ਬੀਤੇ ਵਿੱਤੀ ਸਾਲ ''ਚ ਚਾਹ ਦੀ ਬਰਾਮਦ 5.6 ਫੀਸਦੀ ਘਟੀ

06/21/2020 9:46:49 PM

ਕੋਲਕਾਤਾ (ਭਾਸ਼ਾ)-ਚਾਹ ਦੀ ਬਰਾਮਦ ਬੀਤੇ ਵਿੱਤੀ ਸਾਲ 2019-20 'ਚ 5.6 ਫੀਸਦੀ ਘੱਟ ਕੇ 24 ਕਰੋੜ ਕਿਲੋਗ੍ਰਾਮ ਰਹਿ ਗਈ। ਇਸ ਤੋਂ ਪਿਛਲੇ ਵਿੱਤੀ ਸਾਲ 'ਚ ਚਾਹ ਦੀ ਬਰਾਮਦ 25.45 ਕਰੋੜ ਕਿਲੋਗ੍ਰਾਮ ਰਿਹਾ ਸੀ। ਚਾਹ ਬੋਰਡ ਦੇ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ । ਅੰਕੜਿਆਂ ਮੁਤਾਬਕ ਸੁਤੰਤਰ ਦੇਸ਼ਾਂ ਦੇ ਰਾਸ਼ਟਰਕੁਲ (ਸੀ. ਆਈ. ਐੱਸ. ਦੇਸ਼) ਦੀ ਬਰਾਮਦ ਮਾਮੂਲੀ ਗਿਰਾਵਟ ਨਾਲ 594 ਕਰੋੜ ਕਿਲੋਗ੍ਰਾਮ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ 2018.19 'ਚ 6.07 ਕਰੋੜ ਕਿਲੋ ਰਹੀ ਸੀ। ਚਾਹ ਬੋਰਡ ਦੇ ਸੂਤਰਾਂ ਨੇ ਕਿਹਾ ਕਿ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ 'ਚ ਸੁਸਤੀ ਦੀ ਵਜ੍ਹਾ ਨਾਲ ਚਾਹ ਦੀ ਬਰਾਮਦ 'ਚ ਗਿਰਾਵਟ ਆਈ ਹੈ।

ਈਰਾਨ ਭਾਰਤੀ ਚਾਹ ਦਾ ਦੂਜਾ ਸਭ ਤੋਂ ਵੱਡਾ ਖਰੀਦਦਾਰ ਹੈ। ਈਰਾਨ ਨੂੰ ਚਾਹ ਦੀ ਬਰਾਮਦ ਵਧ ਕੇ 4.64 ਕਰੋੜ ਕਿਲੋ 'ਤੇ ਪਹੁੰਚ ਗਈ। ਇਸ ਤੋਂ ਪਿਛਲੇ ਵਿੱਤੀ ਸਾਲ 'ਚ ਈਰਾਨ ਨੂੰ ਚਾਹ ਦੀ ਬਰਾਮਦ 4.10 ਕਰੋੜ ਕਿਲੋ ਰਹੀ ਸੀ। ਇਸੇ ਤਰ੍ਹਾਂ ਚੀਨ ਨੂੰ ਚਾਹ ਦੀ ਬਰਾਮਦ 1.05 ਕਰੋੜ ਕਿਲੋ ਤੋਂ ਵਧ ਕੇ 1.27 ਕਰੋੜ ਕਿਲੋ 'ਤੇ ਪਹੁੰਚ ਗਈ। ਹਾਲਾਂਕਿ ਗੁਆਂਢੀ ਦੇਸ਼ ਪਾਕਿਸਤਾਨ ਨੂੰ ਚਾਹ ਦੀ ਬਰਾਮਦ 'ਚ ਵੱਡੀ ਗਿਰਾਵਟ ਆਈ ਹੈ। ਪਾਕਿਸਤਾਨ ਨੂੰ ਬਰਾਮਦ 33 ਲੱਖ ਕਿਲੋਗ੍ਰਾਮ ਰਹੀ, ਜੋ ਇਸ ਤੋਂ ਪਿਛਲੇ ਵਿੱਤੀ ਸਾਲ 'ਚ 1.46 ਕਰੋੜ ਕਿਲੋਗ੍ਰਾਮ ਸੀ। ਇਸ ਤੋਂ ਇਲਾਵਾ ਅਮਰੀਕਾ, ਬ੍ਰਿਟੇਨ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੂੰ ਵੀ ਚਾਹ ਦੀ ਬਰਾਮਦ ਕੀਤੀ ਜਾਂਦੀ ਹੈ। ਇਸ 'ਚ ਬੀਤੇ ਵਿੱਤੀ ਸਾਲ ਦੇ ਆਖਰੀ ਮਹੀਨੇ ਮਾਰਚ 'ਚ ਚਾਹ ਦਾ ਉਤਪਾਦਨ ਭਾਰੀ ਗਿਰਾਵਟ ਨਾਲ 4.34 ਕਰੋੜ ਕਿਲੋਗ੍ਰਾਮ ਰਹਿ ਗਿਆ। ਮਾਰਚ 2018 'ਚ ਚਾਹ ਦਾ ਉਤਪਾਦਨ 7.45 ਕਰੋੜ ਕਿਲੋਗ੍ਰਾਮ ਰਿਹਾ ਸੀ।


Karan Kumar

Content Editor

Related News