ਟਾਟਾ ਮੋਟਰਜ਼ ਦੀ ਕੁੱਲ ਵਿਕਰੀ ਅਗਸਤ 'ਚ 13 ਫੀਸਦੀ ਵਧੀ

09/03/2020 3:43:18 PM

ਨਵੀਂ ਦਿੱਲੀ— ਟਾਟਾ ਮੋਟਰਜ਼ ਨੇ ਵੀਰਵਾਰ ਨੂੰ ਕਿਹਾ ਕਿ ਅਗਸਤ 'ਚ ਉਸ ਦੀ ਕੁੱਲ ਵਿਕਰੀ 13.38 ਫੀਸਦੀ ਵੱਧ ਕੇ 36,472 ਇਕਾਈ ਹੋ ਗਈ।

ਟਾਟਾ ਮੋਟਰਜ਼ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਪਿਛਲੇ ਸਾਲ ਇਸੇ ਅਰਸੇ 'ਚ 32,166 ਵਾਹਨਾਂ ਦੀ ਵਿਕਰੀ ਕੀਤੀ ਸੀ।

ਟਾਟਾ ਮੋਟਰਜ਼ ਨੇ ਦੱਸਿਆ ਕਿ ਘਰੇਲੂ ਵਿਕਰੀ ਅਗਸਤ 'ਚ 21.6 ਫੀਸਦੀ ਵੱਧ ਕੇ 35,420 ਇਕਾਈ ਹੋ ਗਈ, ਜੋ ਪਿਛਲੇ ਸਾਲ ਅਗਸਤ 'ਚ 29,140 ਇਕਾਈ ਸੀ।
ਇਸ ਮਿਆਦ ਦੌਰਾਨ ਘਰੇਲੂ ਮਾਰਕੀਟ 'ਚ ਯਾਤਰੀ ਵਾਹਨਾਂ ਦੀ ਵਿਕਰੀ ਪਿਛਲੇ ਸਾਲ ਦੇ ਇਸੇ ਮਹੀਨੇ 'ਚ 7,316 ਇਕਾਈ ਤੋਂ ਦੁਗਣੀ ਤੋਂ ਵੱਧ ਕੇ 18,583 ਇਕਾਈ ਹੋ ਗਈ। ਹਾਲਾਂਕਿ, ਇਸ ਮਿਆਦ ਦੌਰਾਨ ਕੰਪਨੀ ਦੇ ਵਪਾਰਕ ਵਾਹਨਾਂ ਦੀ ਵਿਕਰੀ 'ਚ 28 ਫੀਸਦੀ ਦੀ ਕਮੀ ਆਈ।


Sanjeev

Content Editor

Related News