ਡੀਜ਼ਲ ਅਤੇ ATF ''ਤੇ ਵਧ ਗਿਆ ਟੈਕਸ, ਕਰੂਡ ਆਇਲ ਨੂੰ ਲੈ ਕੇ ਇਹ ਫ਼ੈਸਲਾ

08/19/2022 4:54:07 PM

ਬਿਜਨੈੱਸ ਡੈਸਕ- ਕੇਂਦਰ ਸਰਕਾਰ ਨੇ ਡੀਜ਼ਲ ਦੇ ਨਿਰਯਾਤ 'ਤੇ ਲੱਗਣ ਵਾਲਾ ਵਿੰਡਫਾਲ ਗੇਨ ਟੈਕਸ ਫਿਰ ਵਧਾ ਦਿੱਤਾ ਹੈ। ਨਾਲ ਹੀ ਹਵਾਈ ਜਹਾਜ਼ ਦੇ ਈਂਧਨ (ਏ.ਟੀ.ਐੱਫ.) ਦੇ ਨਿਰਯਾਤ 'ਤੇ ਇਕ ਵਾਰ ਫਿਰ ਤੋਂ ਇਸ ਟੈਕਸ ਨੂੰ ਲਾਗੂ ਕਰ ਦਿੱਤਾ ਗਿਆ ਹੈ। ਹਾਲਾਂਕਿ ਘਰੇਲੂ ਪੱਧਰ 'ਤੇ ਉਤਪਾਦਤ ਕਰੂਡ ਆਇਲ 'ਤੇ ਚਾਰਜ ਘਟਾ ਦਿੱਤਾ ਹੈ। 
ਵੀਰਵਾਰ ਸ਼ਾਮ ਨੂੰ ਜਾਰੀ ਇਕ ਅਧਿਕਾਰਿਕ ਸੂਚਨਾ ਮੁਤਾਬਕ ਡੀਜ਼ਲ ਦੇ ਨਿਰਯਾਤ 'ਤੇ ਟੈਕਸ ਜਿਥੇ 5 ਰੁਪਏ ਤੋਂ ਵਧਾ ਕੇ ਸੱਤ ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ, ਉਧਰ ਏ.ਟੀ.ਐੱਫ. ਦੇ ਨਿਰਯਾਤ 'ਤੇ ਫਿਰ ਤੋਂ ਦੋ ਰੁਪਏ ਲੀਟਰ ਦਾ ਟੈਕਸ ਲਗਾਇਆ ਗਿਆ ਹੈ। ਪੈਟਰੋਲ ਦੇ ਨਿਰਯਾਤ 'ਤੇ ਜ਼ੀਰੋ ਟੈਕਸ ਦੀ ਵਿਵਸਥਾ ਜਾਰੀ ਰਹੇਗੀ। ਇਸ ਤੋਂ ਪਹਿਲਾਂ ਬੀਤੀ ਦੋ ਅਗਸਤ ਨੂੰ ਸਰਕਾਰ ਨੇ ਡੀਜ਼ਲ ਦੇ ਨਿਰਯਾਤ 'ਤੇ ਲੱਗਣ ਵਾਲਾ ਵਿੰਡਫਾਲ ਗੇਨ ਟੈਕਸ ਨੂੰ 11 ਰੁਪਏ ਤੋਂ ਘਟਾ ਕੇ ਪੰਜ ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਸੀ। ਹਵਾਈ ਜਹਾਜ਼ ਦੇ ਈਂਧਨ ਭਾਵ ਏ.ਟੀ.ਐੱਫ. (ਜਹਾਜ਼ ਈਂਧਨ) ਦੇ ਨਿਰਯਾਤ 'ਤੇ ਇਸ ਟੈਕਸ ਨੂੰ ਖਤਮ ਕਰ ਦਿੱਤਾ ਗਿਆ ਸੀ। ਹਾਲਾਂਕਿ ਉਸ ਸਮੇਂ ਘਰੇਲੂ ਪੱਧਰ 'ਤੇ ਉਤਪਾਦਿਤ ਕਰੂਡ ਆਇਲ 'ਤੇ ਟੈਕਸ 17,000 ਰੁਪਏ ਪ੍ਰਤੀ ਟਨ ਤੋਂ ਵਧਾ ਕੇ 17,750 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਸੀ। 
ਕਰੂਡ ਆਇਲ 'ਤੇ ਘਟਾਇਆ ਗਿਆ ਟੈਕਸ
ਸੂਚਨਾ ਅਨੁਸਾਰ ਘਰੇਲੂ ਪੱਧਰ 'ਤੇ ਉਤਪਾਦਿਤ ਕਰੂਡ ਆਇਲ 'ਤੇ ਟੈਕਸ  17,750 ਰੁਪਏ ਪ੍ਰਤੀ ਟਨ ਤੋਂ ਘਟਾ ਕੇ 13000 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਹੈ। ਇਹ ਕਦਮ ਓ.ਐੱਨ.ਜੀ.ਸੀ. ਅਤੇ ਵੇਦਾਂਤਾ ਲਿਮਟਿਡ ਵਰਗੇ ਕਰੂਡ ਪ੍ਰਡਿਊਸਰਾਂ ਦੇ ਮੁਨਾਫੇ ਨੂੰ ਵਧਾ ਦੇਵੇਗਾ।
ਦੋ ਵਾਰ ਟੈਕਸ 'ਚ ਕਟੌਤੀ ਤੋਂ ਬਾਅਦ ਹੋਇਆ ਹੈ ਵਾਧਾ
ਬੀਤੇ ਕੁਝ ਮਹੀਨੇ 'ਚ ਦੇਖੀਏ ਤਾਂ ਸਰਕਾਰ ਨੇ ਦੋ ਵਾਰ ਟੈਕਸ 'ਚ ਕਟੌਤੀ ਕਰਨ ਤੋਂ ਬਾਅਦ ਇਹ ਵਾਧਾ ਕੀਤਾ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਭਾਰਤ ਦਾ ਵਪਾਰ ਘਾਟਾ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਇਸ ਮਹੀਨੇ ਦੀ ਪਹਿਲੀ ਤਾਰੀਕ ਨੂੰ ਜਾਰੀ ਅੰਕੜਿਆਂ ਤੋਂ ਪਤਾ ਚੱਲਿਆ ਸੀ ਕਿ ਭਾਰਤ ਦਾ ਵਪਾਰ ਘਾਟਾ ਜੁਲਾਈ 'ਚ ਵਧ ਕੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਅਜਿਹਾ ਜਿੰਸਾਂ ਦੀ ਉੱਚਾਈ ਕੀਮਤਾਂ ਅਤੇ ਰੁਪਏ 'ਚ ਕਮਜ਼ੋਰੀ ਦੀ ਵਜ੍ਹਾ ਨਾਲ ਆਯਾਤ ਮਹਿੰਗਾ ਹੋਣ ਨਾਲ ਹੋਇਆ। 
 


Aarti dhillon

Content Editor

Related News