ਵੰਡ ਕੰਪਨੀਆਂ ’ਤੇ ਬਿਜਲੀ ਉਤਪਾਦਕਾਂ ਦਾ ਬਕਾਇਆ ਮਾਰਚ ’ਚ 3 ਫੀਸਦੀ ਘੱਟ ਕੇ 78,379 ਕਰੋੜ ਰੁਪਏ ਰਿਹਾ

Sunday, May 23, 2021 - 06:52 PM (IST)

ਵੰਡ ਕੰਪਨੀਆਂ ’ਤੇ ਬਿਜਲੀ ਉਤਪਾਦਕਾਂ ਦਾ ਬਕਾਇਆ ਮਾਰਚ ’ਚ 3 ਫੀਸਦੀ ਘੱਟ ਕੇ 78,379 ਕਰੋੜ ਰੁਪਏ ਰਿਹਾ

ਨਵੀਂ ਦਿੱਲੀ (ਭਾਸ਼ਾ) - ਬਿਜਲੀ ਉਤਪਾਦਕ ਕੰਪਨੀਆਂ ਦਾ ਵੰਡ ਕੰਪਨੀਆਂ ਉੱਤੇ ਕੁਲ ਬਕਾਇਆ ਮਾਰਚ 2021 ’ਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 3.4 ਫੀਸਦੀ ਘੱਟ ਕੇ 78,379 ਕਰੋਡ਼ ਰੁਪਏ ਰਿਹਾ। ਇਹ ਦੱਸਦਾ ਹੈ ਕਿ ਵੰਡ ਕੰਪਨੀਆਂ ’ਤੇ ਬਕਾਏ ਮਾਮਲੇ ’ਚ ਹਾਲਤ ਹੁਣ ਸੁਧਰ ਰਹੀ ਹੈ। ਬਿਜਲੀ ਉਤਪਾਦਕਾਂ ਦਾ ਵੰਡ ਕੰਪਨੀਆਂ (ਡਿਸਕਾਮ) ’ਤੇ ਬਕਾਇਆ ਪਿਛਲੇ ਕਈ ਸਾਲ ਤੋਂ ਲਗਾਤਾਰ ਵਧਦਾ ਰਿਹਾ ਸੀ। ਇਹ ਹਾਲਤ ਇਸ ਸਾਲ ਫਰਵਰੀ ਤੱਕ ਸੀ। ਇਹ ਬਿਜਲੀ ਖੇਤਰ ’ਚ ਦਬਾਅ ਦੀ ਹਾਲਤ ਬਿਆਨ ਕਰਦਾ ਹੈ। ਪ੍ਰਾਪਤੀ ਪੋਰਟਲ (ਭੁਗਤਾਨ ਪੁਸ਼ਟੀ ਅਤੇ ਉਤਪਾਦਕਾਂ ਦੇ ਚਲਾਨ-ਪ੍ਰਕਿਰਿਆ ’ਚ ਛੋਟ ਲਿਆਉਣ ਹੇਤੂ ਬਿਜਲੀ ਖਰੀਦ ਵਿਸ਼ਲੇਸ਼ਣ) ਅਨੁਸਾਰ ਵੰਡ ਕੰਪਨੀਆਂ ’ਤੇ ਬਿਜਲੀ ਉਤਪਾਦਕਾਂ ਦਾ ਬਕਾਇਆ ਮਾਰਚ 2020 ’ਚ 81,116 ਕਰੋਡ਼ ਰੁਪਏ ਸੀ। ਇਸ ਤੋਂ ਪਹਿਲਾਂ, ਇਸ ਸਾਲ ਫਰਵਰੀ ਅਤੇ ਜਨਵਰੀ ’ਚ ਬਕਾਇਆ ਕ੍ਰਮਵਾਰ 98,673 ਕਰੋਡ਼ ਰੁਪਏ ਅਤੇ 99,023 ਕਰੋਡ਼ ਰੁਪਏ ਸੀ। ਪ੍ਰਾਪਤੀ ਪੋਰਟਲ ਬਿਜਲੀ ਉਤਪਾਦਕਾਂ ਅਤੇ ਵੰਡ ਕੰਪਨੀਆਂ ’ਚ ਬਿਜਲੀ ਖਰੀਦ ਸੌਦਿਆਂ ’ਚ ਛੋਟ ਲਿਆਉਣ ਹੇਤੂ ਮਈ 2018 ’ਚ ਪੇਸ਼ ਕੀਤਾ ਗਿਆ। ਪੋਰਟਲ ਅਨੁਸਾਰ ਮਾਰਚ 2021 ’ਚ ਡਿਸਕਾਮ ’ਤੇ ਪਿੱਛਲਾ ਬਕਾਇਆ 67,417 ਕਰੋਡ਼ ਰੁਪਏ ਰਿਹਾ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 68,517 ਕਰੋਡ਼ ਰੁਪਏ ਸੀ। ਪਿੱਛਲੇ ਬਕਾਏ ਤੋਂ ਭਾਵ ਉਸ ਰਾਸ਼ੀ ਨਾਲ ਹੈ, ਜਿਸ ਦਾ ਭੁਗਤਾਨ 45 ਦਿਨਾਂ ਦੀ ਮੁਹਲਤ ਮਿਆਦ ਤੋਂ ਬਾਅਦ ਵੀ ਨਹੀਂ ਕੀਤਾ ਗਿਆ।

