ਏਲਨ ਮਸਕ ਨੇ ਪੂਰਾ ਕੀਤਾ ਦੋ ਸਾਲ ਪੁਰਾਣਾ ਵਾਅਦਾ, ਲਾਂਚ ਕੀਤਾ ''ਟੈਸਲਾ ਟਕੀਲਾ''
Sunday, Nov 08, 2020 - 01:45 AM (IST)
ਨਵੀਂ ਦਿੱਲੀ–ਟੈਸਲਾ ਇੰਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਏਲਨ ਮਸਕ ਨੇ ਅਖੀਰ ਆਪਣੇ 2 ਸਾਲ ਪੁਰਾਣੇ ਵਾਅਦੇ ਨੂੰ ਪੂਰਾ ਕਰਦੇ ਹੋਏ 'ਟੈਸਲਾ ਟਕੀਲਾ' ਨੂੰ ਲਾਂਚ ਕਰ ਹੀ ਦਿੱਤਾ ਹੈ। ਕਰੀਬ ਦੋ ਸਾਲ ਪਹਿਲਾਂ ਉਨ੍ਹਾਂ ਨੇ ਇਕ ਟਵੀਟ 'ਚ ਇਸ ਬਾਰੇ ਜ਼ਿਕਰ ਕੀਤਾ ਸੀ। ਖਾਸ ਗੱਲ ਹੈ ਕਿ ਮਸਕ ਵਲੋਂ ਲਾਂਚ ਕੀਤੇ ਜਾਣ ਦੇ ਤੁਰੰਤ ਬਾਅਦ ਹੀ ਇਹ ਵਿਕ ਵੀ ਗਿਆ ਹੈ। ਇਸ ਦੀ ਕੀਮਤ 250 ਡਾਲਰ ਪ੍ਰਤੀ ਬੋਤਲ ਭਾਵ ਕਰੀਬ 18,500 ਰੁਪਏ ਤੈਅ ਕੀਤੀ ਗਈ ਸੀ।
ਇਹ ਵੀ ਪੜ੍ਹੋ :-ਟਰੰਪ ਨੇ ਕੀਤਾ ਜਿੱਤ ਦਾ ਦਾਅਵਾ, ਮੀਡੀਆ ਸੰਸਥਾਵਾਂ ਨੇ ਕਿਹਾ ‘ਬਾਈਡੇਨ ਹਨ ਜੇਤੂ’
ਦੋ ਸਾਲ ਪਹਿਲਾਂ ਇਹ ਲਿਕਰ 'ਟੈਸਲਾਕਿਲਾ' ਨਾਂ ਨਾਲ ਮਸ਼ਹੂਰ ਹੋਇਆ ਸੀ ਜੋ ਹੁਣ ਲਾਂਚ ਹੋਣ ਤੋਂ ਬਾਅਦ ਕੰਪਨੀ ਦੀ ਵੈੱਬਸਾਈਟ 'ਤੇ ਆਊਟ ਆਫ ਸਟਾਕ ਦੱਸ ਰਿਹਾ ਹੈ। ਇਸ ਦੀ ਫੋਟੋ ਤੋਂ ਪਤਾ ਲੱਗਦਾ ਹੈ ਕਿ ਟੈਸਲਾ ਟਕੀਲਾ ਨੂੰ ਲਾਈਟਿੰਗ ਦੇ ਆਕਾਰ 'ਚ ਬਣਾਇਆ ਗਿਆ ਹੈ। ਹਾਲਾਂਕਿ 2 ਸਾਲ ਪਹਿਲਾਂ ਮਸਕ ਵਲੋਂ ਦਿੱਤੀ ਗਈ ਜਾਣਕਾਰੀ ਦੀ ਤੁਲਨਾ 'ਚ ਨਵੀਂ ਤਸਵੀਰ ਬਿਲਕੁਲ ਵੱਖ ਹੈ। ਇਸ ਨੂੰ ਦੱਖਣੀ ਕੈਲੀਫੋਰਨੀਆ ਦੇ ਨੋਸੋਟ੍ਰੋਸ ਟਕੀਲਾ ਬ੍ਰਾਂਡ ਵੱਲੋਂ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ :ਵਟਸਐਪ ’ਚ ਇਸ ਹਫਤੇ ਸ਼ਾਮਲ ਹੋਏ ਇਹ ਸ਼ਾਨਦਾਰ ਫੀਚਰ
ਕਿਥੇ ਮਿਲੇਗਾ ਟੈਸਲਾ ਟਕੀਲਾ
ਟੈਸਲਾ ਦੀ ਵੈੱਬਸਾਈਟ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਟੈਸਲਾ ਟਕੀਲਾ ਅਮਰੀਕਾ ਦੇ ਕੁਝ ਚੋਣਵੇਂ ਸੂਬਿਆਂ 'ਚ ਹੀ ਉਪਲੱਬਧ ਹੋਵੇਗਾ। ਇਸ 'ਚ ਨਿਊਯਾਰਕ, ਕੈਲੀਫੋਰਨੀਆ ਅਤੇ ਵਾਸ਼ਿੰਗਟਨ ਦਾ ਨਾਂ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ 'ਚ ਏਲਨ ਮਸਕ ਨੇ ਕਈ ਅਜਿਹੇ ਆਈਟਮਸ 'ਚ ਨਿਵੇਸ਼ ਕੀਤਾ ਹੈ ਜੋ ਲੋਕਾਂ ਦਰਮਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਟੈਸਲਾ ਟਕੀਲਾ ਤੋਂ ਇਲਾਵਾ ਮਸਕ ਨੇ ਗੂੜੇ ਲਾਲ ਰੰਗੇ ਦੇ ਮਿਨੀ ਜਿਮ ਸ਼ਾਰਟਸ ਨੂੰ ਵੀ ਪੇਸ਼ ਕੀਤਾ ਸੀ, ਜਿਸ ਦੀ ਕੀਮਤ 69.420 ਡਾਲਰ ਤੈਅ ਕੀਤੀ ਗਈ ਸੀ।
ਇਹ ਵੀ ਪੜ੍ਹੋ :-ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਜਾਣ ਉੱਡ ਜਾਣਗੇ ਤੁਹਾਡੇ ਹੋਸ਼!