ਪੈਟਰੋਲੀਅਮ ਕਰੂਡ ’ਤੇ 6,400 ਰੁਪਏ ਪ੍ਰਤੀ ਟਨ ’ਤੇ ਵਧਿਆ ਟੈਕਸ
Thursday, Apr 20, 2023 - 10:22 AM (IST)
ਨਵੀਂ ਦਿੱਲੀ–ਸਰਕਾਰ ਨੇ ਘਰੇਲੂ ਕੱਚੇ ਤੇਲ ਦੇ ਉਤਪਾਦਨ ’ਤੇ ਵਿੰਡਫਾਲ ਟੈਕਸ ਨੂੰ ਸੋਧ ਕੇ 6,400 ਰੁਪਏ ਪ੍ਰਤੀ ਟਨ ਕਰ ਦਿੱਤਾ ਹੈ ਕਿਉਂਕਿ ਇਸ ਦਾ ਟੀਚਾ ਪੈਟਰੋਲੀਅਮ ਖੇਤਰ ’ਚ ਟੈਕਸ ਦੇ ਬੁਨਿਆਦੀ ਢਾਂਚੇ ਨੂੰ ਨਿਆਂਸੰਗਤ ਬਣਾਉਣਾ ਅਤੇ ਨਾਲ ਹੀ ਉਦਯੋਗ ’ਚ ਨਿਵੇਸ਼ ਨੂੰ ਬੜ੍ਹਾਵਾ ਦੇਣਾ ਹੈ। ਵਿੰਡਫਾਲ ਟੈਕਸ ਇਕ ਤਰ੍ਹਾਂ ਦਾ ਸਰਚਾਰਜ ਹੈ ਜੋ ਉਨ੍ਹਾਂ ਕਾਰੋਬਾਰ ਅਤੇ ਸੈਕਟਰਸ ’ਤੇ ਲਗਾਇਆ ਜਾਂਦਾ ਹੈ ਜੋ ਇਕਨੌਮਿਕ ਐਕਸਪੈਂਸ਼ਨ ਕਾਰਣ ਐਵਰੇਜ ਤੋਂ ਵੱਧ ਲਾਭ ਕਮਾਉਂਦੇ ਹਨ।
ਸਰਕਾਰ ਨੇ ਕਰੂਡ ਪੈਟਰੋਲੀਅਮ ’ਤੇ ਸਪੈਸ਼ਲ ਐਕਸਟ੍ਰਾ ਐਕਸਾਈਜ ਡਿਊਟੀ ਯਾਨੀ ਐੱਸ. ਏ. ਈ. ਡੀ. ਨੂੰ ਜ਼ੀਰੋ ਤੋਂ ਵਧਾ ਕੇ 6,400 ਰੁਪਏ ਪ੍ਰਤੀ ਟਨ ਕਰ ਦਿੱਤਾ। ਪੈਟਰੋਲੀਅਮ ਅਤੇ ਏਵੀਏਸ਼ਨ ਟਰਬਾਈਨ ਫਿਊਲ (ਏ. ਟੀ. ਐੱਫ.) ਉੱਤੇ ਐੱਸ. ਏ. ਈ. ਡੀ. ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਇਹ ਜ਼ੀਰੋ ਰਹੇਗਾ। ਇਹ ਡਿਊਟੀ 19 ਅਪ੍ਰੈਲ ਯਾਨੀ ਅੱਜ ਤੋਂ ਲਾਗੂ ਹੋਵੇਗੀ। ਹਰ ਪੰਦਰਵਾੜੇ ਟੈਕਸ ਦਰਾਂ ਦੀ ਸਮੀਖਿਆ ਕੀਤੀ ਜਾਂਦੀ ਹੈ। ਡੀਜ਼ਲ ’ਤੇ ਐਕਸਪੋਰਟ ਡਿਊਟੀ ਹਟਾ ਦਿੱਤੀ ਜਾਏਗੀ, ਜਿਸ ਤੋਂ ਬਾਅਦ ਡੀਜ਼ਲ ’ਤੇ ਐੱਸ. ਏ. ਈ. ਡੀ. 0.50 ਰੁਪਏ ਪ੍ਰਤੀ ਲਿਟਰ ਤੋਂ ਘਟ ਕੇ ਜ਼ੀਰੋ ਹੋ ਜਾਏਗਾ। ਪਿਛਲੀ ਸੋਧ ’ਚ ਡੀਜ਼ਲ ਦੇ ਐਕਸਪੋਰਟ ’ਤੇ ਟੈਕਸ ਨੂੰ 1 ਰੁਪਏ ਤੋਂ ਘਟਾ ਕੇ 0.50 ਰੁਪਏ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ-ਫਰਵਰੀ 'ਚ ESIC ਨੇ ਜੋੜੇ 16.03 ਲੱਖ ਨਵੇਂ ਮੈਂਬਰ
