ਜੀ. ਐੱਸ. ਟੀ. ਦੀ ਰਕਮ 'ਤੇ ਨਹੀਂ ਕੱਟੇਗਾ ਟੀ. ਡੀ. ਐੱਸ.

07/21/2017 3:33:41 PM

ਨਵੀਂ ਦਿੱਲੀ— ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ.) ਦਾ ਕਹਿਣਾ ਹੈ ਕਿ ਕਿਸੇ ਪੱਖ ਨੂੰ ਦਿੱਤੀ ਗਈ ਸੇਵਾ 'ਚ ਸਿਰਫ ਸੇਵਾ ਦੀ ਰਕਮ 'ਤੇ ਹੀ ਟੀ. ਡੀ. ਐੱਸ. ਕੱਟਿਆ ਜਾਵੇਗਾ, ਜੀ. ਐੱਸ. ਟੀ. ਦੀ ਰਕਮ 'ਤੇ ਨਹੀਂ। ਵਿਭਾਗ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਸੀ. ਬੀ. ਡੀ. ਟੀ. ਦੇ 13 ਜਨਵਰੀ 2014 ਨੂੰ ਜਾਰੀ ਸਰਕੂਲਰ 'ਚ ਇਸ ਗੱਲ ਦਾ ਸਪੱਸ਼ਟ ਜ਼ਿਕਰ ਹੈ ਕਿ ਕਿਸੇ ਸੇਵਾ ਦੇ ਮਾਮਲੇ 'ਚ ਦੇਣ ਵਾਲੇ ਅਤੇ ਲੈਣ ਵਾਲੇ ਵਿਚਕਾਰ ਜੋ ਠੇਕਾ ਹੁੰਦਾ ਹੈ, ਉਸ 'ਚ ਸਿਰਫ ਸੇਵਾ ਦੇ ਮੁੱਲ 'ਤੇ ਟੀ. ਡੀ. ਐੱਸ. ਲੱਗੇਗਾ, ਟੈਕਸ ਦੀ ਰਕਮ 'ਤੇ ਨਹੀਂ। 
ਇਸ ਦੇ ਬਾਅਦ 19 ਜੁਲਾਈ 2017 ਨੂੰ ਸੀ. ਬੀ. ਡੀ. ਟੀ. ਨੇ ਇਕ ਨਵਾਂ ਸਰਕੂਲਰ ਜਾਰੀ ਕੀਤਾ। ਇਸ 'ਚ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਜਾਂ ਫਰਮ ਕਿਸੇ ਨੂੰ ਸੇਵਾ ਪ੍ਰਦਾਨ ਕਰਦਾ ਹੈ ਤਾਂ ਸੇਵਾ ਲੈਣ ਵਾਲੀ ਫਰਮ ਟੀ. ਡੀ. ਐੱਸ. ਦੀ ਰਕਮ ਸਿਰਫ ਸੇਵਾ ਦੀ ਰਕਮ 'ਤੇ ਕੱਟੇਗੀ ਨਾ ਕਿ ਜੀ. ਐੱਸ. ਟੀ. ਦੀ ਰਕਮ 'ਤੇ। 
ਉਦਾਹਰਣ ਲਈ ਮੰਨ ਲਓ ਕਿ ਕੋਈ ਵਿਅਕਤੀ ਕਿਸੇ ਕੰਪਨੀ ਲਈ ਕੰਮ ਕਰਦਾ ਹੈ, ਉਸ ਦੀ ਸੇਵਾ ਦਾ ਮੁੱਲ ਇਕ ਲੱਖ ਰੁਪਏ ਹੋਵੇ ਅਤੇ ਉਸ 'ਤੇ 18 ਫੀਸਦੀ ਜੀ. ਐੱਸ. ਟੀ. ਦੇ ਹਿਸਾਬ ਨਾਲ ਟੈਕਸ ਰਾਸ਼ੀ 18000 ਰੁਪਏ ਹੋਈ। ਉੱਥੇ ਟੀ. ਡੀ. ਐੱਸ. ਦੇ ਰੂਪ 'ਚ ਇਕ ਲੱਖ ਰੁਪਏ 'ਤੇ ਹੀ ਕਟੌਤੀ ਕੀਤੀ ਜਾਵੇਗੀ, ਨਾ ਕਿ 1,18,000 ਰੁਪਏ 'ਤੇ। ਇਸੇ ਤਰ੍ਹਾਂ ਆਵਾਜਾਈ ਸੇਵਾ, ਖਾਣ-ਪੀਣ ਸੇਵਾ ਅਤੇ ਹੋਰ ਸੇਵਾਵਾਂ 'ਤੇ ਵੀ ਟੀ. ਡੀ. ਐੱਸ. ਦੀ ਕਟੌਤੀ ਹੋਵੇਗੀ। 


Related News