ਟੈਕਸਦਾਤਾ 1 ਅਪ੍ਰੈਲ ਤੋਂ ਦਾਖ਼ਲ ਕਰ ਸਕਣਗੇ ਆਮਦਨ ਟੈਕਸ ਰਿਟਰਨ, ਜਾਰੀ ਹੋਏ ਫਾਰਮ
Thursday, Feb 16, 2023 - 05:38 PM (IST)
ਨਵੀਂ ਦਿੱਲੀ (ਭਾਸ਼ਾ) – ਇਨਕਮ ਟੈਕਸ ਵਿਭਾਗ ਨੇ ਕਿਹਾ ਕਿ 2022-23 ਲਈ ਇਨਕਮ ਟੈਕਸ (ਆਈ. ਟੀ. ਆਰ.) ਫਾਰਮ 1 ਅਪ੍ਰੈਲ ਤੋਂ ਲਾਗੂ ਹੋਣਗੇ ਅਤੇ ਇਨ੍ਹਾਂ ਨੂੰ ਆਗਾਮੀ ਮੁਲਾਂਕਣ ਸਾਲ ਦੀ ਸ਼ੁਰੂਆਤ ਤੋਂ ਰਿਟਰਨ ਦਾਖਲ ਕਰਨ ਦੀ ਸਹੂਲਤ ਨੂੰ ਕਾਫੀ ਪਹਿਲਾਂ ਨੋਟੀਫਾਈਡ ਕਰ ਦਿੱਤਾ ਗਿਆ ਹੈ। ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਟੈਕਸਦਾਤਿਆਂ ਨੂੰ ਸਹੂਲਤ ਦੇਣ ਅਤੇ ਰਿਟਰਨ ਭਰਨ ਦੀ ਪ੍ਰਕਿਰਿਆ ਨੂੰ ਹੋਰ ਸੌਖਾਲਾ ਕਰਨ ਲਈ ਆਈ. ਟੀ. ਆਰ. ਫਾਰਮ ’ਚ ਪਿਛਲੇ ਸਾਲ ਦੀ ਤੁਲਣਾ ’ਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਹੈ। ਸਿਰਫ ਇਨਕਮ ਟੈਕਸ ਐਕਟ, 1961 ’ਚ ਸੋਧ ਕਾਰਣ ਕੁੱਝ ਜ਼ਰੂਰੀ ਪਰ ਘੱਟ ਬਦਲਾਅ ਕੀਤੇ ਗਏ ਹਨ।
ਇਹ ਵੀ ਪੜ੍ਹੋ : ਸਰਕਾਰ ਨੇ ਸਾਲ 2022-23 ਲਈ ਆਈਟੀਆਰ ਫਾਰਮ ਨੂੰ ਕੀਤਾ ਨੋਟੀਫਾਈ
ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀ. ਬੀ. ਡੀ. ਟੀ.) ਨੇ ਵਿਅਕਤੀਆਂ, ਪੇਸ਼ੇਵਰਾਂ ਅਤੇ ਕੰਪਨੀਆਂ ਲਈ 2022-23 ’ਚ ਹੋਈ ਆਮਦਨ ਲਈ 10 ਫਰਵਰੀ ਨੂੰ ਇਨਕਮ ਟੈਕਸ ਫਾਰਮ 1-6 ਨੋਟੀਫਾਈਡ ਕਰ ਦਿੱਤੇ ਸਨ। ਨਾਲ ਹੀ ਆਈ. ਟੀ. ਆਰ. ਫਾਰਮ-7 ਨੂੰ ਧਰਮਾਰਥ ਟਰੱਸਟ, ਵਿਗਿਆਨੀ ਖੋਜ ਸੰਸਥਾਨ, ਸਿਆਸੀ ਪਾਰਟੀਆਂ ਅਤੇ ਯੂਨੀਵਰਸਿਟੀਆਂ ਲਈ 14 ਫਰਵਰੀ ਨੂੰ ਨੋਟੀਫਾਈਡ ਕੀਤਾ ਗਿਆ ਸੀ। ਸੀ. ਬੀ. ਡੀ. ਟੀ. ਨੇ ਕਿਹਾ ਕਿ ਇਹ ਆਈ. ਟੀ. ਆਰ. ਫਾਰਮ 1 ਅਪ੍ਰੈਲ 2023 ਤੋਂ ਪ੍ਰਭਾਵੀ ਹੋਣਗੇ ਅਤੇ ਆਗਾਮੀ ਮੁਲਾਂਕਣ ਸਾਲ ਦੀ ਸ਼ੁਰੂਆਤ ਤੋਂ ਰਿਟਰਨ ਦਾਖਲ ਕਰਨ ਦੀ ਸਹੂਲਤ ਦੇਣ ਲਈ ਇਨ੍ਹਾਂ ਨੂੰ ਪਹਿਲਾਂ ਹੀ ਨੋਟੀਫਾਈਡ ਕਰ ਦਿੱਤਾ ਗਿਆ ਹੈ। ਆਈ. ਟੀ. ਆਰ. ਫਾਰਮ ਆਮ ਤੌਰ ’ਤੇ ਕਿਸੇ ਵਿੱਤੀ ਸਾਲ ਲਈ ਮਾਰਚ ਦੇ ਅਖੀਰ ਤੱਕ ਜਾਂ ਅਪ੍ਰੈਲ ਦੀ ਸ਼ੁਰੂਆਤ ’ਚ ਨੋਟੀਫਾਈਡ ਹੁੰਦੇ ਹਨ।
ਇਹ ਵੀ ਪੜ੍ਹੋ : ਖੇਤੀਬਾੜੀ ਮੰਤਰਾਲੇ ਨੇ ਦਿੱਤੀ ਰਾਹਤ ਦੀ ਖ਼ਬਰ , ਜਲਦ ਘੱਟ ਹੋਣਗੀਆਂ ਆਟੇ ਦੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।