ਟਾਟਾ ਰਿਐਲਟੀ ਨੇ ਰਿਤੇਸ਼ ਸਚਦੇਵ ਨੂੰ ਬਣਾਇਆ ਸੀਨੀਅਰ ਉਪ ਪ੍ਰਧਾਨ

Thursday, Feb 20, 2020 - 03:04 PM (IST)

ਟਾਟਾ ਰਿਐਲਟੀ ਨੇ ਰਿਤੇਸ਼ ਸਚਦੇਵ ਨੂੰ ਬਣਾਇਆ ਸੀਨੀਅਰ ਉਪ ਪ੍ਰਧਾਨ

ਨਵੀਂ ਦਿੱਲੀ—ਟਾਟਾ ਸਨਸ ਦੀ ਸਬਸਿਡੀ ਟਾਟਾ ਰਿਐਲਟੀ ਐਂਡ ਇੰਫਰਾਸਟਰਕਚਰ ਲਿਮਟਿਡ ਨੇ ਰਿਤੇਸ਼ ਸਚਦੇਵ ਨੂੰ ਵਪਾਰਕ ਪੱਟਾ ਅਤੇ ਸੰਪਤੀ ਪ੍ਰਬੰਧਨ ਦਾ ਮੁੱਖ ਅਤੇ ਸੀਨੀਅਰ ਉਪ ਪ੍ਰਧਾਨ ਨਿਯੁਕਤ ਕਰਨ ਦੀ ਵੀਰਵਾਰ ਨੂੰ ਘੋਸ਼ਣਾ ਕੀਤੀ ਹੈ। ਸਚਦੇਵ ਇਸ ਤੋਂ ਪਹਿਲਾਂ ਕੋਲੀਅਰਸ ਇੰਟਰਨੈਸ਼ਨਲ 'ਚ ਦੱਖਣੀ ਭਾਰਤ ਦੇ ਪ੍ਰਬੰਧ ਨਿਰਦੇਸ਼ਕ ਸਨ। ਉਸ ਦੇ ਕੋਲ ਰਿਐਲਟੀ ਖੇਤਰ 'ਚ ਕੰਮ ਕਰਨ ਦਾ 20 ਸਾਲ ਤੋਂ ਜ਼ਿਆਦਾ ਅਨੁਭਵ ਹੈ। ਟਾਟਾ ਰਿਐਲਟੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁਖ ਕਾਰਜਕਾਰੀ ਅਧਿਕਾਰੀ ਸੰਜੇ ਦੱਤ ਨੇ ਕਿਹਾ ਕਿ ਭਾਰਤ 'ਚ ਵਪਾਰਕ ਰੀਅਲ ਖੇਤਰ ਵਾਧੇ ਦੀ ਰਾਹਤ 'ਤੇ ਹੈ। ਅਸੀਂ ਟਾਟਾ ਰਿਐਲਟੀ 'ਚ ਪਹਿਲਾਂ ਹੀ ਆਪਣੇ ਕਾਰੋਬਾਰ ਨੂੰ ਵਪਾਰਕ ਰੀਅਲ ਅਸਟੇਟ ਵੱੱਲ ਮੋੜ ਦਿੱਤਾ ਹੈ। ਅਸੀਂ ਗੁਰੂਗ੍ਰਾਮ 'ਚ ਦੋ ਸੂਚਨਾ ਤਕਨਾਲੋਜੀ ਕੇਂਦਰ...ਇੰਟੈਲੀਅਨ ਪਾਰਕ ਅਤੇ ਇੰਟੈਲੀਅਨ ਏਜ 'ਤੇ ਸ਼ੁਰੂ ਕਰਨ ਦੀ ਯੋਜਨਾ ਤੈਅ ਕੀਤੀ ਹੈ। ਇਸ ਦੇ ਇਲਾਵਾ ਮੁੰਬਈ 'ਚ ਵੀ ਇੰਟੈਲੀਅਨ ਪਾਰਕ ਤਿਆਰ ਹੋ ਰਿਹਾ ਹੈ। ਸਚਦੇਵ ਸਿਵਿਲ ਇੰਜੀਨੀਅਰ ਹਨ। ਉਨ੍ਹਾਂ ਨੇ ਯੂਨੀਵਰਸਿਟੀ ਆਫ ਲੀਡਸ ਨਾਲ ਐਬ.ਬੀ.ਏ. ਕੀਤਾ ਹੈ।


author

Aarti dhillon

Content Editor

Related News