ਦੇਸ਼ ਵਿਚ ਚਾਹ ਦੀ ਰਿਕਾਰਡ ਪੈਦਾਵਾਰ

Tuesday, May 08, 2018 - 07:32 PM (IST)

ਕੋਲਕਾਤਾ—ਦੇਸ਼ 'ਚ ਵਿੱਤ ਸਾਲ 2017-18 ਦੌਰਾਨ ਚਾਹ ਦਾ ਉਤਪਾਦ 6 ਫੀਸਦੀ ਦੇ ਵਾਧੇ ਨਾਲ ਰਿਕਾਰਡ ਇਕ ਅਰਬ 32 ਕਰੋੜ 50 ਕਿਲੋਗ੍ਰਾਮ 'ਤੇ ਪਹੁੰਚ ਗਿਆ ਹੈ। ਇਸ ਮਿਆਦ 'ਚ ਚਾਹ ਨਿਰਯਾਤ ਵੀ ਰਿਕਾਰਡ ਸੈਸ਼ਨ 'ਤੇ ਪਹੁੰਇਆ। ਭਾਰਤੀ ਟੀ ਬੋਰਡ ਨੇ ਦੱਸਿਆ ਕਿ ਵਿੱਤ ਸਾਲ 2016-17 ਦੀ ਤੁਲਨਾ 'ਚ ਚਾਹ ਦੇ ਉਤਪਾਦ 'ਚ ਪਿਛਲੇ ਸਾਲ 7 ਕਰੋੜ 46 ਲੱਖ ਕਿਲੋਗ੍ਰਾਮ ਦਾ ਵਾਧਾ ਦਰਜ ਕੀਤਾ ਗਿਆ।
ਇਸ ਮਿਆਦ 'ਚ ਦੇਸ਼ ਤੋਂ ਕੁੱਲ 25 ਕਰੋੜ 65 ਲੱਖ ਕਿਲੋ ਚਾਹ ਦਾ ਨਿਰਯਾਤ ਕੀਤਾ ਗਿਆ ਅਤੇ ਇਸ ਨਾਲ 78 ਕਰੋੜ 59 ਲੱਖ ਡਾਲਰ ਦੀ ਰਾਸ਼ੀ ਪ੍ਰਾਪਤ ਹੋਈ ਜਦਕਿ ਇਸ ਤੋਂ ਪਿਛਲੇ ਵਿੱਤ ਸਾਲ 'ਚ ਇਹ ਅੰਕੜਾ 14 ਫੀਸਦੀ ਘੱਟ ਰਿਹਾ ਸੀ। ਵਿੱਤ ਸਾਲ 2016-17 ਦੀ ਤੁਲਨਾ 'ਚ ਪਿਛਲੇ ਸਾਲ ਨਿਰਯਾਤ 'ਚ 12.71 ਫੀਸਦੀ ਯਾਨੀ ਦੋ ਕਰੋੜ 89 ਲੱਖ ਕਿਲੋਗ੍ਰਾਮ ਦਾ ਵਾਧਾ ਰਿਹਾ। ਭਾਰਤੀ ਮੁਦਰਾ 'ਚ ਨਿਰਯਾਤ ਦਾ ਕੁੱਲ ਮੂਲ ਵਿੱਤ ਸਾਲ 2017-18 ਦੌਰਾਨ 5,064.88 ਕਰੋੜ ਰੁਪਏ ਰਿਹਾ ਜੋ ਇਸ ਤੋਂ ਪਿਛਲੇ ਵਿੱਤ ਸਾਲ ਦੀ ਤੁਲਨਾ 'ਚ 432.38 ਕਰੋੜ ਰੁਪਏ ਜ਼ਿਆਦਾ ਹੈ। ਬੋਰਡ ਮੁਤਾਬਕ ਪਿਛਲੇ ਵਿੱਤ ਸਾਲ ਮਿਸਰ 'ਚ ਚਾਹ ਦੇ ਨਿਰਯਾਤ 'ਚ 29 ਲੱਖ ਕਿਲੋ ਦਾ ਵਾਧਾ ਹੋਇਆ ਹੈ। ਦੱਸਣਯੋਗ ਹੈ ਕਿ ਚਾਹ ਨਿਰਯਾਤ ਦਾ ਇਸ ਤੋਂ ਪਹਿਲੇ ਰਿਕਾਰਡ ਵਿੱਤ ਸਾਲ 1976-77 ਦਾ ਸੀ ਜਦ 24 ਕਰੋੜ 24 ਲੱਖ ਕਿਲੋ ਚਾਹ ਦਾ ਨਿਰਯਾਤ ਕੀਤਾ ਗਿਆ ਸੀ।


Related News