ਟਾਟਾ ਮੋਟਰਸ ਨੂੰ ਤੀਜੀ ਤਿਮਾਹੀ ''ਚ 1,756 ਕਰੋੜ ਦਾ ਸ਼ੁੱਧ ਲਾਭ

01/31/2020 10:41:21 AM

ਨਵੀਂ ਦਿੱਲੀ—ਟਾਟਾ ਮੋਟਰਸ ਨੇ ਚਾਲੂ ਵਿੱਤੀ ਸਾਲ ਦੀ ਦਸੰਬਰ, 2019 ਨੂੰ ਖਤਮ ਤਿਮਾਹੀ 'ਚ 1,755.88 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਲਾਭ ਕਮਾਇਆ ਹੈ। ਵਾਹਨ ਖੇਤਰ ਕੰਪਨੀ ਨੂੰ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 26,960.8 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਕੰਪਨੀ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਕੁੱਲ ਸੰਚਾਲਨ ਆਮਦਨ 71,676.07 ਕਰੋੜ ਰੁਪਏ ਰਹੀ, ਜੋ ਇਕ ਸਾਲ ਪਹਿਲਾਂ ਸਮਾਨ ਤਿਮਾਹੀ 'ਚ 76,915.94 ਕਰੋੜ ਰੁਪਏ ਰਹੀ ਸੀ। ਕੁੱਲ ਆਧਾਰ 'ਤੇ ਤਿਮਾਹੀ ਦੇ ਦੌਰਾਨ ਕੰਪਨੀ ਨੂੰ 1,039.51 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ। ਇਕ ਸਾਲ ਪਹਿਲਾਂ ਸਮਾਨ ਤਿਮਾਹੀ 'ਚ ਕੰਪਨੀ ਨੂੰ 617.62 ਕਰੋੜ ਰੁਪਏ ਦਾ ਲਾਭ ਹੋਇਆ ਸੀ। ਤਿਮਾਹੀ ਦੌਰਾਨ ਸਿੰਗਲ ਆਧਾਰ 'ਤੇ ਕੰਪਨੀ ਦੀ ਆਮਦਨ 10,842.91 ਕਰੋੜ ਰੁਪਏ ਰਹੀ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦਾ ਸਮਾਨ ਤਿਮਾਹੀ 'ਚ 16,207.67 ਕਰੋੜ ਰੁਪਏ ਰਹੀ ਸੀ। ਤੀਜੀ ਤਿਮਾਹੀ ਦੇ ਦੌਰਾਨ ਕੰਪਨੀ ਦੀ ਸਿੰਗਲ ਆਧਾਰ 'ਤੇ ਵਿੱਕਰੀ (ਨਿਰਯਾਤ ਸਮੇਤ) 24.6 ਫੀਸਦੀ ਘੱਟ ਕੇ 1,29,185 ਇਕਾਈ ਰਹਿ ਗਈ। ਕੰਪਨੀ ਦੀ ਬ੍ਰਿਟਿਸ਼ ਇਕਾਈ ਜਗੁਆਰ ਲੈਂਡ ਰੋਵਰ ਦੀ ਆਮਦਨ 2.8 ਫੀਸਦੀ ਵਧ ਕੇ 6.4 ਅਰਬ ਪਾਊਂਡ ਰਹੀ। ਬ੍ਰਾਂਡ ਦੀ ਕੁੱਲ ਖੁਦਰਾ ਵਿਕਰੀ ਸਮੀਖਿਆਧੀਨ ਮਿਆਦ 'ਚ 2.3 ਫੀਸਦੀ ਘਟੀ। ਬੰਬਈ ਸ਼ੇਅਰ ਬਾਜ਼ਾਰ 'ਚ ਵੀਰਵਾਰ ਨੂੰ ਕੰਪਨੀ ਦਾ ਸ਼ੇਅਰ 0.98 ਫੀਸਦੀ ਦੇ ਨੁਕਸਾਨ ਨਾਲ 186.20 ਰੁਪਏ 'ਤੇ ਆ ਗਿਆ।


Aarti dhillon

Content Editor

Related News