3rd ਜਨਰੇਸ਼ਨ Porsche Cayenne ਦੀਆਂ ਤਸਵੀਰਾਂ ਹੋਈਆਂ ਲੀਕ, ਜਾਣੋ ਖਾਸੀਅਤ

Wednesday, Aug 30, 2017 - 07:14 PM (IST)

3rd ਜਨਰੇਸ਼ਨ Porsche Cayenne ਦੀਆਂ ਤਸਵੀਰਾਂ ਹੋਈਆਂ ਲੀਕ, ਜਾਣੋ ਖਾਸੀਅਤ

ਜਲੰਧਰ— ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ Porsche ਨੇ ਸਾਲ 2002 'ਚ Cayenne ਨੂੰ ਲਾਂਚ ਕੀਤਾ ਸੀ। ਉੱਥੇ, ਹੁਣ ਕੰਪਨੀ ਆਪਣੀ 3rd ਜਨਰੇਸ਼ਨ Cayenne ਲਾਂਚ ਕਰਨ ਵਾਲੀ ਹੈ, ਜਿਸ ਦੀ ਤਸਵੀਰ ਲੀਕ ਹੋ ਚੁੱਕੀ ਹੈ। ਲੀਕ ਹੋਈਆਂ ਤਸਵੀਰਾਂ ਤੋਂ ਪਤਾ ਚੱਲ ਰਿਹਾ ਹੈ ਕਿ ਕਾਰ ਦੇ Exterior ਅਤੇ Interior 'ਚ ਕਈ ਬਦਲਾਅ ਕੀਤੇ ਗਏ ਹਨ, ਇਸ ਨਵੀਂ ਕਾਰ ਦਾ ਡਿਜਾਈਨ ਕੰਪਨੀ ਦੀ ਪੁਰਾਣੀ SUV ਤੋਂ ਕਾਫੀ ਵੱਖ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਕਾਰ ਨੂੰ 2017 ਫ੍ਰੈਂਕਫਟਰ Frankfurt ਆਟੋ ਸ਼ੋਅ 'ਚ ਪੇਸ਼ ਕਰ ਸਕਦੀ ਹੈ। 

PunjabKesari
Porsche Cayenne
ਲੀਕ ਹੋਈ ਤਸਵੀਰ 'ਚ ਇਸ ਕਾਰ ਦੀ ਲੁੱਕ ਕਾਫੀ ਫ੍ਰੇਸ਼ ਦਿਖਾਈ ਦੇ ਰਹੀ ਹੈ। ਕਾਰ ਦਾ ਅਗਲਾ ਹਿੱਸਾ ਪੁਰਾਣੀ Porsche Cayenne ਵਰਗਾ ਹੀ ਹੈ। ਉੱਥੇ 4 ਪੁਆਇੰਟ ਡੇਟਾਈਮ ਰਨਿੰਗ ਐੱਲ. ਈ. ਡੀ. ਲਾਈਟਸ ਪੁਰਾਣੀ ਜਨਰੇਸ਼ਨ ਵਾਲੀਆਂ ਕਾਰਾਂ ਤੋਂ ਹੀ ਲਈਆਂ ਗਈਆਂ ਹੈ। ਇਸ ਜਨਰੇਸ਼ਨ 'ਚ ਐੱਲ. ਈ. ਡੀ. ਹੈੱਡਲੈਂਪ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਪਿਛਲੀ ਜਨਰੇਸ਼ਨ 'ਚ ਵੀ ਲਗਾਏ ਗਏ ਸਨ। ਕਾਰ ਦੇ ਪਿਛਲੇ ਹਿੱਸੇ 'ਚ ਵੱਡਾ ਬਦਲਾਅ ਹੋਇਆ ਹੈ, Porsche Cayenne 'ਚ ਨਵੀਂ Panamera ਡਿਜਾਈਨ ਦੇ ਐੱਲ. ਈ. ਡੀ. ਟੇਲਲੈਂਪਸ ਲਗਾਏ ਗਏ ਹਨ। 

PunjabKesari
ਇਸ ਤੋਂ ਇਲਾਵਾ ਕਾਰ ਦਾ ਪਿਛਲਾ ਹਿੱਸਾ ਕਾਫੀ ਮਾਡਰਨ ਸਟਾਈਲ ਦਾ ਬਣਾਇਆ ਗਿਆ ਹੈ, ਜਿਸ 'ਚ Trapezoidal Exhaust Pipe ਲਗਾਈਆਂ ਗਈਆਂ ਹਨ। ਇਸ 'ਚ ਲਗਾਇਆ ਗਿਆ ਵੱਡਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਇਸ ਨੂੰ ਹੋਰ ਵੀ ਐਡਵਾਂਸ ਬਣਾਉਂਦਾ ਹੈ। suv ਦੇ ਸੈਂਟਰਲ ਕੰਸੋਲ ਨੂੰ ਲਗਭਗ ਪੂਰੀ ਤਰ੍ਹਾਂ ਨਾਲ ਰੀਡਿਜਾਈਨ ਕੀਤਾ ਗਿਆ ਹੈ।


Related News