ਪਿੱਛਲਾ ਬਕਾਇਆ ਇਸ ਫਰਵਰੀ ’ਚ 84,478 ਕਰੋਡ਼ ਰੁਪਏ ਅਤੇ ਜਨਵਰੀ ’ਚ 85,490 ਕਰੋਡ਼ ਰੁਪਏ ਸੀ। ਬਿਜਲੀ ਉਤਪਾਦਕ, ਵੰਡ ਕੰਪਨੀਆਂ ਨੂੰ ਬਿਜਲੀ ਸਪਲਾਈ ਦੇ ਭੁਗਤਾਨ ਲਈ 45 ਦਿਨ ਦਾ ਸਮਾਂ ਦਿੰਦੇ ਹਨ। ਉਸ ਤੋਂ ਬਾਅਦ ਬਕਾਇਆ ਰਾਸ਼ੀ ਪਿੱਛਲਾ ਬਕਾਇਆ ਬਣ ਜਾਂਦਾ ਹੈ ਅਤੇ ਉਤਪਾਦਕ ਕੰਪਨੀਆਂ ਜ਼ਿਆਦਾਤਰ ਮਾਮਲਿਆਂ ’ਚ ਵਿਆਜ ਜੋੜਦੀਆਂ ਹਨ। ਅੰਕੜਿਆਂ ਅਨੁਸਾਰ ਰਾਜਸਥਾਨ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਤੇਲੰਗਾਨਾ, ਆਂਧਰ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ, ਝਾਰਖੰਡ ਅਤੇ ਤਮਿਲਨਾਡੂ ’ਚ ਵੰਡ ਕੰਪਨੀਆਂ ’ਤੇ ਉਤਪਾਦਕ ਕੰਪਨੀਆਂ ਦਾ ਸਭ ਤੋਂ ਜ਼ਿਆਦਾ ਬਕਾਇਆ ਹੈ। ਕੁਲ 67,417 ਕਰੋਡ਼ ਰੁਪਏ ਦੇ ਪਿਛਲੇ ਬਕਾਏ ’ਚ ਆਜ਼ਾਦ ਬਿਜਲੀ ਉਤਪਾਦਕਾਂ ਦੀ ਹਿੱਸੇਦਾਰੀ 52.5 ਫੀਸਦੀ, ਜਦੋਂਕਿ ਜਨਤਕ ਖੇਤਰ ਦੇ ਬਿਜਲੀ ਉਤਪਾਦਕਾਂ ਦੀ 30.82 ਫੀਸਦੀ ਹਿੱਸੇਦਾਰੀ ਹੈ।


author

Harinder Kaur

Content Editor

Related News