ਕੱਲ ਭਾਰਤ ''ਚ ਲਾਂਚ ਹੋਵੇਗੀ Triumph ਦੀ ਇਹ ਬਾਈਕ

Monday, Feb 26, 2018 - 08:25 PM (IST)

ਕੱਲ ਭਾਰਤ ''ਚ ਲਾਂਚ ਹੋਵੇਗੀ Triumph ਦੀ ਇਹ ਬਾਈਕ

ਜਲੰਧਰ—ਜੇਕਰ ਤੁਸੀਂ ਸੁਪਰਬਾਈਕ ਰਾਈਡ ਕਰਨਾ ਪਸੰਦ ਕਰਦੇ ਹੋ ਤਾਂ ਕੱਲ ਯਾਨੀ 27 ਫਰਵਰੀ ਨੂੰ ਟ੍ਰਾਇਮਫ ਆਪਣੀ ਨਵੀਂ Bonneville ਸਪੀਡਮਾਸਟਰ ਨੂੰ ਲਾਂਚ ਕਰਨ ਜਾ ਰਹੀ ਹੈ। ਦਿੱਲੀ 'ਚ ਇਕ ਲਾਂਚ ਇਵੈਂਟ 'ਚ ਕੰਪਨੀ ਇਸ ਬਾਈਕ ਨੂੰ ਲਾਂਚ ਕਰੇਗੀ। ਜਾਣਕਾਰੀ ਮੁਤਾਬਕ ਬਾਈਕ ਦੀ ਕੀਮਤ ਕਰੀਬ 10-11 ਲੱਖ ਰੁਪਏ ਦੇ ਲਗਭਗ ਹੋ ਸਕਦੀ ਹੈ। ਡਿਜ਼ਾਈਨ ਦੇ ਮਾਮਲੇ 'ਚ ਨਵੀਂ Bonneville ਸਪੀਡਮਾਸਟਰ ਕਾਫੀ ਪ੍ਰੀਮਿਅਮ ਬਾਈਕ ਹੋਵੇਗੀ, ਇਸ 'ਚ ਤੁਹਾਨੂੰ ਵਧੀਆ ਫਿਨਿਸ਼ਿੰਗ ਮਿਲੇਗੀ, ਇਸ 'ਚ ਪ੍ਰੀਮਿਅਮ ਪੇਂਟ ਦਾ ਇਸਤੇਮਾਲ ਕੀਤਾ ਹੈ।

ਯੂਥ ਨੂੰ ਧਿਆਨ 'ਤ ਰੱਖਦੇ ਹਏ ਹੀ ਕੰਪਨੀ ਨੇ ਇਸ 'ਚ ਫੀਚਰਸ ਅਤੇ ਡਿਜਾਈਨ ਨੂੰ ਤਿਆਰ ਕੀਤਾ ਹੈ। ਨਵੀਂ Bonneville  ਸਪੀਡਮਾਸਟਰ 'ਚ 1200 ਸੀ.ਸੀ. ਦਾ ਇੰਜਣ ਮਿਲੇਗਾ ਜੋ 76ਬੀ.ਪੀ.ਐੱਚ. ਦੀ ਪਾਵਰ ਅਤੇ 106 ਐੱਨ.ਐੱਮ. ਦਾ ਟਾਰਕ ਦੇਵੇਗਾ। ਬਾਈਕ 'ਚ 6 ਸਪੀਡ ਗਿਅਰਬਾਕਸ ਲੱਗਿਆ ਹੋਵੇਗਾ ਇਸ ਦੇ ਇੰਜਣ ਨੂੰ ਥੋੜਾ ਬਿਹਤਰ ਕੀਤਾ ਜਾਵੇਗਾ ਤਾਂਕਿ ਪਰਫਾਰਮੈਂਸ 'ਚ ਕੋਈ ਕਮੀ ਨਾ ਹੋਵੇ।  

ਟ੍ਰਾਇਮਫ bonneville  ਸਪੀਡਮਾਸਟਰ ਦਾ ਮੁਕਾਬਲਾ ਹਾਰਲੇ ਡੇਵਿਡਸਨ ਰੋਡਸਟਰ ਨਾਲ ਹੋਵੇਗਾ। ਰੋਡਸਟਰ 'ਚ 1202ਸੀ.ਸੀ. ਦਾ ਏਅਰ ਕੂਲਰ, ਇਵੋਲਯੂਸ਼ਨ, ਫਿਊਲ ਇੰਜੈਕਸ਼ਨ, 2 ਸਿਲੰਡਰ ਇੰਜਣ ਲੱਗਿਆ ਹੈ। ਇਹ ਇੰਜਣ 4000 ਆਰ.ਪੀ.ਐੱਮ. 96ਐੱਨ.ਐੱਮ. ਦਾ ਟਾਰਕ ਜਨਰੇਟ ਪੈਦਾ ਕਰਦਾ ਹੈ। ਇਸ 'ਚ 19 ਇੰਚ ਦੇ ਟਾਇਰ ਲੱਗਾਏ ਗਏ ਹਨ। ਭਾਰਤੀ ਬਾਜ਼ਾਰ 'ਚ ਇਸ ਦੀ ਕੀਮਤ 9.85 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਹੈ।


Related News