ਚੌਥੀ ਤਿਮਾਹੀ ''ਚ ਮੁਨਾਫਾ ਦੁੱਗਣਾ ਹੋਣ ਨਾਲ ਟਾਟਾ ਪਾਵਰ ਦੇ ਸ਼ੇਅਰ 7 ਫ਼ੀਸਦੀ ਵਧੇ
Wednesday, May 20, 2020 - 04:09 PM (IST)
ਨਵੀਂ ਦਿੱਲੀ (ਭਾਸ਼ਾ) : ਚੌਥੀ ਤਿਮਾਹੀ ਵਿਚ ਸ਼ੁੱਧ ਮੁਨਾਫ਼ਾ ਦੁੱਗਣਾ ਹੋਣ ਨਾਲ ਟਾਟਾ ਪਾਵਰ ਦੇ ਸ਼ੇਅਰਾਂ ਵਿਚ ਬੁੱਧਵਾਰ ਨੂੰ 7 ਫੀਸਦੀ ਦੀ ਤੇਜੀ ਆਈ। ਬੀ.ਐਸ.ਈ. ਵਿਚ ਕੰਪਨੀ ਦੇ ਸ਼ੇਅਰ 6.95 ਫ਼ੀਸਦੀ ਵੱਧ ਕੇ 34.60 ਰੁਪਏ ਦੇ ਭਾਅ 'ਤੇ ਆ ਗਏ, ਜਦੋਂਕਿ ਐਨ.ਐਸ.ਈ. ਵਿਚ 6.62 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ।
ਟਾਟਾ ਪਾਵਰ ਨੇ ਮੰਗਲਵਾਰ ਨੂੰ ਦੱਸਿਆ ਕਿ ਉਸ ਦਾ ਸ਼ੁੱਧ ਮੁਨਾਫ਼ਾ ਦੁੱਗਣਾ ਵੱਧ ਕੇ ਜਨਵਰੀ-ਮਾਰਚ ਤਿਮਾਹੀ ਵਿਚ 475 ਕਰੋੜ ਰੁਪਏ ਹੋ ਗਿਆ। ਕੰਪਨੀ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ 31 ਮਾਰਚ 2019 ਨੂੰ ਖ਼ਤਮ ਤਿਮਾਹੀ ਵਿਚ ਉਸ ਦਾ ਸ਼ੁੱਧ ਮੁਨਾਫ਼ਾ 172 ਕਰੋੜ ਰੁਪਏ ਸੀ।