ਕੰਪਨੀਆਂ ’ਤੇ ਕੀ ਹੋਵੇਗਾ ਅਸਰ
ਕੱਚੇ ਤੇਲ ਦੇ ਉਤਪਾਦਨ ’ਤੇ ਵਿੰਡਫਾਲ ਟੈਕਸ ’ਚ ਸੋਧਨਾਲ ਸਰਕਾਰ ਨੂੰ ਵਾਧੂ ਮਾਲੀਆ ਜੈਨਰੇਟ ਹੋਣ ਦੀ ਉਮੀਦ ਹੈ ਪਰ ਇਸ ਦਾ ਅਸਰ ਉਨ੍ਹਾਂ ਤੇਲ ਕੰਪਨੀਆਂ ’ਤੇ ਪਵੇਗਾ, ਜਿਨ੍ਹਾਂ ਨੇ ਵਧੇਰੇ ਟੈਕਸ ਦੇਣਾ ਹੋਵੇਗਾ। ਡੀਜ਼ਲ ’ਤੇ ਐਕਸਪੋਰਟ ਡਿਊਟੀ ਹਟਾਉਣ ਨਾਲ ਮੈਨੂਫੈਕਚਰਿੰਗ ਸੈਕਟਰ ਹਾਂਪੱਖੀ ਤੌਰ ’ਤੇ ਪ੍ਰਭਾਵਿਤ ਹੋਵੇਗਾ ਕਿਉਂਕਿ ਇਹ ਬਿਜਲੀ ਉਤਪਾਦਨ ਦੇ ਨਾਲ-ਨਾਲ ਆਵਾਜਾਈ ਲਈ ਡੀਜ਼ਲ ’ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਤੁਹਾਨੂੰ ਦੱਸ ਦਈਏ ਕਿ ਵਿੰਡਫਾਲ ਟੈਕਸ ਦੀ ਸ਼ੁਰੂਆਤ ਪਿਛਲੇ ਸਾਲ ਕੀਤੀ ਗਈ ਸੀ।
ਇਹ ਵੀ ਪੜ੍ਹੋ-ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਇਲੈਕਟ੍ਰਾਨਿਕ ਵਾਹਨਾਂ ਦੀ ਵਿਕਰੀ ਵਧਣ ਦੀ ਉਮੀਦ
ਆਮ ਜਨਤਾ ’ਤੇ ਹੋਵੇਗਾ ਅਸਰ
ਵਿੰਡਫਾਲ ਟੈਕਸ ਦਾ ਆਮ ਲੋਕਾਂ ’ਤੇ ਕੋਈ ਅਸਰ ਨਹੀਂ ਪੈਂਦਾ ਹੈ। ਇਹ ਅਸਰ ਉਨ੍ਹਾਂ ਕੰਪਨੀਆਂ ’ਤੇ ਪੈਂਦਾ ਹੈ ਤਾਂ ਦੇਸ਼ ਆਇਲ ਰਿਫਾਈਨ ਕਰ ਕੇ ਦੂਜੇ ਦੇਸ਼ਾਂ ’ਚ ਐਕਸਪੋਰਟ ਕਰ ਰਹੀਆਂ ਹਨ। ਦੇਸ਼ ਦੀਆਂ ਕਈ ਕੰਪਨੀਆਂ ਅਜਿਹੀਆਂ ਹਨ ਜੋ ਕੱਚਾ ਤੇਲ ਬਾਹਰ ਤੋਂ ਇੰਪੋਰਟ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਦੇਸ਼ ’ਚ ਰਿਫਾਈਨ ਕਰ ਕੇ ਦੂਜੇ ਦੇਸ਼ਾਂ ਨੂੰ ਵਧੇਰੇ ਕੀਮਤਾਂ ’ਤੇ ਐਕਸਪੋਰਟ ਕਰਦੀਆਂ ਹਨ। ਜੇ ਇਹ ਲਾਭ ਔਸਤ ਨਾਲੋਂ ਵੱਧ ਦੇਖਣ ਨੂੰ ਮਿਲਦਾ ਹੈ, ਉਦੋਂ ਆਪਣੀ ਕਮਾਈ ਵਧਾਉਣ ਲਈ ਇਸ ਟੈਕਸ ਦਾ ਇਸਤੇਮਾਲ ਕਰਦੀ ਹੈ, ਜਿਵੇਂ ਕਿ ਇਸ ਵਾਰ ਕੀਤਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।