ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ CEO ਐਲਨ ਮਸਕ ਦੇ ਚੀਨ ਨੇ ਲਵਾਏ ਗੋਡੇ!
Tuesday, May 04, 2021 - 11:30 AM (IST)
ਨਵੀਂ ਦਿੱਲੀ- ਟਵਿੱਟਰ 'ਤੇ ਅਕਸਰ ਗੂਲੇਟਰਾਂ ਅਤੇ ਨਿਯਮਾਂ ਦੀ ਆਲੋਚਨਾ ਕਰਨ ਵਾਲੇ ਐਲਨ ਮਸਕ ਨੂੰ ਚੀਨ ਨੇ ਹੁਣ ਲੰਮੇ ਹੱਥੀਂ ਲੈਣਾ ਸ਼ੁਰੂ ਕਰ ਦਿੱਤਾ ਹੈ। ਮਸਕ ਦੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਨੂੰ ਕਾਰਾਂ ਦੀ ਸੇਫਟੀ ਤੇ ਗਾਹਕ ਸੇਵਾਵਾਂ ਨਾਲ ਜੁੜੀਆਂ ਸ਼ਿਕਾਇਤਾਂ ਨੂੰ ਲੈ ਕੇ ਚੀਨ ਵਿਚ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਰਿਪੋਰਟ ਵਿਚ ਉਦਯੋਗ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ।
ਟੈਸਲਾ ਲਈ ਚੀਨ ਦੂਜਾ ਸਭ ਤੋਂ ਵੱਡਾ ਬਾਜ਼ਾਰ ਹੈ। ਮਸਕ ਹੁਣ ਇਸ ਕਦਰ ਤੱਕ ਗੰਭੀਰ ਹਨ ਕਿ ਬੀਜਿੰਗ ਦੇ ਨੀਤੀ ਨਿਰਮਾਤਾਵਾਂ ਨਾਲ ਨੇੜਤਾ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਟੈਸਲਾ ਸ਼ੰਘਾਈ ਵਿਚ ਇਲੈਕਟ੍ਰਿਕ ਮਾਡਲ 3 ਸੇਡਾਨ ਅਤੇ ਮਾਡਲ ਵਾਈ ਐੱਸ. ਯੂ. ਵੀ. ਦਾ ਨਿਰਮਾਣ ਕਰਦੀ ਹੈ।
ਇਹ ਵੀ ਪੜ੍ਹੋ- ਵੱਡਾ ਝਟਕਾ! ਵਿਧਾਨ ਸਭਾ ਚੋਣਾਂ ਖ਼ਤਮ, ਪੈਟਰੋਲ, ਡੀਜ਼ਲ ਕੀਮਤਾਂ 'ਚ ਵਾਧਾ
ਇਹ ਕਾਰਵਾਈ ਉਸ ਵੇਲੇ ਹੈ ਜਦੋਂ ਚੀਨ ਬਾਜ਼ਾਰ ਵਿਚ ਵੱਡੀਆਂ ਤੇ ਤਾਕਤਵਰ ਨਿੱਜੀ ਕੰਪਨੀਆਂ ਦੇ ਦਬਦਬੇ ਨੂੰ ਘੱਟ ਕਰਨ ਲਈ ਇਨ੍ਹਾਂ ਦੀ ਨਿਗਰਾਨੀ ਵਧਾ ਰਿਹਾ ਹੈ, ਜੋ ਉਸ ਦੀਆਂ ਨੀਤੀਆਂ ਦੇ ਵਿਰੋਧ ਵਿਚ ਰਹਿੰਦੀਆਂ ਹਨ। ਖ਼ਾਸ ਤੌਰ 'ਤੇ ਤਕਨਾਲੋਜੀ ਦੇ ਖੇਤਰ ਵਿਚ ਕੰਮ ਕਰ ਰਹੀਆਂ ਕੰਪਨੀਆਂ ਨੂੰ ਸਖ਼ਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਤੱਕ ਚੀਨੀ ਰੈਗੂਲੇਟਰਾਂ ਦੀ ਬੈਠਕ ਵਿਚ ਟੈਸਲਾ ਦੇ ਅਧਿਕਾਰੀ ਗੈਰ ਹਾਜ਼ਰ ਰਹਿੰਦੇ ਰਹੇ ਹਨ ਪਰ ਹੁਣ ਇਹ ਰਣਨੀਤੀ ਬਦਲਣੀ ਪੈ ਗਈ ਹੈ। ਮਸਕ ਨੇ ਡਾਟਾ ਸਟੋਰੇਜ, ਕਾਰ ਰੀਸਾਈਕਲਿੰਗ ਤੇ ਤਕਨਾਲੋਜੀ ਸਣੇ ਕਈ ਮੁੱਦਿਆਂ ਨੂੰ ਲੈ ਕੇ ਪਿਛਲੇ ਹਫ਼ਤਿਆਂ ਵਿਚ ਘੱਟੋ-ਘੱਟ ਚਾਰ ਨੀਤੀਗਤ ਬੈਠਕਾਂ ਵਿਚ ਹਿੱਸਾ ਲਿਆ ਹੈ। ਸੂਤਰਾਂ ਮੁਤਾਬਕ, ਟੈਸਲਾ ਚੀਨ ਵਿਚ ਟਿਕੇ ਰਹਿਣ ਲਈ ਸਰਕਾਰ ਨਾਲ ਸੰਬੰਧ ਸੌਖਾਵੇਂ ਕਰਨ ਲਈ ਆਪਣੀ ਟੀਮ ਦਾ ਵਿਸਥਾਰ ਵੀ ਕਰ ਰਹੀ ਹੈ।
ਇਹ ਵੀ ਪੜ੍ਹੋ- ਬਿਲ ਗੇਟਸ ਤੇ ਮੇਲਿੰਡਾ ਨੇ ਵਿਆਹ ਦੇ 27 ਸਾਲਾਂ ਪਿੱਛੋਂ ਦੁਨੀਆ ਨੂੰ ਕੀਤਾ ਹੈਰਾਨ
►ਚੀਨ ਦੇ ਰਵੱਈਏ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