ਇਸ ਸਾਲ ਸ਼ੁਰੂ ਹੋ ਸਕਦੀ ਹੈ 5G ਸੇਵਾ, ਸਰਕਾਰ ਨੇ ਟ੍ਰਾਇਲ ਲਈ 13 ਅਰਜ਼ੀਆਂ ਨੂੰ ਦਿੱਤੀ ਮਨਜ਼ੂਰੀ

Wednesday, May 05, 2021 - 02:09 AM (IST)

ਇਸ ਸਾਲ ਸ਼ੁਰੂ ਹੋ ਸਕਦੀ ਹੈ 5G ਸੇਵਾ, ਸਰਕਾਰ ਨੇ ਟ੍ਰਾਇਲ ਲਈ 13 ਅਰਜ਼ੀਆਂ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ–ਦੇਸ਼ ’ਚ ਨਵੇਂ ਜ਼ਮਾਨੇ ਦੀ ਕਮਿਊਨੀਕੇਸ਼ਨ ਸੇਵਾ ਭਾਵ 5ਜੀ ਇਸ ਸਾਲ ਸ਼ੁਰੂ ਹੋ ਸਕਦੀ ਹੈ। ਸਰਕਾਰ ਨੇ ਦੇਸ਼ ’ਚ 5ਜੀ ਟ੍ਰਾਇਲ ਲਈ 13 ਅਰਜ਼ੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਕ ਰਿਪੋਰਟ ਮੁਤਾਬਕ 5ਜੀ ਟ੍ਰਾਇਲ ਤੋਂ ਹੁਵਾਵੇ ਅਤੇ ਜੀ. ਟੀ. ਈ. ਵਰਗੀਆਂ ਚਾਈਨੀਜ਼ ਕੰਪਨੀਆਂ ਨੂੰ ਦੂਰ ਰੱਖਿਆ ਗਿਆ ਹੈ। ਟੈਲੀਕਾਮ ਵਿਭਾਗ ਨੂੰ 5ਜੀ ਦੇ ਟ੍ਰਾਇਲ ਲਈ ਕੁਲ 16 ਅਰਜ਼ੀਆਂ ਮਿਲੀਆਂ ਸਨ।

ਇਹ ਵੀ ਪੜ੍ਹੋ-ਬ੍ਰਾਜ਼ੀਲ 'ਚ ਹਮਲਾਵਰ ਨੇ ਕਈ ਬੱਚਿਆਂ ਤੇ ਅਧਿਆਪਕਾਂ ਦਾ ਕੀਤਾ ਕਤਲ

BSNL ਨੇ ਸੀ-ਡਾਟ ਨਾਲ ਕੀਤੀ ਸਾਂਝੇਦਾਰੀ
ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਨੇ 5ਜੀ ਟ੍ਰਾਇਲ ਲਈ ਸੈਂਟਰ ਫਾਰ ਡਿਵੈੱਲਪਮੈਂਟ ਆਫ ਟੈਲੀਮੈਟਿਕਸ (ਸੀ-ਡਾਟ) ਨਾਲ ਸਾਂਝੇਦਾਰੀ ਕੀਤੀ ਹੈ। ਸੈਂਟਰ ਫਾਰ ਡਿਵੈੱਲਪਮੈਂਟ ਆਫ ਟੈਲੀਮੈਟਿਕਸ ਭਾਰਤ ਸਰਕਾਰ ਦਾ ਟੈਲੀਕਾਮ ਤਕਨਾਲੋਜੀ ਡਿਵੈੱਲਪਮੈਂਟ ਸੈਂਟਰ ਹੈ। ਇਸ ਦੀ ਸਥਾਪਨਾ 1984 ’ਚ ਕੀਤੀ ਗਈ ਸੀ। ਇਕ ਸੀਨੀਅਰ ਅਧਿਕਾਰੀ ਮੁਤਾਬਕ ਭਾਰਤੀ ਏਅਰਟੈੱਲ, ਵੋਡਾਫੋਨ-ਆਈਡੀਆ ਅਤੇ ਰਿਲਾਇੰਸ ਜੀਓ ਨੇ ਐਰਿਕਸਨ ਅਤੇ ਨੋਕੀਆ ਦੇ ਵਿਕ੍ਰੇਤਾਵਾਂ ਨਾਲ ਸਾਂਝੇਦਾਰੀ ਕੀਤੀ ਹੈ। ਸਾਰੇ ਟੈਲੀਕਾਮ ਸਰਕਲ ਲਈ ਵੱਖ-ਵੱਖ ਵਿਕ੍ਰੇਤਾਵਾਂ ਨਾਲ ਸਾਂਝੇਦਾਰੀ ਕੀਤੀ ਗਈ ਹੈ।

ਟ੍ਰਾਇਲ ਲਈ ਛੇਤੀ ਦਿੱਤੀ ਜਾਏਗੀ ਏਅਰਵੇਵ
ਅਧਿਕਾਰੀ ਦਾ ਕਹਿਣਾ ਹੈ ਕਿ 5ਜੀ ਟ੍ਰਾਇਲ ਲਈ ਟੈਲੀਕਾਮ ਕੰਪਨੀਆਂ ਨੂੰ ਛੇਤੀ ਹੀ 700 ਮੈਗਾਹਰਟਜ਼ ਬੈਂਡ ਦੀ ਏਅਰਵੇਵ ਦਿੱਤੀ ਜਾਏਗੀ। ਹਾਲਾਂਕਿ ਇਸ ਦੇ ਨਾਲ ਕੁਝ ਸ਼ਰਤਾਂ ਸ਼ਾਮਲ ਰਹਿਣਗੀਆਂ। ਅਧਿਕਾਰੀ ਮੁਤਾਬਕ ਕੰਪਨੀਆਂ ਨੂੰ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ’ਚ ਟੈਸਟਿੰਗ ਵਰਗੀਆਂ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ। ਨਾਲ ਹੀ ਨੈੱਟਵਰਕ ਦੀ ਸੁਰੱਖਿਆ ’ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ।

