‘ਦੇਸ਼ ’ਚ ਟੈਲੀਫੋਨਧਾਰਕਾਂ ਦੀ ਗਿਣਤੀ ਪੁੱਜੀ 120 ਕਰੋੜ ਤੋਂ ਪਾਰ’

Friday, Sep 24, 2021 - 10:50 AM (IST)

‘ਦੇਸ਼ ’ਚ ਟੈਲੀਫੋਨਧਾਰਕਾਂ ਦੀ ਗਿਣਤੀ ਪੁੱਜੀ 120 ਕਰੋੜ ਤੋਂ ਪਾਰ’

ਨਵੀਂ ਦਿੱਲੀ– ਦੇਸ਼ ’ਚ ਟੈਲੀਫੋਨਧਾਰਕਾਂ ਦੀ ਗਿਣਤੀ ’ਚ ਵਾਧੇ ਦਾ ਰੁਖ ਬਣਿਆ ਹੋਇਆ ਹੈ ਅਤੇ ਇਸ ਸਾਲ ਜੁਲਾਈ ’ਚ 68.8 ਲੱਖ ਨਵੇਂ ਗਾਹਕਾਂ ਦੇ ਜੁੜਨ ਦੇ ਨਾਲ ਹੀ ਕੁੱਲ ਟੈਲੀਫੋਨ ਖਪਤਕਾਰਾਂ ਦੀ ਗਿਣਤੀ 120.94 ਕਰੋੜ ’ਤੇ ਪਹੁੰਚ ਗਈ। ਇਸ ਦੌਰਾਨ ਮੋਬਾਇਲ ਫੋਨ ਗਾਹਕਾਂ ਦੀ ਗਿਣਤੀ ਵੀ 60 ਲੱਖ ਤੋਂ ਜ਼ਿਆਦਾ ਵਧ ਕੇ 118.68 ਕਰੋੜ ’ਤੇ ਪਹੁੰਚ ਗਈ। ਇਸ ਮਹੀਨੇ ’ਚ ਨਵੇਂ ਗਾਹਕ ਜੋੜਨ ਦੇ ਮਾਮਲੇ ’ਚ ਰਿਲਾਇੰਸ ਜੀਓ ਜਿੱਥੇ ਅੱਵਲ ਰਹੀ, ਉੱਥੇ ਹੀ ਭਾਰਤੀ ਏਅਰਟੈੱਲ ਦੂਜੇ ਸਥਾਨ ’ਤੇ ਰਹੀ। ਇਸ ਤੋਂ ਬਾਅਦ ਵੋਡਾਫੋਨ ਆਈਡੀਆ ਲਿਮਟਿਡ, ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਅਤੇ ਮਹਾਨਗਰ ਟੈਲੀਫੋਨ ਨਿਗਮ ਲਿਮਟਿਡ ਦੇ ਗਾਹਕਾਂ ਦੀ ਗਿਣਤੀ ’ਚ ਗਿਰਾਵਟ ਦਰਜ ਕੀਤੀ ਗਈ।

ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟ੍ਰਾਈ) ਵਲੋਂ ਅੱਜ ਇੱਥੇ ਜਾਰੀ ਜੁਲਾਈ ਮਹੀਨੇ ਦੇ ਗਾਹਕਾਂ ਦੇ ਅੰਕੜਿਆਂ ਮੁਤਾਬਕ ਇਸ ਮਹੀਨੇ ’ਚ ਮੋਬਾਇਲ ਫੋਨ ਗਾਹਕਾਂ ਦੀ ਗਿਣਤੀ 60 ਲੱਖ ਵਧ ਕੇ 118.68 ਕਰੋੜ ’ਤੇ ਪਹੁੰਚ ਗਈ। ਇਸ ਮਹੀਨੇ ’ਚ ਲੈਂਡਲਾਈਨ ਫੋਨਧਾਰਕਾਂ ਦੀ ਗਿਣਤੀ ਵੀ 8.80 ਲੱਖ ਵਧ ਕੇ 2.26 ਕਰੋੜ ’ਤੇ ਪਹੁੰਚ ਗਈ। ਇਸ ਤਰ੍ਹਾਂ ਕੁੱਲ ਟੈਲੀਫੋਨਧਾਰਕਾਂ ਦੀ ਗਿਣਤੀ 68.80 ਲੱਖ ਵਧ ਕੇ 120.94 ਕਰੋੜ ’ਤੇ ਪਹੁੰਚ ਗਈ।

ਟ੍ਰਾਈ ਮੁਤਾਬਕ ਇਸ ਮਹੀਨੇ ’ਚ ਰਿਲਾਇੰਸ ਜੀਓ 65,18,786 ਨਵੇਂ ਗਾਹਕ ਜੋੜ ਕੇ ਇਸ ਮਾਮਲੇ ’ਚ ਚੋਟੀ ’ਤੇ ਰਹੀ ਜਦ ਕਿ ਏਅਰਟੈੱਲ ਨੇ 19,42,993 ਨਵੇਂ ਗਾਹਕ ਜੋੜੇ। ਵੋਡਾਫੋਨ ਆਈਡੀਆ ਲਿਮਟਿਡ ਦੇ ਸਭ ਤੋਂ ਵੱਧ 14,30,245 ਗਾਹਕ ਘਟ ਗਏ। ਇਸ ਤਰ੍ਹਾਂ ਬੀ. ਐੱਸ. ਐੱਨ. ਐੱਲ. ਦੇ ਵੀ 10,17,669 ਗਾਹਕ ਘੱਟ ਹੋ ਗਏ। ਐੱਮ. ਟੀ. ਐੱਨ. ਐੱਲ. ਦੇ 5874 ਗਾਹਕ ਘਟ ਗਏ। ਜੁਲਾਈ ’ਚ ਦੇਸ਼ ’ਚ ਦੂਰਸੰਚਾਰ ਘਣਤਾ ਵਧ ਕੇ 88.51 ਫੀਸਦੀ ’ਤੇ ਪਹੁੰਚ ਗਈ।


author

Rakesh

Content Editor

Related News