ਭਾਰਤ ’ਚ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ’ਚ ਟੈਸਲਾ ਦਾ ਫਾਇਦਾ : ਗਡਕਰੀ
Tuesday, May 03, 2022 - 11:36 AM (IST)
ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਜੇ ਅਮਰੀਕਾ ਸਥਿਤ ਇਲੈਕਟ੍ਰਿਕ ਵਾਹਨ ਨਿਰਮਾਤਾ ਟੈਸਲਾ ਭਾਰਤ ’ਚ ਆਪਣੇ ਇਲੈਕਟ੍ਰਿਕ ਵਾਹਨ ਬਣਾਉਂਦੀ ਹੈ ਤਾਂ ਇਸ ਨਾਲ ਕੰਪਨੀ ਨੂੰ ਫਾਇਦਾ ਹੋਵੇਗਾ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ’ਚ ਸਾਰੇ ਇਲੈਕਟ੍ਰਿਕ ਵਾਹਨਾਂ ਦੇ ਰੇਟ ਪੈਟਰੋਲ ਵਾਹਨਾਂ ਦੀਆਂ ਕੀਮਤਾਂ ਤੋਂ ਘੱਟ ਹੋਣਗੇ। ਉਨ੍ਹਾਂ ਨੇ ਕਿਹਾ ਕਿ ਟੈਸਲਾ ਜੇ ਭਾਰਤ ’ਚ ਇਲੈਕਟ੍ਰਿਕ ਕਾਰ ਦਾ ਨਿਰਮਾਣ ਕਰੇਗੀ ਤਾਂ ਉਨ੍ਹਾਂ ਦਾ ਵੀ ਫਾਇਦਾ ਹੋਵੇਗਾ।
ਗਡਕਰੀ ਨੇ ਇਸ ਤੋਂ ਪਹਿਲਾਂ 26 ਅਪ੍ਰੈਲ ਨੂੰ ਕਿਹਾ ਸੀ ਕਿ ਜੇ ਟੈਸਲਾ ਭਾਰਤ ’ਚ ਆਪਣੇ ਈ. ਵੀ. ਦਾ ਨਿਰਮਾਣ ਕਰਨ ਨੂੰ ਤਿਆਰ ਹੈ ਤਾਂ ਕੋਈ ਸਮੱਸਿਆ ਨਹੀਂ ਹੈ ਪਰ ਕੰਪਨੀ ਨੂੰ ਚੀਨ ਤੋਂ ਕਾਰਾਂ ਦੀ ਦਰਾਮਦ ਨਹੀਂ ਕਰਨੀ ਚਾਹੀਦੀ। ਪਿਛਲੇ ਸਾਲ ਭਾਰਤੀ ਉਦਯੋਗ ਮੰਤਰਾਲਾ ਨੇ ਟੈਸਲਾ ਨੂੰ ਕਿਹਾ ਸੀ ਕਿ ਸਰਕਾਰ ਵਲੋਂ ਕਿਸੇ ਵੀ ਟੈਕਸ ਰਿਆਇਤ ’ਤੇ ਵਿਚਾਰ ਕਰਨ ਤੋਂ ਪਹਿਲਾਂ ਜ਼ਰੂਰੀ ਹੈ ਕਿ ਕੰਪਨੀ ਭਾਰਤ ’ਚ ਆਪਣੇ ਇਲੈਕਟ੍ਰਿਕ ਵਾਹਨਾਂ ਦਾ ਨਿਰਮਾਣ ਸ਼ੁਰੂ ਕਰੇ।