ਟਾਟਾ ਮੋਟਰਜ਼ ਦੀ ਸੰਸਾਰਕ ਵਿਕਰੀ 14 ਫੀਸਦੀ ਡਿੱਗੀ

01/11/2019 5:16:28 PM

ਨਵੀਂ ਦਿੱਲੀ—ਟਾਟਾ ਮੋਟਰਜ਼ ਦੀ ਸੰਸਾਰਕ ਪੱਧਰ 'ਤੇ ਕੁੱਲ ਵਿਕਰੀ ਦਸੰਬਰ 2018 'ਚ 13.9 ਫੀਸਦੀ ਡਿੱਗ ਕੇ 1,00,551 ਵਾਹਨ ਰਹਿ ਗਈ। ਇਸ 'ਚ ਜਗੁਆਰ ਲੈਂਡ ਰੋਵਰ (ਜੇ.ਐੱਲ.ਆਰ.) ਦੀ ਵਿਕਰੀ ਵੀ ਸ਼ਾਮਲ ਹੈ। ਟਾਟਾ ਮੋਟਰਜ਼ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਕ ਸਾਲ ਪਹਿਲਾਂ ਦਸੰਬਰ 2017 'ਚ ਟਾਟਾ ਮੋਟਰਜ਼ ਦੀ ਸੰਸਾਰਕ ਵਾਹਨ ਵਿਕਰੀ 1,16,677 ਹੋਈ ਸੀ। ਕੰਪਨੀ ਨੇ ਬਿਆਨ 'ਚ ਕਿਹਾ ਕਿ ਟਾਟਾ ਦੀ ਸੰਸਾਰਕ ਬਾਜ਼ਾਰ 'ਚ ਯਾਤਰੀ ਵਾਹਨਾਂ ਦੀ ਵਿਕਰੀ ਪਿਛਲੇ ਮਹੀਨੇ ਭਾਵ ਦਸੰਬਰ 2018 'ਚ 59,898 ਵਾਹਨ ਰਹੀ ਜੋ ਕਿ ਇਕ ਸਾਲ ਪਹਿਲਾਂ ਇਸ ਮਹੀਨੇ ਦੇ ਮੁਕਾਬਲੇ 14 ਫੀਸਦੀ ਘਟ ਰਹੀ। ਜੇ.ਐੱਲ.ਆਰ. ਦੀ ਵਿਕਰੀ ਦਸੰਬਰ 'ਚ 45,474 ਇਕਾਈ ਰਹੀ। ਇਸ 'ਚ ਜਗੁਆਰ ਦੀ ਕੁੱਲ ਵਿਕਰੀ 14,088 ਵਾਹਨ ਅਤੇ ਲੈਂਡ ਰੋਵਰ ਦੀ ਵਿਕਰੀ 31,386 ਇਕਾਈ ਰਹੀ। ਟਾਟਾ ਮੋਟਰਜ਼ ਦੇ ਵਪਾਰਕ ਅਤੇ ਟਾਟਾ ਦੇਵੂ ਦੀ ਸੰਸਾਰਕ ਵਿਕਰੀ ਦਸੰਬਰ 2018 'ਚ 40,653 ਵਾਹਨ ਰਹੀ ਜੋ ਪਿਛਲੇ ਸਾਲ ਇਸ ਸਮੇਂ ਤੋਂ 14 ਫੀਸਦੀ ਘਟ ਹੈ। 
 


Aarti dhillon

Content Editor

Related News