EV ਵਾਹਨ ਬਣਿਆ ਸਿਰਦਰਦੀ : ਹਾਈਵੇਅ 'ਤੇ ਅੱਧੀ ਰਾਤ ਨੂੰ ਫਸਿਆ ਪਰਿਵਾਰ, ਟਾਟਾ ਦੀ ਸਰਵਿਸ ਨੇ ਛੁਡਾਏ ਪਸੀਨੇ
Friday, Apr 10, 2026 - 04:22 PM (IST)
ਬਿਜ਼ਨੈੱਸ ਡੈਸਕ : ਪੈਰਟੋਲ-ਡੀਜ਼ਲ ਦੀ ਕਿੱਲਤ ਅਤੇ ਕੀਮਤਾਂ ਕਾਰਨ EV ਵਾਹਨਾਂ ਦੀ ਵਿਕਰੀ ਅਤੇ ਮੰਗ ਦੋਵਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਇਲੈਕਟ੍ਰਿਕ ਵਾਹਨ (EV) ਲੈਣ ਦਾ ਸ਼ੌਕ ਇੱਕ ਪਰਿਵਾਰ ਲਈ ਉਸ ਸਮੇਂ ਭਾਰੀ ਪੈ ਗਿਆ ਜਦੋਂ ਉਹ ਜੈਪੁਰ ਤੋਂ ਚੰਡੀਗੜ੍ਹ ਦੇ ਸਫਰ ਦੌਰਾਨ ਹਾਈਵੇਅ 'ਤੇ ਅੱਧੀ ਰਾਤ ਨੂੰ ਫਸ ਗਏ। ਟਾਟਾ ਮੋਟਰਜ਼ ਦੀ ਇਲੈਕਟ੍ਰਿਕ ਗੱਡੀ ਵਿੱਚ ਆਈ ਤਕਨੀਕੀ ਖਰਾਬੀ ਅਤੇ ਚਾਰਜਿੰਗ ਬੁਨਿਆਦੀ ਢਾਂਚੇ ਦੀ ਨਾਕਾਮੀ ਨੇ ਕੰਪਨੀ ਦੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।
ਇਹ ਵੀ ਪੜ੍ਹੋ : 100-200-500 ਦੇ ਨੋਟਾਂ ਨੂੰ ਲੈ ਕੇ ਵੱਡਾ ਅਪਡੇਟ, RBI ਨੇ ਤਿਆਰ ਕੀਤਾ ਮਾਸਟਰ ਪਲਾਨ
Imagine being stranded at 12:00 midnight with barely any battery, and Tata’s response is: “Oops, sorry you’re at a Tata EV charger we are from Tata motors team . One team member said he was busy with family and couldn’t talk. No customer care, no urgency, no real help.
— Rattan Dhillon (@ShivrattanDhil1) April 10, 2026
Also,… https://t.co/xLH5dcaF1a pic.twitter.com/7kJFOurwf3
ਮਹਿਜ਼ 5% ਰਹਿ ਗਈ ਸੀ ਬੈਟਰੀ, ਨਹੀਂ ਮਿਲੀ ਕੋਈ ਮਦਦ
ਪੀੜਤ ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਹੱਡਬੀਤੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਹਾਈਵੇਅ 'ਤੇ ਅੱਧੀ ਰਾਤ ਨੂੰ ਫਸੇ ਹੋਏ ਸਨ ਅਤੇ ਗੱਡੀ ਦੀ ਬੈਟਰੀ ਸਿਰਫ 5% ਰਹਿ ਗਈ ਸੀ। ਉਨ੍ਹਾਂ ਨੇ ਰਸਤੇ ਵਿੱਚ 4 ਤੋਂ 5 ਚਾਰਜਰਾਂ 'ਤੇ ਕੋਸ਼ਿਸ਼ ਕੀਤੀ, ਪਰ ਕੋਈ ਵੀ ਚਾਰਜਰ ਕੰਮ ਨਹੀਂ ਕਰ ਰਿਹਾ ਸੀ। ਹੈਰਾਨੀ ਦੀ ਗੱਲ ਇਹ ਰਹੀ ਕਿ ਟਾਟਾ ਦੀ ਅਧਿਕਾਰਤ ਐਪ ਨੇ ਵੀ ਜ਼ਰੂਰਤ ਦੇ ਸਮੇਂ ਸਹਾਇਤਾ ਨਹੀਂ ਕੀਤੀ। ਪੀੜਤ ਨੇ ਸਵਾਲ ਚੁੱਕਿਆ, "ਕੀ ਅਸੀਂ ਹੁਣ ਸਾਰੀ ਰਾਤ ਗੱਡੀ ਵਿੱਚ ਹੀ ਸੌਈਏ?"
ਇਹ ਵੀ ਪੜ੍ਹੋ : ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
Tata EV, can you please help us urgently?
— Rattan Dhillon (@ShivrattanDhil1) April 9, 2026
We’re stranded on the highway between Jaipur and Chandigarh. Your app isn’t working, and we’ve already tried 4–5 chargers along the way with no success.
