engine
ਨਵੀਂ ਕਾਰ 'ਚ 1.2 ਲੀਟਰ ਦਾ ਪੈਟਰੋਲ Engine ਹੋ ਸਕਦਾ ਹੈ ਜੋ 82 ਬੀ.ਐੱਚ.ਪੀ. ਪਾਵਰ ਅਤੇ 115 ਐਨ.ਐੱਮ ਟਾਰਕ ਜਨਰੇਟ ਕਰੇਗਾ। ਦੂਜੇ ਵੈਰਿਅੰਟ ਦੀ ਗੱਲ ਕਰੀਏ ਤਾਂ ਕਾਰ ਦੇ ਨਾਲ 1.4 ਲੀਟਰ ਦੀ ਡੀਜ਼ਲ ਇੰਜਨ ਦਿੱਤਾ ਜਾ ਸਕਦਾ ਹੈ ਜੋ 99 ਬੀ.ਐੱਚ.ਪੀ. ਪਾਵਰ ਅਤੇ 132 ਐੱਨ.ਐੱਮ ਟਾਰਕ ਜਨਰੇਟ ਕਰਨ ਵਾਲਾ ਹੋਵੇਗਾ। ਕੰਪਨੀ ਇਸ ਕਾਰ ਦੇ ਨਾਲ 5 ਸਪੀਡ Manual ਅਤੇ 4 ਸਪੀਡ Automatic Gearbox ਦੇ ਸਕਦੀ ਹੈ।
ਫੀਚਰਸ
ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਇਸ ਕਾਰ 'ਚ ਨਵੀਂ Led ਟੇਲਲੈਂਪਸ, ਨਵੇਂ ਡਿਜ਼ਾਈਨ ਦਾ ਬੰਪਰ, ਛੋਟਾ ਰੂਫ ਮਾਊਂਟੇਡ ਸਪਾਇਲ, ਐਪਲ ਕਾਰ ਪਲੇ, Andriod ਆਟੋ ਨਾਲ ਟੱਚਸਕਰੀਨ ਇੰਫੋਟੇਨਮੇਟ ਸਿਸਮਟ, ਆਟੋਮੈਟਿਕ ਕਲਾਈਮੈਟ ਕੰਟਰੋਲ, ਸਰਬੈਗਸ ਅਤੇ ABS ਸਟੈਂਡਰਡ EBD ਦੇ ਸਕਦੀ ਹੈ।
