ਟਾਟਾ ਮੋਟਰਜ਼ ਦੇ ਸ਼ਾਨਦਾਰ ਨਤੀਜੇ, ਮੁਨਾਫੇ ''ਚ 3 ਗੁਣਾ ਵਾਧਾ

Thursday, Nov 09, 2017 - 02:51 PM (IST)

ਟਾਟਾ ਮੋਟਰਜ਼ ਦੇ ਸ਼ਾਨਦਾਰ ਨਤੀਜੇ, ਮੁਨਾਫੇ ''ਚ 3 ਗੁਣਾ ਵਾਧਾ

ਨਵੀਂ ਦਿੱਲੀ— ਮਾਲੀ ਵਰ੍ਹੇ 2017-18 ਦੀ ਦੂਜੀ ਤਿਮਾਹੀ 'ਚ ਟਾਟਾ ਮੋਟਰਜ਼ ਦਾ ਮੁਨਾਫਾ 3 ਗੁਣਾ ਵਧ ਕੇ 2502 ਕਰੋੜ ਰੁਪਏ ਹੋ ਗਿਆ ਹੈ, ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ 'ਚ ਇਹ ਮੁਨਾਫਾ 848.2 ਕਰੋੜ ਰੁਪਏ ਰਿਹਾ ਸੀ। ਇਸ ਦੌਰਾਨ ਟਾਟਾ ਮੋਟਰਜ਼ ਦੀ ਆਮਦਨ 11.3 ਫੀਸਦੀ ਵਧ ਕੇ 70,691 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਟਾਟਾ ਮੋਟਰਜ਼ ਦੀ ਆਮਦਨ 63,538 ਕਰੋੜ ਰੁਪਏ ਰਹੀ ਸੀ। 

ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਟਾਟਾ ਮੋਟਰਜ਼ ਦਾ ਅਬਿਟਡਾ 6310 ਕਰੋੜ ਰੁਪਏ ਤੋਂ ਵਧ ਕੇ 9010 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਟਾਟਾ ਮੋਟਰਜ਼ ਦਾ ਅਬਿਟਡਾ ਮਾਰਜ਼ਿਨ 9.9 ਫੀਸਦੀ ਤੋਂ ਵਧ ਕੇ 12.7 ਫੀਸਦੀ ਰਿਹਾ। ਇਸੇ ਆਧਾਰ 'ਤੇ ਟਾਟਾ ਮੋਟਰਜ਼ ਦਾ ਟੈਕਸ ਖਰਚ 424.6 ਕਰੋੜ ਤੋਂ ਵਧ ਕੇ 1070 ਕਰੋੜ ਰੁਪਏ ਰਿਹਾ। ਇਸ ਦੇ ਇਲਾਵਾ ਜੇ. ਐੱਲ. ਆਰ. ਦੀ ਆਮਦਨ 630 ਕਰੋੜ ਪੌਂਡ ਰਹੀ, ਜਦੋਂ ਕਿ ਅਬਿਟਡਾ ਮਾਰਿਜ਼ਨ 11.8 ਫੀਸਦੀ ਰਿਹਾ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਟਾਟਾ ਮੋਟਰਜ਼ ਦਾ ਸਟੈਂਡਲੋਨ ਘਾਟਾ 609 ਕਰੋੜ ਰੁਪਏ ਤੋਂ ਘੱਟ ਕੇ 266 ਕਰੋੜ ਰਿਹਾ ਅਤੇ ਇਸੇ ਤਰ੍ਹਾਂ ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਟਾਟਾ ਮੋਟਰਜ਼ ਦੀ ਆਮਦਨ 10282 ਕਰੋੜ ਰੁਪਏ ਤੋਂ ਵਧ ਕੇ 13888 ਕਰੋੜ ਰੁਪਏ ਰਹੀ ਹੈ।  


Related News