TCS ਨੂੰ ਹੋਇਆ 9,926 ਕਰੋੜ ਦਾ ਮੁਨਾਫਾ, ਕੰਪਨੀ ਦੇਵੇਗੀ ਹਰ ਸ਼ੇਅਰ ''ਤੇ ਲਾਭਅੰਸ਼

Tuesday, Apr 12, 2022 - 04:14 PM (IST)

TCS ਨੂੰ ਹੋਇਆ 9,926 ਕਰੋੜ ਦਾ ਮੁਨਾਫਾ, ਕੰਪਨੀ ਦੇਵੇਗੀ ਹਰ ਸ਼ੇਅਰ ''ਤੇ ਲਾਭਅੰਸ਼

ਨਵੀਂ ਦਿੱਲੀ : ਭਾਰਤ ਦੀ ਸਭ ਤੋਂ ਵੱਡੀ ਆਈਟੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ ਨੇ ਸੋਮਵਾਰ ਨੂੰ ਆਪਣੇ ਨਤੀਜਿਆਂ ਦਾ ਐਲਾਨ ਕੀਤਾ। ਟੀਸੀਐਸ ਦੇ ਨਤੀਜੇ ਘੋਸ਼ਿਤ ਕਰਨ ਦੇ ਨਾਲ, ਮਾਰਚ ਤਿਮਾਹੀ ਦੇ ਨਤੀਜਿਆਂ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਹੈ। ਚੌਥੀ ਤਿਮਾਹੀ 'ਚ ਕੰਪਨੀ ਦੀ ਆਮਦਨ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 15.8 ਫੀਸਦੀ ਵਧ ਕੇ 50,591 ਕਰੋੜ ਰੁਪਏ ਹੋ ਗਈ ਹੈ। ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ ਕੰਪਨੀ ਦੀ ਆਮਦਨ 43,705 ਕਰੋੜ ਰੁਪਏ ਸੀ। ਇਸ ਦੇ ਨਾਲ ਹੀ ਕੰਪਨੀ ਦੇ ਬੋਰਡ ਨੇ 22 ਰੁਪਏ ਪ੍ਰਤੀ ਸ਼ੇਅਰ ਲਾਭਅੰਸ਼ ਦੇਣ ਦਾ ਵੀ ਫੈਸਲਾ ਕੀਤਾ ਹੈ।

ਚੌਥੀ ਤਿਮਾਹੀ ਵਿੱਚ, TCS ਦਾ ਏਕੀਕ੍ਰਿਤ ਸ਼ੁੱਧ ਲਾਭ 9,926 ਕਰੋੜ ਰੁਪਏ ਰਿਹਾ। ਬਾਜ਼ਾਰ ਮਾਹਿਰਾਂ ਦੇ ਅੰਦਾਜ਼ੇ ਮੁਤਾਬਕ ਹੀ ਸ਼ੁੱਧ ਲਾਭ ਰਿਹਾ। ਬਾਜ਼ਾਰ ਮਾਹਿਰਾਂ ਨੇ ਟੀਸੀਐਸ ਦਾ ਮੁਨਾਫ਼ਾ ਲਗਭਗ 10,000 ਕਰੋੜ ਰੁਪਏ ਹੋਣ ਦੀ ਉਮੀਦ ਜਤਾਈ ਸੀ। ਪਿਛਲੇ ਸਾਲ ਦੀ ਇਸੇ ਤਿਮਾਹੀ 'ਚ ਕੰਪਨੀ ਦਾ ਏਕੀਕ੍ਰਿਤ ਸ਼ੁੱਧ ਲਾਭ 9,246 ਕਰੋੜ ਰੁਪਏ ਰਿਹਾ ਸੀ।

ਕੰਪਨੀ ਦੇ ਨਤੀਜੇ ਬਾਜ਼ਾਰ ਬੰਦ ਹੋਣ ਤੋਂ ਬਾਅਦ ਆਏ ਹਨ। TCS ਦੇ ਸ਼ੇਅਰ ਸੋਮਵਾਰ ਨੂੰ 0.36% ਦੇ ਵਾਧੇ ਨਾਲ 3,699 ਰੁਪਏ 'ਤੇ ਬੰਦ ਹੋਏ। ਸਾਲ 2022 ਦੀ ਗੱਲ ਕਰੀਏ ਤਾਂ ਇਸ ਸਾਲ ਹੁਣ ਤੱਕ ਕੰਪਨੀ ਦੇ ਸ਼ੇਅਰ 3% ਡਿੱਗ ਚੁੱਕੇ ਹਨ। ਇਸ ਦੇ ਨਾਲ ਹੀ ਨਿਫਟੀ ਆਈਟੀ ਇੰਡੈਕਸ 'ਚ ਇਸ ਦੌਰਾਨ ਕਰੀਬ 10 ਫੀਸਦੀ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਵੱਡੀ ਰਾਹਤ: ਹੁਣ ਇਸ ਤਾਰੀਖ਼ ਤੱਕ ਅਪਡੇਟ ਕਰ ਸਕਣਗੇ eKYC

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News