ਟੈਰਿਫ 'ਚ ਭਾਰੀ ਵਾਧਾ, ਸਰਕਾਰ ਨੇ ਕਿਹਾ 'ਨੋ ਟੈਨਸ਼ਨ'
Tuesday, Dec 03, 2019 - 01:24 PM (IST)

ਨਵੀਂ ਦਿੱਲੀ—ਸਰਕਾਰ ਨੇ ਇਸ ਗੱਲ ਤੋਂ ਮਨ੍ਹਾ ਕੀਤਾ ਹੈ ਕਿ ਮੌਜੂਦਾ ਟੈਲੀਕਾਮ ਟੈਰਿਫ ਵਾਧਾ ਗਾਹਕਾਂ ਨੂੰ ਚੁੱਭੇਗਾ। ਸਰਕਾਰ ਦਾ ਤਰਕ ਹੈ ਕਿ ਟੈਰਿਫ 'ਚ ਵਾਧੇ ਦੇ ਬਾਵਜੂਦ ਭਾਰਤ 'ਚ ਡਾਟਾ ਅਤੇ ਵਾਈਸ ਕਾਲ ਰੇਟ ਦੁਨੀਆ 'ਚ ਸਭ ਤੋਂ ਸਸਤਾ ਹੈ ਅਤੇ ਚਾਰ ਸਾਲ ਪਹਿਲਾਂ ਦੇ ਮੁਕਾਬਲੇ ਵੀ ਬਹੁਤ ਘੱਟ ਹੈ। ਵਰਣਨਯੋਗ ਹੈ ਕਿ ਟੈਲੀਕਾਮ ਸੈਕਟਰ ਦੇ ਤਿੰਨਾਂ ਪ੍ਰਾਈਵੇਟ ਪਲੇਅਰਸ ਰਿਲਾਇੰਸ ਜਿਓ, ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਰਾਜਸਵ ਅਤੇ ਮੁਨਾਫਾ ਵਧਾਉਣ ਲਈ ਪ੍ਰੀਪੇਡ ਪਲਾਨਸ ਨੂੰ 40 ਫੀਸਦੀ ਤੱਕ ਮਹਿੰਗਾ ਕਰ ਦਿੱਤਾ ਹੈ।
ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਟੈਰਿਫ 'ਚ ਵਾਧੇ ਦੇ ਬਾਅਦ ਵਾਇਰਲੈੱਸ ਡਾਟਾ ਦੀ ਔਸਤ ਕੀਮਤ 16.49 ਪ੍ਰਤੀ ਜੀਬੀ ਹੋਵੇਗੀ, ਜੋ ਕਿ ਦੁਨੀਆ 'ਚ ਸਭ ਘੱਟ ਹੈ। ਆਊਟਗੋਇੰਗ ਕਾਲਸ 'ਤੇ ਪ੍ਰਤੀ ਮਿੰਟ ਔਸਤਨ 18 ਪੈਸੇ ਖਰਚ ਹੋਣਗੇ, ਜਦੋਂਕਿ ਮਾਰਚ 'ਚ 13 ਪੈਸੇ ਲੱਗਦੇ ਸਨ।
ਸੂਚਨਾ ਤਕਨਾਲੋਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸੋਮਵਾਰ ਨੂੰ ਟਵੀਟ ਕੀਤਾ ਸੀ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ਨੇ ਮੋਬਾਇਲ ਇੰਟਰਨੈੱਟ ਦੀ ਉੱਚੀ ਕੀਮਤ (2014 'ਚ 268.97 ਪ੍ਰਤੀ ਜੀਬੀ) ਨੂੰ ਘੱਟ ਕੀਤਾ ਹੈ। cable.co.uk ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਪ੍ਰਸਾਦ ਨੇ ਟਵੀਟ ਕੀਤਾ ਕਿ ਭਾਰਤ 'ਚ ਮੋਬਾਇਲ ਇੰਟਰਨੈੱਟ ਡਾਟਾ ਕੀਮਤ ਦੁਨੀਆ 'ਚ ਸਭ ਤੋਂ ਘੱਟ ਹੈ। ਟਰਾਈ ਮੁਤਾਬਕ ਮੌਜੂਦਾ ਦਰ 11.78 ਪ੍ਰਤੀ ਜੀਬੀ ਹੈ।
ਮੰਤਰੀ ਨੇ ਇਹ ਪ੍ਰਤੀਕਿਰਿਆ ਕਾਂਗਰਸ ਪਾਰਟੀ ਦੇ ਬੁਲਾਰੇ ਪਵਨ ਖੇੜਾ ਦੇ ਐਤਵਾਰ ਦੇ ਉਸ ਬਿਆਨ ਦੇ ਬਾਅਦ ਦਿੱਤੀ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਪਲੇਅਰਸ ਇਕ ਵਾਰ ਫਿਰ ਕੀਮਤ ਵਧਾ ਰਹੇ ਹਨ। ਟੈਰਿਫ 'ਚ ਵਾਧਾ ਨਾਲ ਉਨ੍ਹਾਂ ਨੂੰ ਹਰ ਮਹੀਨੇ 36,000 ਕਰੋੜ ਰੁਪਏ ਮਿਲਣਗੇ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਧਿਕਤਰ ਪਲਾਨਸ 'ਚ ਮੁਫਤ ਵਾਈਸ ਕਾਲ ਖਤਮ ਦੇ ਨਾਲ ਭਾਰਤ ਦੇ ਟੈਲੀਫੋਨ ਸੈਕਟਰ 'ਚ ਇਹ ਟੈਰਿਫ ਵਾਧਾ ਹੈ।