17 ਸਾਲ ''ਚ 70 ਗੁਣਾਂ ਵਧੇ ਏਸ਼ੀਅਨ ਪੇਂਟਸ ਦੇ ਸ਼ੇਅਰ
Thursday, Aug 24, 2017 - 04:49 PM (IST)
ਨਵੀਂ ਦਿੱਲੀ— ਸ਼ੇਅਰ ਬਾਜ਼ਾਰ ਤੁਹਾਨੂੰ ਇਕ ਦੇ ਬਾਅਦ ਇਕ ਲਗਾਤਾਰ ਮੌਕੇ ਦਿੰਦਾ ਰਹਿੰਦਾ ਹੈ। ਚੌਕਸ ਰਹਿਣ ਵਾਲੇ ਲੋਕ ਕਿਸੇ ਨਾ ਕਿਸੇ ਮੌਕੇ ਦਾ ਫਾਇਦਾ ਉਠਾ ਲੈਂਦੇ ਹਨ। ਵਿਸ਼ਵ ਯੁੱਧ ਅਤੇ ਭਾਰਤ ਛੱਡੋ ਅੰਦੋਲਨ ਦੇ ਦੌਰਾਨ ਪੇਂਟ ਦੇ ਆਯਾਤ 'ਤੇ ਤੁਰੰਤ ਰੋਕ ਲਗੀ ਤਾਂ 26 ਸਾਲ ਭਾਰਤੀ ਚੰਪਕਲਾਲ ਐੱਚ ਚੋਕਸੇ, ਉਨ੍ਹਾਂ ਦੇ ਦੋਸਤ ਚਿਮਨਲਾਲ ਐੱਨ ਚੋਕਸੇ, ਸੂਰੀਏ ਕਾਂਤ ਸੀ ਦਾਨੀ ਅਤੇ ਅਰਵਿੰਦ ਆਰ ਵਕੀਲ ਨੂੰ ਦੇਸ਼ 'ਚ ਹੀ ਪੇਂਟ ਦਾ ਉਤਪਾਦਨ ਕਰਨਾ ਦਾ ਆਈਡੀਆ ਆਇਆ।
ਉਦੋਂ ਉਨ੍ਹਾਂ ਲੋਕਾਂ ਨੇ ਜਿਸ ਏਸ਼ੀਅਨ ਪੇਂਟਸ ਨਾਮ ਦੀ ਕੰਪਨੀ ਦੀ ਸਥਾਪਨਾ ਕੀਤੀ ਸੀ, ਉਹ ਅੱਜ 1 ਲੱਖ ਕਰੋੜ ਰੁਪਏ ਦੀ ਹੋ ਗਈ ਹੈ। ਇਹ ਦੇਸ਼ ਦੀ ਸਭ ਤੋਂ ਵੱਡੀ ਪੇਂਟ ਨਿਰਮਾਤਾ ਅਤੇ ਨਿਵੇਸ਼ਕਾਂ ਦੀ ਰਕਮ 'ਚ ਸਭ ਤੋਂ ਤੇਜ਼ ਵਾਧਾ ਕਰਨ ਵਾਲੀ ਕੰਪਨੀ ਵੀ ਹੈ।

ਸਾਲ 2000 ਤੋਂ ਏਸ਼ੀਅਨ ਪੇਂਟਸ ਦੇ ਸ਼ੇਅਰ 6,194 ਪ੍ਰਤੀਸ਼ਤ ਚੜ੍ਹ ਚੁੱਕਿਆ ਹੈ। 3 ਜਨਵਰੀ 2000 ਨੂੰ ਕੰਪਨੀ ਦੇ ਸ਼ੇਅਰ ਦਾ ਰੇਟ 16,25 ਰੁਪਏ ਸੀ ਜੋ 24 ਅਗਸਤ 2017 ਨੂੰ ਵਧ ਤੇ 1,139 ਰੁਪਏ 'ਤੇ ਪਹੁੰਚ ਗਿਆ ਹੈ। ਇਸਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਨੇ ਜਨਵਰੀ 2000 'ਚ 10 ਹਜ਼ਾਰ ਰੁਪਏ ਦੇ ਏਸ਼ੀਅਨ ਪੇਂਟਸ ਦੇ ਸ਼ੇਅਰ ਖਰੀਦੇ ਹੋਣਗੇ, ਉਨ੍ਹਾਂ ਦੇ ਕੋਲ ਅੱਜ ਦੀ ਤਾਰੀਖ 'ਚ 7 ਲੱਖ ਰੁਪਏ ਹਨ। ਪਰ ਜੋ ਲੋਕ ਰਹਿ ਗਏ ਹਨ ? ਉਨ੍ਹਾਂ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਉਨ੍ਹਾਂ ਦੇ ਲਈ ਵੀ ਮੌਕਾ ਹੈ। ਐਨਾਲਿਸਟਸ ਦਾ ਕਹਿਣਾ ਹੈ ਕਿ ਏਸ਼ੀਅਨ ਪੇਂਟਸ ਦੇ ਸ਼ੇਅਰ ਆਉਣ ਵਾਲੇ ਦਿਨ੍ਹਾਂ 'ਚ ਹੋਰ ਚੜ੍ਹਣਗੇ।
ਬਰੋਕਰੇਜ ਫਾਰਮ ਇਡਲੋਵਾਇਸ ਸਕਿਓਰਿਟੀਜ਼ ਨੇ ਏਸ਼ੀਆ ਪੇਂਟਸ ਨੂੰ 'ਬਾਈ' ਰੇਟਿੰਗ ਦਿੱਤੀ ਹੈ। ਉਸਨੇ ਇਸਦੇ ਟਾਰਗੇਟ ਪ੍ਰਾਈਸ 1249 ਰੁਪਏ ਤੈਅ ਕੀਤਾ ਹੈ। ਇਧਰ, ਰਿਲਾਇੰਸ ਸਕਿਓਰਿਟੀਜ਼ ਨੇ 1,170 ਰੁਪਏ ਦੀ ਟਾਰਗੇਟ ਪ੍ਰਾਈਸ ਦੇ ਨਾਲ ' ਨਿਊਟਰਲ ' ਰੇਟਿੰਗ ਦੀ ਹੈ।
ਪਿਛਲੇ 10 ਸਾਲਾਂ 'ਚ ਕੰਪਨੀ ਨੇ ਸਾਲਾਨਾ ਦਰ 'ਤੇ ਪੁੰਜੀ ਲਾਗਤ 'ਤੇ 35 ਪ੍ਰਤੀਸ਼ਤ ਦਾ ਰਿਟਰਨ ਦਿੱਤਾ ਹੈ। ਵਿੱਤ ਸਾਲ 2007-15 ਦੇ ਵਿੱਚ ਏਸ਼ੀਅਨ ਪੇਂਟਸ ਦੀ ਸ਼ੁੱਧ ਵਿਕਰੀ 'ਚ ਸਾਲਾਨਾ 20 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਨਾਲ ਹੀ, ਕੰਪਨੀ ਨੇ ਵਿੱਤ ਸਾਲ 2016 'ਚ 1.90 ਪ੍ਰਤੀਸ਼ਤ ਅਤੇ ਵਿਤ ਸਾਲ 2017 'ਚ 5.54 ਪ੍ਰਤੀਸ਼ਤ ਦੀ ਸੇਲਸ ਗਰੋਥ ਦਰਜ ਕੀਤੀ।
