Make My Trip ’ਤੇ ਲੱਗੇ ਗੰਭੀਰ ਦੋਸ਼, CCI ਦੇ ਹੁਕਮ ਤੋਂ ਬਾਅਦ ਵੀ ਨਹੀਂ ਰੁਕੀ ਮਨਮਾਨੀ

Tuesday, Mar 31, 2026 - 01:09 PM (IST)

Make My Trip ’ਤੇ ਲੱਗੇ ਗੰਭੀਰ ਦੋਸ਼, CCI ਦੇ ਹੁਕਮ ਤੋਂ ਬਾਅਦ ਵੀ ਨਹੀਂ ਰੁਕੀ ਮਨਮਾਨੀ

ਬਿਜ਼ਨੈੱਸ ਡੈਸਕ - ਆਨਲਾਈਨ ਟ੍ਰੈਵਲ ਕੰਪਨੀ ਮੇਕ ਮਾਈ ਟ੍ਰਿਪ ਇਕ ਵਾਰ ਫਿਰ ਵਿਵਾਦਾਂ ’ਚ ਘਿਰ ਗਈ ਹੈ। ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਵੱਲੋਂ 2022 ’ਚ ਲੱਗਭਗ 26.1 ਮਿਲੀਅਨ ਡਾਲਰ ਦਾ ਜੁਰਮਾਨਾ ਲਾਏ ਜਾਣ ਅਤੇ ‘ਐਂਟੀ-ਕੰਪੀਟੀਟਿਵ’ ਸਰਗਰਮੀਆਂ ਰੋਕਣ ਦੇ ਹੁਕਮ ਦੇ ਬਾਵਜੂਦ ਕੰਪਨੀ ’ਤੇ ਨਿਯਮਾਂ ਦੀ ਅਣਦੇਖੀ ਦੇ ਦੋਸ਼ ਲੱਗ ਰਹੇ ਹਨ। ਮਾਮਲੇ ਦੀ ਸੁਣਵਾਈ ਹੁਣ 29 ਅਪ੍ਰੈਲ 2026 ਨੂੰ ਹੋਣੀ ਹੈ ਪਰ ਇਸ ਦਰਮਿਆਨ ਕਈ ਰਿਪੋਰਟਾਂ ਅਤੇ ਇੰਟਰਵਿਊਜ਼ ’ਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਅਜੇ ਵੀ ‘ਪ੍ਰਾਈਸ ਪੈਰਿਟੀ’ ਵਰਗੇ ਵਿਵਾਦਿਤ ਤਰੀਕਿਆਂ ਦੀ ਵਰਤੋਂ ਕਰ ਰਹੀ ਹੈ।

ਇਹ ਵੀ ਪੜ੍ਹੋ :  1 ਅਪ੍ਰੈਲ ਤੋਂ ਲਾਗੂ ਹੋਵੇਗਾ ਨਵਾਂ ਇਨਕਮ ਟੈਕਸ ਕਾਨੂੰਨ, ਤਨਖਾਹ ਲੈਣ ਵਾਲੇ ਕਰਮਚਾਰੀਆਂ ਲਈ ਵੱਡੇ ਬਦਲਾਅ
ਇਹ ਵੀ ਪੜ੍ਹੋ :   LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ

ਐਲਗੋਰਿਦਮ ਦੇ ਜ਼ਰੀਏ ਦਬਾਅ ਅਤੇ ਨਵੀਂ ਜਾਂਚ

ਹੋਟਲ ਇੰਡਸਟਰੀ ਨਾਲ ਜੁੜੇ ਸਰੋਤਾਂ ਅਤੇ ਕੁਝ ਹੋਟਲ ਚੇਨ ਦੇ ਨੁਮਾਇੰਦਿਆਂ ਦਾ ਦਾਅਵਾ ਹੈ ਕਿ ਮੇਕ ਮਾਈ ਟ੍ਰਿਪ ਅਜੇ ਵੀ ‘ਪ੍ਰਾਈਸ ਪੈਰਿਟੀ’ ਨੂੰ ਅਸਿੱਧੇ ਤੌਰ ’ਤੇ ਲਾਗੂ ਕਰ ਰਿਹਾ ਹੈ। ਦੋਸ਼ ਹੈ ਕਿ ਹੋਟਲਾਂ ਨੂੰ ‘ਪੈਰਿਟੀ ਸਕੋਰ’ ਦਿੱਤਾ ਜਾਂਦਾ ਹੈ ਅਤੇ ਜੇਕਰ ਉਹ ਹੋਰ ਪਲੇਟਫਾਰਮਾਂ ’ਤੇ ਸਸਤੀਆਂ ਦਰਾਂ ਦਿੰਦੇ ਹਨ ਤਾਂ ਉਨ੍ਹਾਂ ਦੀ ਰੈਂਕਿੰਗ ਘਟਾ ਦਿੱਤੀ ਜਾਂਦੀ ਹੈ। ਇਸ ਨਾਲ ਹੋਟਲਾਂ ’ਤੇ ਦਬਾਅ ਬਣਦਾ ਹੈ ਕਿ ਉਹ ਮੇਕ ਮਾਈ ਟ੍ਰਿਪ ਦੇ ਨਾਲ ਬਰਾਬਰ ਕੀਮਤ ਰੱਖਣ। ਰਿਪੋਰਟਾਂ ਮੁਤਾਬਕ ਕੰਪਨੀ ਐਲਗੋਰਿਦਮ ਦੇ ਜ਼ਰੀਏ ਹੋਟਲਾਂ ਦੀ ਵਿਜ਼ੀਬਿਲਟੀ ਕੰਟਰੋਲ ਕਰਦੀ ਹੈ। ਇਸ ਨਾਲ ਬਿਨਾਂ ਕਿਸੇ ਲਿਖਤੀ ਕਰਾਰ ਦੇ ਵੀ ਪ੍ਰਾਈਸ ਕੰਟਰੋਲ ਸੰਭਵ ਹੋ ਜਾਂਦਾ ਹੈ। ਉੱਥੇ ਹੀ, 2024 ’ਚ ਸੀ. ਸੀ. ਆਈ. ਵੱਲੋਂ ਕਥਿਤ ‘ਹੱਬ-ਐਂਡ-ਸਪੋਕ’ ਐਂਟੀ-ਟਰੱਸਟ ਮਾਮਲੇ ਦੀ ਨਵੀਂ ਜਾਂਚ ਸ਼ੁਰੂ ਹੋਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਨੂੰ ਮਾਹਿਰ ਗੰਭੀਰ ਮੰਨ ਰਹੇ ਹਨ।