Battery is down to 5%. What are we supposed to do sleep in the car now? We have no… pic.twitter.com/zCsgMv7EM1
ਕਸਟਮਰ ਕੇਅਰ ਦਾ ਗੈਰ-ਜ਼ਿੰਮੇਵਾਰਾਨਾ ਰਵੱਈਆ
ਮਦਦ ਦੀ ਉਮੀਦ ਵਿੱਚ ਜਦੋਂ ਪਰਿਵਾਰ ਨੇ ਟਾਟਾ ਦੀ ਟੀਮ ਨਾਲ ਸੰਪਰਕ ਕੀਤਾ, ਤਾਂ ਅੱਗੋਂ ਮਿਲਿਆ ਜਵਾਬ ਹੋਰ ਵੀ ਹੈਰਾਨ ਕਰਨ ਵਾਲਾ ਸੀ। ਕੰਪਨੀ ਦੇ ਇੱਕ ਕਰਮਚਾਰੀ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਉਹ ਆਪਣੇ ਪਰਿਵਾਰ ਨਾਲ ਰੁੱਝਿਆ ਹੋਇਆ ਹੈ ਅਤੇ ਗੱਲ ਨਹੀਂ ਕਰ ਸਕਦਾ। ਪੀੜਤ ਨੇ ਦੱਸਿਆ ਕਿ ਉੱਥੇ ਨਾ ਕੋਈ ਕਸਟਮਰ ਕੇਅਰ ਸੀ ਅਤੇ ਨਾ ਹੀ ਮਦਦ ਦੀ ਕੋਈ ਤਤਪਰਤਾ ਦਿਖਾਈ ਗਈ। ਇਸ ਤੋਂ ਇਲਾਵਾ, ਬਿਨਾਂ ਨੰਬਰ ਸਾਂਝਾ ਕੀਤੇ ਕੰਪਨੀ ਵੱਲੋਂ ਫੋਨ ਆਉਣ 'ਤੇ ਪਰਿਵਾਰ ਨੇ ਨਿੱਜਤਾ (Privacy) ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ
Xroaders_001 ਬਣੇ ਮੁਸੀਬਤ ਦੇ ਸਾਥੀ
ਅਖੀਰ ਵਿੱਚ, '@Xroaders_001' ਨਾਮ ਦੇ ਇੱਕ ਵਿਅਕਤੀ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਵਿੱਚ ਸਹਾਇਤਾ ਕੀਤੀ। ਪੀੜਤ ਨੇ ਕਿਹਾ ਕਿ ਜੇਕਰ ਉਹ ਮਦਦ ਨਾ ਕਰਦੇ ਤਾਂ ਉਨ੍ਹਾਂ ਨੂੰ ਕਈ ਘੰਟੇ ਉੱਥੇ ਹੀ ਫਸੇ ਰਹਿਣਾ ਪੈਣਾ ਸੀ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ
ਬੁਨਿਆਦੀ ਢਾਂਚੇ 'ਤੇ ਉੱਠੇ ਸਵਾਲ
ਇਸ ਘਟਨਾ ਨੇ ਦੇਸ਼ ਵਿੱਚ EV ਚਾਰਜਿੰਗ ਬੁਨਿਆਦੀ ਢਾਂਚੇ ਦੀ ਅਸਲੀਅਤ ਬਿਆਨ ਕਰ ਦਿੱਤੀ ਹੈ। ਪੀੜਤ ਮੁਤਾਬਕ, ਭਾਵੇਂ ਕੋਈ 3.5 ਕਰੋੜ ਰੁਪਏ ਦੀ ਜੀ-ਵੈਗਨ EV ਹੀ ਕਿਉਂ ਨਾ ਲੈ ਲਵੇ, ਪਰ ਜੈਪੁਰ ਤੋਂ ਚੰਡੀਗੜ੍ਹ ਵਰਗੇ ਸਫਰ ਵਿੱਚ ਚਾਰਜਿੰਗ ਦੀ ਚਿੰਤਾ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਚਾਰਜਰ ਸਾਫਟਵੇਅਰ ਦੀ ਖਰਾਬੀ ਸਿੱਧੇ ਤੌਰ 'ਤੇ ਯਾਤਰੀਆਂ ਦੀ ਸੁਰੱਖਿਆ ਨਾਲ ਸਮਝੌਤਾ ਹੈ।
ਇਹ ਵੀ ਪੜ੍ਹੋ : ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ
ਇਹ ਵੀ ਪੜ੍ਹੋ : Gold-Platinum ਨੂੰ ਲੈ ਕੇ ਸਰਕਾਰ ਨੇ ਲਾਗੂ ਕੀਤੇ ਸਖ਼ਤ ਨਿਯਮ; ਕੀਮਤਾਂ 'ਚ ਆ ਸਕਦਾ ਹੈ ਭਾਰੀ ਉਛਾਲ!
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਤੋਂ ਲੈ ਕੇ LPG ਤੱਕ ਲਏ ਗਏ ਕਈ ਵੱਡੇ ਫੈਸਲੇ; ਜਾਣੋ ਹੁਣ ਕਿਵੇਂ ਮਿਲੇਗਾ ਸਸਤਾ ਤੇ ਸੌਖਾ ਗੈਸ ਸਿਲੰਡਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
