ਟਾਟਾ ਮੋਟਰਜ਼ ਨੂੰ 1215 ਕਰੋੜ ਦਾ ਮੁਨਾਫਾ

Monday, Feb 05, 2018 - 04:32 PM (IST)

ਟਾਟਾ ਮੋਟਰਜ਼ ਨੂੰ 1215 ਕਰੋੜ ਦਾ ਮੁਨਾਫਾ

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਟਾਟਾ ਮੋਟਰਜ਼ ਦਾ ਮੁਨਾਫਾ ਕਰੀਬ 11 ਗੁਣਾ ਵਧ ਕੇ 1215 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਟਾਟਾ ਮੋਟਰਜ਼ ਨੂੰ 112 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। 
ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਟਾਟਾ ਮੋਟਰਜ਼ ਦੀ ਆਮਦਨ 16 ਫੀਸਦੀ ਵਧ ਕੇ 74156 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਟਾਟਾ ਮੋਟਰਜ਼ ਦੀ ਆਮਦਨ 63933 ਕਰੋੜ ਰੁਪਏ ਦੀ ਆਮਦਨ ਹੋਈ ਸੀ।
ਸਾਲਾਨਾ ਆਧਾਰ 'ਤੇ ਤੀਜੀ ਤਿਮਾਹੀ 'ਚ ਟਾਟਾ ਮੋਟਰਜ਼ ਦਾ ਐਬਿਟਡਾ 4816 ਕਰੋੜ ਰੁਪਏ ਤੋਂ ਵਧ ਕੇ 8671 ਕਰੋੜ ਰੁਪਏ ਰਿਹਾ ਹੈ। ਸਾਲ ਦਰ ਸਾਲ ਆਧਾਰ 'ਤੇ ਅਕਤੂਬਰ-ਦਸੰਬਰ ਤਿਮਾਹੀ 'ਚ ਟਾਟਾ ਮੋਟਰਜ਼ ਦਾ ਐਬਿਟਡਾ ਮਾਰਜਨ 7.5 ਫੀਸਦੀ ਤੋਂ ਵਧ ਕੇ 11.7 ਫੀਸਦੀ ਰਿਹਾ ਹੈ। 
ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਟਾਟਾ ਮੋਟਰਜ਼ ਦਾ ਸਟੈਂਡਅਲੋਨ ਮੁਨਾਫਾ 183.7 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਟਾਟਾ ਮੋਟਰਜ਼ ਨੂੰ 1045.9 ਕਰੋੜ ਰੁਪਏ ਦਾ ਸਟੈਂਡਅਲੋਨ ਘਾਟਾ ਹੋਇਆ ਸੀ।
ਵਿੱਤਾ ਸਾਲ 2018 ਦੀ ਤੀਜੀ ਤਿਮਾਹੀ 'ਚ ਟਾਟਾ ਮੋਟਰਜ਼ ਦੀ ਸਟੈਂਡਅਲੋਨ ਆਮਦਨ 57.8 ਫੀਸਦੀ ਵਧ ਕੇ 16101.6 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਟਾਟਾ ਮੋਟਰਜ਼ ਦੀ ਸਟੈਂਡਅਲੋਨ ਆਮਦਨ 10205.4 ਕਰੋੜ ਰੁਪਏ ਦੀ ਆਮਦਨ ਹੋਈ ਸੀ।
ਸਾਲਾਨਾ ਆਧਾਰ 'ਤੇ ਤੀਜੀ ਤਿਮਾਹੀ 'ਚ ਟਾਟਾ ਮੋਟਰਜ਼ ਦਾ ਸਟੈਂਡਅਲੋਨ ਐਬਿਟਡਾ 17.9 ਕਰੋੜ ਰੁਪਏ ਤੋਂ ਵਧ ਕੇ 1383 ਕਰੋੜ ਰੁਪਏ ਰਿਹਾ ਹੈ। ਸਾਲ ਦਰ ਸਾਲ ਆਧਾਰ 'ਤੇ ਅਕਤੂਬਰ-ਦਸੰਬਰ ਤਿਮਾਹੀ 'ਚ ਟਾਟਾ ਮੋਟਰਜ਼ ਦਾ ਸਟੈਂਡਅਲੋਨ ਐਬਿਟਡਾ ਮਾਰਜਨ 0.2 ਫੀਸਦੀ ਤੋਂ ਵਧ ਕੇ 8.6 ਫੀਸਦੀ ਰਿਹਾ ਹੈ।
ਅਕਤੂਬਰ-ਦਸੰਬਰ ਤਿਮਾਹੀ 'ਚ ਟਾਟਾ ਮੋਟਰਜ਼ ਦੀ ਜੇ.ਐੱਲ.ਆਰ ਰੈਵਨਿਊ ਸਾਲਾਨਾ ਆਧਾਰ 'ਤੇ 4.3 ਫੀਸਦੀ ਵਧ ਕੇ 6.31 ਕਰੋੜ ਪਾਊਂਡ ਰਹੀ ਹੈ। ਤਿਮਾਹੀ ਆਧਾਰ 'ਤੇ ਜੇ.ਐੱਲ.ਆਰ. ਐਬਿਟਡਾ ਮਾਰਜਨ 9.3 ਫੀਸਦੀ ਤੋਂ ਵਧ ਕੇ 10.9 ਫੀਸਦੀ ਰਹੀ ਹੈ। 


Related News