ਇਹ ਵੀ ਪੜ੍ਹੋ :   ਆਮ ਆਦਮੀ 'ਤੇ ਮਹਿੰਗਾਈ ਦੀ ਮਾਰ: ਪੈਟਰੋਲ 5.30 ਰੁਪਏ ਤੇ ਡੀਜ਼ਲ 3 ਰੁਪਏ ਹੋਇਆ ਮਹਿੰਗਾ
ਇਹ ਵੀ ਪੜ੍ਹੋ :  
1 ਅਪ੍ਰੈਲ ਤੋਂ ਬਦਲ ਜਾਵੇਗੀ ਤੁਹਾਡੀ ਸੈਲਰੀ! ਜਾਣੋ ਨਵੇਂ IT ਨਿਯਮਾਂ ਦਾ ਤੁਹਾਡੀ ਜੇਬ 'ਤੇ ਕੀ ਪਵੇਗਾ ਅਸਰ

ਅਕਾਊਂਟਿੰਗ ’ਤੇ ਵੀ ਉੱਠੇ ਸਵਾਲ

ਕੰਪਨੀ ਦੀ ਵਿੱਤੀ ਰਿਪੋਰਟਿੰਗ ਵੀ ਜਾਂਚ ਦੇ ਘੇਰੇ ’ਚ ਹੈ। ਮੇਕ ਮਾਈ ਟ੍ਰਿਪ ’ਤੇ ‘ਐਡਜਸਟਿਡ’ ਮੈਟ੍ਰਿਕਸ ਦੇ ਜ਼ਰੀਏ ਅਸਲ ਮੁਨਾਫ਼ੇ ਨੂੰ ਵਧਾ-ਚੜ੍ਹਾ ਕੇ ਦਿਖਾਉਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਦਿਵਾਲੀਆ ਏਅਰਲਾਈਨ ਗੋ ਫਸਟ ਨਾਲ ਜੁੜੇ ਲੱਗਭਗ 20 ਮਿਲੀਅਨ ਡਾਲਰ ਦੇ ਬਕਾਏ ਨੂੰ ਪੂਰੀ ਤਰ੍ਹਾਂ ਰਾਈਟ-ਆਫ ਨਾ ਕਰਨਾ ਵੀ ਸਵਾਲ ਖੜ੍ਹੇ ਕਰਦਾ ਹੈ। ਹਾਲਾਂਕਿ, ਕੰਪਨੀ ਦੇ ਸੀ. ਈ. ਓ. ਰਾਜੇਸ਼ ਮਾਗੋ ਨੇ ਮੁਕਾਬਲੇ ਨੂੰ ਘੱਟ ਦੱਸਿਆ ਸੀ ਪਰ ਬੁਕਿੰਗ ਹੋਲਡਿੰਗਜ਼ ਅਤੇ ਹੋਰ ਪਲੇਟਫਾਰਮ ਤੇਜ਼ੀ ਨਾਲ ਭਾਰਤੀ ਬਾਜ਼ਾਰ ’ਚ ਆਪਣੀ ਪਕੜ ਮਜ਼ਬੂਤ ਕਰ ਰਹੇ ਹਨ। ਇਸ ਨਾਲ ਮੇਕ ਮਾਈ ਟ੍ਰਿਪ ਦੀਆਂ ਕਮਿਸ਼ਨ ਦਰਾਂ ਅਤੇ ਬਾਜ਼ਾਰ ਹਿੱਸੇਦਾਰੀ ’ਤੇ ਅਸਰ ਪਿਆ ਹੈ।

ਇਹ ਵੀ ਪੜ੍ਹੋ :  1 ਅਪ੍ਰੈਲ ਤੋਂ ਬਦਲ ਜਾਣਗੇ ਅਹਿਮ ਨਿਯਮ, LPG ਸਿਲੰਡਰ ਤੋਂ ਲੈ ਕੇ ATM ਤੱਕ, ਤੁਹਾਡੀ ਜੇਬ 'ਤੇ ਹੋਵੇਗਾ ਅਸਰ
ਇਹ ਵੀ ਪੜ੍ਹੋ :  ਹੁਣ 25 ਦਿਨਾਂ ਬਾਅਦ ਬੁਕਿੰਗ ਵਾਲਾ ਨਿਯਮ ਵੀ ਬਦਲਿਆ, ਜਾਣੋ ਕਿਸ ਨੂੰ ਕਿੰਨੇ ਦਿਨਾਂ ਬਾਅਦ ਮਿਲੇਗਾ ਸਿਲੰਡਰ
ਇਹ ਵੀ ਪੜ੍ਹੋ
ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਘਟਾਈ ਐਕਸਾਈਜ਼ ਡਿਊਟੀ, ਕੀ ਸਸਤਾ ਹੋਵੇਗਾ ਤੇਲ ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News