ਟਾਟਾ ਪਾਵਰ ਨੂੰ ਰੂਸ ''ਚ ਮਿਲਿਆ ਖੋਦਾਈ ਲਾਇਸੈਂਸ

Sunday, Dec 24, 2017 - 01:40 AM (IST)

ਟਾਟਾ ਪਾਵਰ ਨੂੰ ਰੂਸ ''ਚ ਮਿਲਿਆ ਖੋਦਾਈ ਲਾਇਸੈਂਸ

ਮੁੰਬਈ (ਇੰਟ.)-ਟਾਟਾ ਪਾਵਰ ਨੇ ਕਿਹਾ ਕਿ ਉਸ ਨੇ ਰੂਸ ਦੇ ਪੂਰਬੀ ਇਲਾਕੇ 'ਚ ਖੋਦਾਈ ਲਾਇਸੈਂਸ ਹਾਸਲ ਕੀਤਾ ਹੈ ਅਤੇ ਇਸ ਦਾ ਮਕਸਦ ਉਥੇ ਕੱਢੇ ਜਾਣ ਵਾਲੇ ਕੋਲੇ ਦੀ ਵਰਤੋਂ ਮੁੰਦਰਾ, ਟਰਾਂਬੇ ਪਾਵਰ ਪਲਾਂਟ 'ਚ ਕਰਨ ਦਾ ਹੈ। ਇਕ ਸਰਕੂਲਰ 'ਚ ਕੰਪਨੀ ਨੇ ਕਿਹਾ ਕਿ ਉਹ ਪੂਰਬੀ ਏਸ਼ੀਆਈ ਬਾਜ਼ਾਰਾਂ 'ਚ ਇਸ ਦੀ ਬਰਾਮਦ 'ਤੇ ਵੀ ਵਿਚਾਰ ਕਰੇਗੀ। 
ਬੀ. ਐੱਸ. ਈ. ਨੂੰ ਭੇਜੀ ਸੂਚਨਾ 'ਚ ਕੰਪਨੀ ਨੇ ਕਿਹਾ ਕਿ ਇਸ ਦੀ ਰੂਸੀ ਸਹਾਇਕ ਫਾਰ ਈਸਟ ਨੈਚੁਰਲ ਰਿਸੋਰਸਿਜ਼ ਐੱਲ. ਐੱਲ. ਸੀ. ਨੂੰ ਕਮਚਟਕਾ ਸੂਬੇ 'ਚ ਕੋਲੇ ਦੇ ਖੋਦਾਈ ਦਾ ਲਾਇਸੈਂਸ ਇਕ ਨਿਲਾਮੀ ਪ੍ਰਕਿਰਿਆ 'ਚ 47 ਲੱਖ ਡਾਲਰ 'ਚ ਮਿਲਿਆ। 
ਕੰਪਨੀ ਨੇ ਬਿਆਨ 'ਚ ਕਿਹਾ ਕਿ ਕੋਲਾ ਖਾਨ 'ਚ ਉਚ ਗੁਣਵੱਤਾ ਵਾਲੇ ਤਾਪ ਕੋਲੇ ਦਾ 38 ਕਰੋੜ ਟਨ ਤੋਂ ਜ਼ਿਆਦਾ ਦਾ ਭੰਡਾਰ ਹੈ ਅਤੇ ਕੰਪਨੀ ਦਾ ਇਰਾਦਾ ਇਸ ਦੀ ਵਰਤੋਂ ਮੁੰਦਰਾ ਅਤੇ ਟਰਾਂਬੇ 'ਚ ਕਰਨ ਦਾ ਹੈ। ਨਾਲ ਹੀ ਕੰਪਨੀ ਪੂਰਬੀ ਏਸ਼ੀਆਈ ਬਾਜ਼ਾਰਾਂ 'ਚ ਇਸ ਨੂੰ ਵੇਚ ਵੀ ਸਕਦੀ ਹੈ। ਕੰਪਨੀ ਨੇ ਕਿਹਾ ਕਿ ਉਹ ਇਸ ਪ੍ਰਾਜੈਕਟ ਦੇ ਪੜਾਅਬੱਧ ਤਰੀਕੇ ਨਾਲ ਲਾਗੂਕਰਨ ਲਈ ਪੂੰਜੀਗਤ ਖਰਚੇ ਦੀ ਯੋਜਨਾ ਤਿਆਰ ਕਰੇਗੀ।


Related News