ਇਹ ਵੀ ਪੜ੍ਹੋ-ਏਅਰ ਇੰਡੀਆ ਦੇ ਪਾਇਲਟਾਂ ਨੇ ਦਿੱਤੀ ਧਮਕੀ, ਕਿਹਾ-ਵੈਕਸੀਨ ਨਹੀਂ ਲੱਗੀ ਤਾਂ ਬੰਦ ਕਰ ਦੇਣਗੇ ਕੰਮ

5ਜੀ ਏਅਰਵੇਵ ਦਾ ਕਮਰਸ਼ੀਅਲ ਇਸਤੇਮਾਲ ਨਹੀਂ ਹੋਵੇਗਾ
ਅਧਿਕਾਰੀ ਮੁਤਾਬਕ ਟੈਲੀਕਾਮ ਕੰਪਨੀਆਂ ਨੂੰ ਸਖਤ ਚਿਤਾਵਨੀ ਦਿੱਤੀ ਜਾਏਗੀ ਕਿ ਏਅਰਵੇਵ ਦਾ ਇਸਤੇਮਾਲ ਸਿਰਫ ਟ੍ਰਾਇਲ ਲਈ ਕੀਤਾ ਜਾਏਗਾ। ਇਨ੍ਹਾਂ ਵੇਵ ਦਾ ਕਮਰਸ਼ੀਅਲ ਇਸਤੇਮਾਲ ਬਿਲਕੁਲ ਨਾ ਕੀਤਾ ਜਾਵੇ। ਜੇ ਕੰਪਨੀਆਂ ਇਨ੍ਹਾਂ ਸ਼ਰਤਾਂ ਦੀ ਉਲੰਘਣਾ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਹੋਣਗੇ।

2021 ਦੀ ਦੂਜੀ ਛਿਮਾਹੀ ’ਚ 5ਜੀ ਲਾਂਚ ਕਰ ਸਕਦੀ ਹੈ ਰਿਲਾਇੰਸ ਜੀਓ
ਇੰਡੀਅਨ ਮੋਬਾਇਲ ਕਾਂਗਰਸ 2020 ’ਚ ਰਿਲਾਇੰਸ ਇੰਡਸਟ੍ਰੀਜ਼ (ਆਰ. ਆਈ. ਐੱਲ.) ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਸੀ ਕਿ ਰਿਲਾਇੰਸ ਜੀਓ 2021 ਦੀ ਦੂਜੀ ਛਿਮਾਹੀ (ਜੁਲਾਈ-ਦਸੰਬਰ) ਵਿਚ 5ਜੀ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਅਮਰੀਕੀ ਤਕਨਾਲੋਜੀ ਫਰਮ ਕੁਆਲਕਾਮ ਨਾਲ ਮਿਲ ਕੇ ਰਿਲਾਇੰਸ ਜੀਓ, ਅਮਰੀਕਾ ’ਚ ਆਪਣੀ 5ਜੀ ਤਕਨਾਲੋਜੀ ਦਾ ਸਫਲ ਪ੍ਰੀਖਣ ਕਰ ਚੁੱਕੀ ਹੈ।

ਇਹ ਵੀ ਪੜ੍ਹੋ-ਕੋਰੋਨਾ ਤੋਂ ਬਾਅਦ ਹੁਣ ਚੀਨ ਦਾ ਇਹ ਰਾਕਟ ਮਚਾ ਸਕਦੈ ਭਾਰੀ ਤਬਾਹੀ, ਨਿਸ਼ਾਨੇ 'ਤੇ ਹਨ ਇਹ ਦੇਸ਼

ਇਨ੍ਹਾਂ ਦੇਸ਼ਾਂ ’ਚ ਮਿਲ ਰਹੀ 5ਜੀ ਸਰਵਿਸ
ਦੱਖਣੀ ਕੋਰੀਆ, ਚੀਨ ਅਤੇ ਯੂਨਾਈਟੇਡ ਸਟੇਟਸ ’ਚ ਸਭ ਤੋਂ ਪਹਿਲਾਂ 5ਜੀ ਸਰਵਿਸ ਦੀ ਸ਼ੁਰੂਆਤ ਹੋਈ ਸੀ। ਭਾਰਤ ’ਚ ਭਾਂਵੇ ਹੀ ਹਾਲੇ 5ਜੀ ਦੀ ਟੈਸਟਿੰਗ ਸ਼ੁਰੂ ਹੋਣ ਦੀ ਤਿਆਰੀ ਹੋ ਰਹੀ ਹੋਵੇ ਪਰ ਇਹ ਸਰਵਿਸ ਦੁਨੀਆ ਭਰ ਦੇ 68 ਦੇਸ਼ਾਂ ਜਾਂ ਉਨ੍ਹਾਂ ਦੀ ਸਰਹੱਦ ’ਤੇ ਸ਼ੁਰੂ ਹੋ ਚੁੱਕੀ ਹੈ। ਇਸ ’ਚ ਸ਼੍ਰੀਲੰਕਾ, ਓਮਾਨ, ਫਿਲੀਪੀਂਸ, ਨਿਊਜ਼ੀਲੈਂਡ ਵਰਗੇ ਕਈ ਛੋਟੇ ਦੇਸ਼ ਵੀ ਸ਼ਾਮਲ ਹਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News