ਮੋਬਾਇਲ ਉਪਭੋਗਤਾਵਾਂ ਲਈ ਖ਼ੁਸ਼ਖ਼ਬਰੀ : ਹੁਣ ਰੋਜ਼ਾਨਾ ਭੇਜ ਸਕੋਗੇ 100 ਤੋਂ ਵੱਧ ਮੁਫਤ ਸੁਨੇਹੇਂ
Thursday, Jun 04, 2020 - 03:17 PM (IST)
ਨਵੀਂ ਦਿੱਲੀ : ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਨੇ ਕੋਰੋਨਾ ਸੰਕਟ ਦੌਰਾਨ ਕਰੋੜਾਂ ਮੋਬਾਇਲ ਉਪਭੋਗਤਾਵਾਂ ਨੂੰ ਰਾਹਤ ਦਿੱਤੀ ਹੈ। ਗਾਹਕ ਹੁਣ ਰੋਜ਼ਾਨਾ 100 ਤੋਂ ਜ਼ਿਆਦਾ ਐੱਸ.ਐੱਮ.ਐੱਸ. ਭੇਜ ਸਕਣਗੇ। ਟਰਾਈ ਨੇ ਐੱਸ.ਐੱਮ.ਐੱਸ. ਦੀ ਰੋਜ਼ਾਨਾ ਲਿਮਟ ਨੂੰ ਖਤਮ ਕਰ ਦਿੱਤਾ ਹੈ। ਟੈਲੀਕਾਮ ਰੈਗੂਲੇਟਰ ਨੇ ਉਸ ਵਿਸ਼ੇਸ਼ ਵਿਵਸਥਾ ਨੂੰ ਖਤਮ ਕਰ ਦਿੱਤਾ ਹੈ ਜਿਸ ਵਿਚ ਟੈਲੀਕਾਮ ਕੰਪਨੀਆਂ ਨੂੰ ਰੋਜ਼ਾਨਾ ਦੀ ਲਿਮਟ ਦੇ ਬਾਅਦ 50 ਪੈਸਾ ਪ੍ਰਤੀ ਐੱਸ.ਐੱਮ.ਐੱਸ. ਮਿਲਦਾ ਸੀ।
ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਦੇ ਇਸ ਫੈਸਲੇ ਨੂੰ ਥੋਕ ਵਿਚ ਐੱਸ.ਐੱਮ.ਐੱਸ. ਭੇਜਣ ਵਾਲੇ ਅਸਲੀ ਨਾਨ ਕਮਰਸ਼ੀਅਲ ਉਪਭੋਗਤਾਵਾਂ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਕੀਤਾ ਹੈ। ਟਰਾਈ ਨੇ ਇਸ ਦੇ ਲਈ ਸਾਰੇ ਸਟੇਕ ਹੋਲਡਰਸ ਲਈ ਟੈਲੀਕਮਿਊਨੀਕੇਸ਼ਨ ਟੈਰਿਫ (65ਵਾਂ ਸੋਧ) ਆਰਡਰ 2020′ਦਾ ਡਰਾਫਟ ਜਾਰੀ ਕਰ ਦਿੱਤਾ ਹੈ।
ਦੱਸ ਦੇਈਏ ਕਿ ਕਿ 2012 ਵਿਚ ਲਾਗੂ ਹੋਏ ਨਿਯਮ ਦੇ ਤਹਿਤ ਹੀ 100 ਐੱਸ.ਐੱਮ.ਐੱਸ. ਦੀ ਲਿਮਟ ਖਤਮ ਹੋਣ ਦੇ ਬਾਅਦ ਪ੍ਰਤੀ ਐੱਸ.ਐੱਮ.ਐੱਸ. ਚਾਰਜ ਵਸੂਲਣ ਦੀ ਵਿਵਸਥਾ ਲਾਗੂ ਹੋਈ ਸੀ। ਅਜਿਹਾ ਇਸ ਲਈ ਕੀਤਾ ਗਿਆ ਤਾਂਕਿ ਅਨਚਾਹੇ ਕਮਰਸ਼ੀਅਲ ਮੈਸੇਜ 'ਤੇ ਰੋਕ ਲੱਗ ਸਕੇ। ਟਰਾਈ ਆਪਣੇ ਪ੍ਰਸਤਾਵ ਵਿਚ ਕਹਿ ਚੁੱਕਾ ਹੈ ਕਿ ਹੁਣ ਐੱਸ.ਐੱਮ.ਐੱਸ. ਲਈ ਰੈਗੂਲੇਸ਼ਨ ਚਾਰਜ ਦੀ ਜ਼ਰੂਰਤ ਨਹੀਂ ਰਹਿ ਗਈ। ਇਸ ਦੇ ਪਿੱਛੇ ਇਕ ਹੋਰ ਦਲੀਲ਼ ਇਹ ਵੀ ਦਿੱਤੀ ਗਈ ਹੈ ਕਿ 100 ਐੱਸ.ਐੱਮ.ਐੱਸ. ਦੀ ਰੋਜ਼ਾਨਾ ਲਿਮਟ ਦੇ ਬਾਅਦ ਲੱਗਣ ਵਾਲੇ 50 ਪੈਸੇ ਚਾਰਜ ਨੂੰ ਰੱਖਣ ਦੀ ਹੁਣ ਜ਼ਰੂਰਤ ਨਹੀਂ, ਅਜਿਹਾ ਇਸ ਲਈ ਕਿਉਂਕਿ ਸਪੈਮ ਐੱਸ.ਐੱਮ.ਐੱਸ. ਦਾ ਪਤਾ ਲਗਾਉਣ ਲਈ ਮੌਜੂਦਾ ਸਮੇਂ ਵਿਚ ਬਹੁਤ ਵਧੀਆ ਤਕਨੀਕ ਉਪਲੱਬਧ ਹੈ।