ਫਿਰ ਲੱਗੇਗਾ ਝਟਕਾ! ਹੋਰ ਮਹਿੰਗਾ ਹੋ ਸਕਦੈ ਮੋਬਾਇਲ ਰੀਚਾਰਜ ਕਰਾਉਣਾ

12/25/2019 1:28:48 PM

ਗੈਜੇਟ ਡੈਸਕ– ਭਾਰਤ ਦੀਆਂ ਸਾਰੀਆਂ ਟੈਲੀਕਾਮ ਕੰਪਨੀਆਂ ਨੇ ਆਪਣੀਆਂ ਟੈਰਿਫ ਕੀਮਤਾਂ ਵਧਾ ਦਿੱਤੀਆਂ ਹਨ। ਰਿਲਾਇੰਸ ਜਿਓ ਤੋਂ ਲੈ ਕੇ ਆਈਡੀਆ-ਵੋਡਾ ਅਤੇ ਏਅਰਟੈੱਲ ਨੇ ਹਰ ਪਲਾਨਸ ’ਤੇ 40 ਫੀਸਦੀ ਤਕ ਦਾ ਵਾਧਾ ਕੀਤਾ ਹੈ। ਪਰ ਇਹ ਇੱਥੇ ਹੀ ਨਹੀਂ ਰੁਕੇਗਾ, ਆਉਣ ਵਾਲੇ ਸਮੇਂ ’ਚ ਟੈਰਿਫ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਟੈਲੀਕਾਮ ਇੰਡਸਟਰੀ ਨੂੰ ਨੁਕਸਾਨ ਤੋਂ ਬਚਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ। 

ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, ਸੈਲੁਲਰ ਆਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ ਯਾਨੀ COAI ਦੇ ਡਾਇਰੈਕਟਰ ਜਨਰਲ ਰਾਜਨ ਮੈਥਿਊਜ਼ ਦਾ ਮੰਨਣਾ ਹੈ ਕਿ ਇੰਡਸਟਰੀ ਦੇ ਫਾਈਨੈਂਸ਼ੀਅਲ ਸਟ੍ਰੈਸ ਨੂੰ ਠੀਕ ਕਰਨ ਲਈ ਟੈਰਿਫ ਹਾਈਕ ਹੋਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਟੈਰਿਫ ਹਾਈਕ 200 ਰੁਪਏ ARPU (ਐਵਰੇਜ ਰੈਵੇਨਿਊ ਪਰ ਯੂਜ਼ਰ) ਤਕ ਵਧਣੇ ਚਾਹੀਦੇ ਹਨ। ਟੈਲੀਕਾਮ ਕੰਪਨੀਆਂ ਵੀ ਟੈਰਿਫ ’ਚ ਵਾਧੇ ਨੂੰ ਲੈ ਕੇ ਟਰਾਈ ਕੋਲ ਗਈਆਂ ਹਨ ਤਾਂ ਜੋਂ ਵਾਇਸ ਅਤੇ ਡਾਟਾ ਲਈ ਫਲੋਰ ਪ੍ਰਾਈਜ਼ਿੰਗ ਤੈਅ ਕੀਤਾ ਜਾ ਸਕੇ। ਫਲੋਰ ਪ੍ਰਾਈਜ਼ਿੰਗ ਲਈ ਇਕ ਪੇਪਰ ਵੀ ਤਿਆਰ ਕੀਤਾ ਗਿਆ ਹੈ ਅਤੇ ਇਸ ਤਹਿਤ ਅਗਲੇ ਮਹੀਨੇ ਜਾਂ ਅਗਲੇ ਹਫਤੇ ’ਚ ਟੈਰਿਫ ਦੀਆਂ ਕੀਮਤਾਂ ਹੋਰ ਵੀ ਵਧ ਸਕਦੀਆਂ ਹਨ। 

ਰਿਪੋਰਟ ਮੁਤਾਬਕ, ਸੈਲੁਲਰ ਆਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ ਟੈਰਿਫ ਵਾਧੇ ਨੂੰ ਲੈ ਕੇ ਟਰਾਈ ਕੋਲ ਗਈ ਹੈ ਅਤੇ ਕੰਸਲਟੇਸ਼ਨ ਪੇਪਰ ਦੇ ਕੇ ਫਲੋਰ ਪ੍ਰਾਈਜ਼ ਸੈੱਟ ਕਰਨ ਲਈ ਕਿਹਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਗਾਹਕਾਂ ਨੇ ਹੁਣ ਵੀ ਨਵੇਂ ਪਲਾਨਸ ਦੇ ਨਾਲ ਰੀਚਾਰਜ ਨਹੀਂ ਕਰਵਾਇਆ। ‘ਈ.ਟੀ. ਨਾਓ’ ਨੂੰ ਦਿੱਤੀ ਇਕ ਇੰਟਰਵਿਊ ’ਚ COAI ਦੇ ਹੈੱਡ ਰਾਜਨ ਮੈਥਿਊਜ਼ ਨੇ ਕਿਹਾ ਸੀ, ‘ਹਾਂ, ਅਸੀਂ ਕਹਿ ਰਹੇ ਸੀ ਸ਼ਾਰਟ ਟਰਮ ਲਈ ਟੈਰਿਫ ਨੂੰ ਵਧਾ ਕੇ ਘੱਟੋ-ਘੱਟ 200 ਰੁਪਏ ARPU ਕੀਤਾ ਜਾਣਾ ਚਾਹੀਦਾ ਹੈ। ਫਿਲਹਾਲ ਟੈਲੀਕਾਮ ਰੈਗੁਲੇਟਰ ਅਥਾਰਿਟੀ ਆਫ ਇੰਡੀਆ ਯਾਨੀ ਟਰਾਈ ਸਟੇਕ ਹੋਲਡਰਾਂ ਦੇ ਕੁਮੈਂਟ ਦਾ ਇੰਤਜ਼ਾਰ ਕਰ ਰਹੀ ਹੈ ਜਿਸ ਤੋਂ ਬਾਅਦ ਟੈਰਿਫ ’ਚ ਵਾਧਾ ਕੀਤਾ ਜਾਵੇ ਜਾਂ ਨਹੀਂ, ਇਸ ’ਤੇ ਫੈਸਲਾ ਲਿਆ ਜਾਵੇਗਾ। ਫਿਲਹਾਲ ਇਹ ਸਾਫ ਨਹੀਂ ਹੈ ਕਿ ਇਸ ਵਾਰ ਟੈਰਿਫ ’ਚ ਕਿੰਨਾ ਵਾਧਾ ਕੀਤਾ ਜਾਵੇਗਾ। 


Related News